ਖੇਡਾਂ ਵਤਨ ਪੰਜਾਬ ਦੀਆਂ 2023 ਦੇ ਤੀਸਰੇ ਦਿਨ ਫੁੱਟਬਾਲ, ਐਥਲੈਟਿਕਸ, ਵਾਲੀਬਾਲ, ਹੈਂਡਬਾਲ ਅਤੇ ਸਵਿਮਿੰਗ ਮੁਕਾਬਲੇ ਕਰਵਾਏ ਗਏ

ਐੱਸ ਏ ਐੱਸ ਨਗਰ, 02 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਤੀਜੇ ਦਿਨ ’ਚ ਦਾਖਲ ਹੋ ਗਈਆਂ। ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ  ਅਤੇ ਖੇਡ ਭਵਨ ਸੈਕਟਰ–63, ਮੋਹਾਲੀ, ਪੰਜਾਬ ਸਰਕਾਰ ਸ਼ੂਟਿੰਗ ਰੇਂਜ਼ ਫੇਜ਼–6, ਮੋਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1, ਮੋਹਾਲੀ ਵਿਖੇ ਕਾਰਵਾਈਆਂ ਗਈਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਤੀਸਰੇ ਦਿਨ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ: ਫੁੱਟਬਾਲ-ਅੰਡਰ-21  ਲੜਕੇ ’ਚ ਐਮ.ਕੇ.ਆਰ. ਪੀ. ਐਸ. ਭਾਗੂਮਾਜਰਾ ਨੇ ਸਿੰਘਪੁਰਾ ਨੂੰ ਹਰਾਇਆ।  ਕੋਚਿੰਗ ਸੈਂਟਰ 78 ਨੇ ਖਿਜਰਾਬਾਦ ਨੂੰ,  ਕੋਚਿੰਗ ਸੈਂਟਰ ਕੁਰਾਲੀ ਨੇ ਤਿਊੜ ਅਤੇ ਸਵਿਫ਼ਟਰ ਸਪੋਰਟ ਕਿੰਗ ਨੇ ਐਨੀਜ਼ ਖਰੜ ਨੂੰ ਹਰਾਇਆ। ਅਥਲੈਟਿਕਸ ’ਚ ਅੰਡਰ  21-30, ਟ੍ਰਿਪਲ ਜੰਪ-ਔਰਤਾਂ ’ਚ ਨਿਹਾਰਿਕਾ ਵਸ਼ਿਸ਼ਟ ਦਾ ਪਹਿਲਾ ਸਥਾਨ, ਅੰਡਰ-21 ਟ੍ਰਿਪਲ ਜੰਪ - ਔਰਤਾਂ ’ਚ ਜਸਲੀਨ ਨੇ ਪਹਿਲਾ ਸਥਾਨ, ਅੰਡਰ-17, 1500 ਮੀਟਰ-ਲੜਕੇ ’ਚ ਦਿਲਪ੍ਰੀਤ ਸਿੰਘ ਨੇ ਪਹਿਲਾ ਸਥਾਨ, ਮਨੀਸ਼ ਨੇ ਦੂਜਾ ਸਥਾਨ, ਇਕਬਾਲ ਸਿੰਘ ਨੇ ਤੀਜਾ ਸਥਾਨ ਲਿਆ। ਅੰਡਰ 21-1500 ਮੀਟਰ-ਲੜਕੇ ’ਚ ਮੁਕੇਸ਼ ਸਿੰਘ ਦਾ ਪਹਿਲਾ ਸਥਾਨ, ਸ਼ਿਵ ਸ਼ੰਕਰ ਦਾ ਦੂਜਾ ਸਥਾਨ, ਉਤਮ ਸਿੰਘ ਦਾ ਤੀਜਾ ਸਥਾਨ ਰਿਹਾ। ਅੰਡਰ 21-30 ’ਚ 1500 ਮੀਟਰ - ਲੜਕੇ ’ਚ ਅਤੁਲ ਰਾਣਾ ਨੇ ਪਹਿਲਾ ਸਥਾਨ, ਕਰਨਪ੍ਰੀਤ ਸਿੰਘ ਨੇ ਦੂਜਾ ਸਥਾਨ ਲਿਆ। ਅੰਡਰ 31- 40 ’ਚ 1500 ਮੀਟਰ ਪੁਰਸ਼ਾਂ ਦੇ ਮੁਕਾਬਲੇ ’ਚ ਹਰੀ ਚੰਦ ਨੇ ਪਹਿਲਾ ਸਥਾਨ, ਕੁਲਦੀਪ ਸਿੰਘ ਨੇ ਦੂਜਾ ਸਥਾਨ, ਜਸਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17-400 ਮੀਟਰ ਹਰਡਲਜ਼-ਲੜਕੇ ’ਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਸੁਮੀਤ ਨੇ ਦੂਜਾ ਸਥਾਨ, ਬਲਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 – 400 ਮੀਟਰ ਹਰਡਲਜ਼-ਲੜਕੇ ਰੋਹਿਤ ਸ਼ਰਮਾ ਨੇ ਪਹਿਲਾ ਸਥਾਨ, ਗੁਰਸੇਵਕ ਸਿੰਘ ਨੇ ਦੂਜਾ ਸਥਾਨ, ਅੰਡਰ 21- 30- 400 ਮੀਟਰ ਹਰਡਲਜ਼-ਲੜਕੇ  ’ਚ ਮਨਪ੍ਰੀਤ ਸਿੰਘ ਦਾ ਪਹਿਲਾ ਸਥਾਨ ਰਿਹਾ। ਵਾਲੀਬਾਲ ’ਚ ਅੰਡਰ 14 ਲੜਕੇ ’ਚ ਪੀ.ਆਈ.ਐਸ. ਦਾ ਪਹਿਲਾ ਸਥਾਨ,  ਕਮਾਂਡੋ ਸਪੋਰਟਸ ਅਕੈਡਮੀ ਦਾ ਦੂਜਾ ਸਥਾਨ ਅਤੇ ਖਿਜ਼ਰਗੜ੍ਹ ਦਾ ਤੀਜਾ ਸਥਾਨ ਰਿਹਾ। ਅੰਡਰ 17 ਲੜਕੇ ’ਚ ਪੀ.ਆਈ. ਐਸ ( ਏ) ਦਾ ਪਹਿਲਾ ਸਥਾਨ, ਪੀ.ਆਈ. ਐਸ. (ਬੀ) ਦਾ ਦੂਜਾ ਸਥਾਨ, ਤਿਊੜ ਦਾ ਤੀਜਾ ਸਥਾਨ ਰਿਹਾ। ਅੰਡਰ 21 ਲੜਕੀਆਂ ’ਚ ਕਮਾਂਡੋ ਸਪੋਰਟਸ ਕੱਲਬ ਦਾ ਪਹਿਲਾ ਸਥਾਨ, ਭਾਗੂ ਮਾਜਰਾ ਦਾ ਦੂਜਾ ਸਥਾਨ ਰਿਹਾ। ਹੈਂਡਬਾਲ ਅੰਡਰ 17 ਲੜਕੀਆਂ ’ਚ  ਸ. ਸ.ਸ.ਸ. 3 ਬੀ 1 ਸਕੂਲ  21 - 01 ਦੇ ਅੰਤਰ ਨਾਲ ਲਾਰੈਂਸ ਪਬਲਿਕ ਸਕੂਲ ਨੂੰ ਹਰਾ ਕੇ ਜੇਤੂ ਰਿਹਾ। ਸ.ਸ.ਸ.ਸ. 3 ਬੀ 1 ਸਕੂਲ 17 - 02 ਦੇ ਅੰਤਰ ਨਾਲ ਸਿੰਘਪੁਰਾ ਸ.ਹ.ਸ. ਨੂੰ ਹਰਾ ਕੇ ਜੇਤੂ ਰਿਹਾ। ਸ.ਸ.ਸ.ਸ. 3 ਬੀ 1 ਸਕੂਲ ਟੀਮ ਏ 14 -02 ਦੇ ਅੰਤਰ ਨਾਲ ਹੈਂਡਬਾਲ ਕੱਲਬ ਕੁਰਾਲੀ ਨੂੰ ਹਰਾ ਕੇ ਜੇਤੂ ਰਿਹਾ।  ਸਵਿਮਿੰਗ ’ਚ ਅੰਡਰ 14 ਲੜਕੇ ’ਚ 200 ਮੀਟਰ ਫ੍ਰੀ ਸਟਾਇਲ ’ਚ ਤ੍ਰੀਨਬ ਸ਼ਰਮਾ ਦਾ ਪਹਿਲਾ ਸਥਾਨ, ਅਰਨਵ ਜੌੜਾ ਦਾ ਦੂਜਾ ਸਥਾਨ, ਪ੍ਰਤਾਪ ਸਿੰਘ ਦਾ ਤੀਜਾ ਸਥਾਨ ਰਿਹਾ। ਅੰਡਰ 14 ਲੜਕੀਆਂ 200 ਮੀਟਰ ਫ੍ਰੀ ਸਟਾਇਲ ’ਚ ਇਸ਼ਵਰਾ ਮਾਂਗਟ ਦਾ ਪਹਿਲਾ ਸਥਾਨ, ਰਬਾਬ ਦਾ ਦੂਜਾ ਸਥਾਨ ਤੇ ਅਗਮਜੋਤ ਕੌਰ ਦਾ ਤੀਜਾ ਸਥਾਨ ਰਿਹਾ। ਅੰਡਰ 17 ਲੜਕੀਆਂ 50 ਮੀਟਰ ਬ੍ਰੈਸਟ ਸਟਰੋਕ ਸਵਿਮਿੰਗ ’ਚ ਭਵਨੂਰ ਕੌਰ ਦਾ ਪਹਿਲਾ ਸਥਾਨ, ਜਸਲੀਨ ਕੌਰ ਦਾ ਦੂਜਾ ਸਥਾਨ, ਗੁਨਤਾਸ ਪ੍ਰੀਤ ਕੌਰ ਦਾ ਤੀਜਾ ਸਥਾਨ ਰਿਹਾ। ਅੰਡਰ 14 ਲੜਕੇ 50 ਮੀਟਰ ਬ੍ਰੈਸਟ ਸਟਰੋਕ ਸਵਿਮਿੰਗ ’ਚ ਅੰਗਦ ਵਾਲੀਆ ਦਾ ਪਹਿਲਾ ਸਥਾਨ, ਸਬੀਰ ਸਿੰਘ ਦਾ ਦੂਜਾ ਸਥਾਨ, ਅਦਬਪ੍ਰੀਤ ਸਿੰਘ ਦਾ ਤੀਜਾ ਸਥਾਨ ਰਿਹਾ।