ਡਾ.ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਐਂਡ ਲੇਸਿਕ ਸੈਂਟਰ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ।

ਰਾਏਕੋਟ, 10 ਸਤੰਬਰ (ਚਮਕੌਰ ਸਿੰਘ ਦਿਓਲ) : ਡਾ.ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਐਂਡ ਲੇਸਿਕ ਸੈਂਟਰ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਆਪਣੀਆਂ ਦੀ ਜਾਂਚ ਕਰਵਾਉਣ ਲਈ ਪਹੁੰਚੇ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਡਾ. ਆਕਰਸ਼ਣ ਮਹਿਤਾ ਦੀ ਅਗਵਾਈ ’ਚ 185 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿੰਨ੍ਹਾਂ ਵਿੱਚੋਂ 23 ਮਰੀਜ਼ਾਂ ਨੂੰ ਮੁਫਤ ਆਪ੍ਰੇਸ਼ਨ ਅਤੇ ਲੈਨਜ਼ ਪਾਉਣ ਵਾਸਤੇ ਚੁਣਿਆਂ ਗਿਆ। ਇਸ ਤੋਂ ਇਲਾਵਾ 5 ਮਰੀਜ਼ਾਂ ਦੀਆਂ ਅੱਖਾਂ ਦੇ ਲੈਨਜ਼ ਸਾਫ ਵੀ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਡਾ. ਆਕਰਸ਼ਣ ਮਹਿਤਾ ਨੇ ਕਿਹਾ ਕਿ ਅੱਖਾਂ ਮਨੁੱਖੀ ਸ਼ਰੀਰ ਦਾ ਇੱਕ ਅਹਿਮ ਅੰਗ ਹਨ, ਪ੍ਰੰਤੂ ਫਿਰ ਵੀ ਲੋਕ ਅੱਖਾਂ ਦੀ ਦੇਖਭਾਲ ਵਿੱਚ ਕਾਫੀ ਲਾਪਰਵਾਹੀ ਵਰਤਦੇ ਹਨ, ਜੋ ਕਿ ਕਾਫ਼ੀ ਘਾਤਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ, ਇਹੀ ਕਾਰਣ ਹੈ ਜਿਸ ਕਰਕੇ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਵੀ ਪਾਈਆਂ ਜਾ ਰਹੀਆਂ ਹਨ, ਜਿਸ ਦਾ ਲਾਭ ਲੈ ਕੇ ਕਈ ਮਰੀਜ਼ਾਂ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਆ ਚੁੱਕੀ ਹੈ। ਇਸ ਮੌਕੇ ਡਾ. ਜਸਵਿੰਦਰ ਵਸ਼ਿਸ਼ਟ, ਡਾ. ਰਤਨ ਗੌਤਮ, ਚਰਨਜੀਤ ਸਿੰਘ, ਕੁਲਦੀਪ ਸਿੰਘ, ਲਕਸ਼ੇ ਸ਼ਰਮਾਂ,  ਬਲਜੀਤ ਸਿੰਘ, ਅਨਿਲ ਪਾਂਡੇ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।