ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, ਇਕ ਨੂੰ ਕੀਤਾ ਕਾਬੂ 

ਫ਼ਤਹਿਗੜ੍ਹ ਸਾਹਿਬ, 03 ਅਗਸਤ : ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ,ਸ੍ਰੀ ਗੁਰਬੰਸ ਸਿੰਘ ਬੈਂਸ ਪੀ.ਪੀ.ਐਸ.ਉਪ ਕਪਤਾਨ ਪੁਲਿਸ ਪੀ.ਬੀ.ਆਈ. ਜੀ ਦੀ ਰਹਿਨੁਮਾਈ ਹੇਠ ਜੰਗਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਅਮਲੋਹ ਦੀ ਜੇਰ ਸਰਕਰਦਗੀ ਅਧੀਨ ਸਾਹਿਬ ਸਿੰਘ ਐਸ.ਆਈ. ਮੁੱਖ ਅਫਸਰ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਸ:ਥ: ਮੋਹਨ ਸਿੰਘ ਨੇ ਦੌਰਾਨੇ ਨਾਕਾਬੰਦੀ ਨੇੜੇ ਪਿੰਡ ਭੱਦਲਥੂਹਾ ਮਿਤੀ 30 ਜੁਲਾਈ ਨੂੰ ਬਿਨਾ ਨੰਬਰ ਬੁਲਟ ਮੋਟਰਸਾਇਕਲ ਦੇ ਗੁਰਦੀਪ ਸਿੰਘ ਉਰਫ ਦੀਪੂ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਨਰੈਣਗੜ ਨੂੰ ਕਾਬੂ ਕੀਤਾ ਜਿਸ ਤੋ ਪੁਛਗਿੱਛ ਤੇ ਮੋਟਰਸਾਇਕਲ ਬੁਲਟ ਸਬੰਧੀ ਕੋਈ ਦਸਤਾਵੇਜ ਨਾ ਮਿਲਣ ਤੇ ਸਖਤੀ ਨਾਲ ਪੁੱਛਗਿੱਛ ਤੇ ਗੁਰਦੀਪ ਸਿੰਘ ਉਕਤ ਨੇ ਦੱਸਿਆ ਕਿ ਇਹ ਬੁਲਟ ਮੋਟਰਸਾਇਕਲ ਉਸਨੇ, ਉਸਦੇ ਸਾਥੀਆਂ ਸੁਖਵਿੰਦਰ ਸਿੰਘ ਉਰਫ ਜੱਜ ਪੁੱਤਰ ਪਾਲ ਸਿੰਘ ਵਾਸੀ ਪਿੰਡ ਨਰੈਣਗੜ,ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸ਼ੈੱਟੀ,ਕਰਨਵੀਰ ਸਿੰਘ ਉਰਫ ਲਾਡੀ ਵਾਸੀ ਪਿੰਡ ਘੁੰਮਣਾ ਨੇ ਚੰਡੀਗੜ ਸਾਇਡ ਤੋਂ ਖਰੜ ਨੇੜੇ ਤੋਂ ਮਿਤੀ 20 ਜੁਲਾਈ ਦੀ ਰਾਤ ਵਕਤ ਕਿਸੇ ਕਲੋਨੀ ਵਿਚੋਂ ਚੋਰੀ ਕੀਤਾ ਹੈ।ਜਿਸ ਤੇ ਏ ਐਸ ਆਈ ਮੋਹਣ ਸਿੰਘ ਨੇ ਦੋਸ਼ੀ ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਉਰਫ ਜੱਜ ਪੁੱਤਰ ਪਾਲ ਸਿੰਘ ਵਾਸੀ ਪਿੰਡ ਨਰੈਣਗੜ, ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੋਟੀ,ਕਰਨਵੀਰ ਸਿੰਘ ਉਰਫ ਲਾਡੀ ਵਾਸੀ ਪਿੰਡ ਘੁੰਮਣਾ ਉਕਤਾਨ ਵਿਰੁਧ ਚੋਰੀ ਸੁਦਾ ਬੁਲਟ ਮੋਟਰਸਾਇਕਲ ਬ੍ਰਾਮਦ ਹੋਣ ਤੇ ਮੁਕਦਮਾ ਨੰਬਰ 104 ਮਿਤੀ 30,07,2023 ਅਧ 379,411 ਆਈ ਪੀ ਸੀ ਥਾਣਾ ਅਮਲੋਹ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਗੁਰਦੀਪ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਐਸ.ਆਈ ਸਾਹਿਬ ਮੁੱਖ ਅਫਸਰ ਥਾਣਾ ਅਮਲੋਹ ਵਲੋਂ ਹੋਰ ਸਖਤੀ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਦੋਸੀ ਗੁਰਦੀਪ ਸਿੰਘ ਉਕਤ ਨੇ ਦੋਰਾਨੇ ਪੁੱਛਗਿੱਛ ਇੰਕਸਾਫ ਕੀਤਾ ਕਿ, “ਉਸਨੇ ਸਮੇਤ ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੋਟੀ ਸੁਖਵਿੰਦਰ ਸਿੰਘ ਉਰਫ ਜੱਜ ਵਾਸੀ ਨਰੈਣਗੜ ਅਤੇ ਕਰਨਵੀਰ ਸਿੰਘ ਉਰਫ ਲਾਡੀ ਵਾਸੀ ਘੁੰਮਣਾ ਨਾਲ ਰਲ ਕੇ ਮਿਤੀ 25 ਜੁਲਾਈ 2023 ਦੀ ਸਵੇਰ ਕਰੀਬ 3-4 ਵਜੇ ਲੁੱਟ ਕਰਨ ਦੀ ਨੀਯਤ ਨਾਲ ਤੇਜ ਧਾਰ ਹਥਿਆਰਾ ਨਾਲ ਲੈਸ ਹੋ ਕੇ ਇੱਕ ਗੱਡੀ ਨੰਬਰ ਡੀ ਐਲ ਆਈ ਐਲ ਏ ਸੀ 9760 ਅਸੋਕਾ ਲੇਲੈਂਡ • ਟੈਂਪੂ ਰੰਗ ਕਰੀਮ ਨੂੰ ਇਸ ਦੇ ਡਰਾਇਵਰ ਸਮੇਤ ਹਥਿਆਰਾਂ ਦੇ ਡਰ ਹੇਠ ਬੁਲੇਪੁਰ ਰੋਡ ਖੰਨਾ ਨੇੜਿਓਂ ਅਗਵਾ ਕਰਕੇ ਅਨਾਜ ਮੰਡੀ ਅਮਲੋਹ ਵਿਖੇ ਉਹਨਾ ਵਲੋ ਪਹਿਲਾ ਤੋਂ ਲਏ ਕਿਰਾਏ ਦੇ ਗੁਦਾਮ ਵਿਚ ਲਿਆ ਕੇ ਗੱਡੀ ਉਕਤ ਵਿਚ ਲੋਡਡ ਸਮਾਨ ਜੋ ਕਿ ਬਰਤਨ ਸਨ ਅਨਲੋਡ ਕਰਕੇ ਲੁਕਾ ਛੁਪਾ ਕੇ ਰੱਖ ਲਏ ਤੇ ਡਰਾਇਵਰ ਹਰੀਸ ਵਾਸੀ ਦਿੱਲੀ ਨੂੰ ਸਮੇਤ ਉਸ ਦੀ ਗੱਡੀ ਦੇ ਹਰਦੇਵ ਸਿੰਘ ਉਰਫ ਵਿਕੀ ਦੀ ਡੈਅਰੀ ਖੰਨਾ ਚੁੰਗੀ ਅਮਲੋਹ ਵਿਖੇ ਲਿਆ ਕਰ ਬਿਠਾਈ ਰੱਖਿਆ ਤੇ ਫਿਰ ਸਾਡੀ ਚਾਰਾਂ ਦੀ ਸਲਾਹ ਬਣੀ ਕਿ ਗੱਡੀ ਕਿਧਰੇ ਛੁਪਾ ਦਈਏ ਅਤੇ ਡਰਾਇਵਰ ਨੂੰ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਈਏ ਕਿਉਕਿ ਡਰਾਇਵਰ ਨੂੰ ਸਾਡੇ ਨਾਮ ਅਤੇ ਟਿਕਾਣੇ ਆਦਿ ਬਾਰੇ ਪਤਾ ਲੱਗ ਗਿਆ ਸੀ,ਜਿਸ ਕਰਕੇ ਸਾਨੂੰ ਖਦਸਾ ਸੀ ਕਿ ਇਹ ਸਾਨੂੰ ਪੁਲਿਸ ਨੂੰ ਫੜਾ ਦੇਵੇਗਾ। ਜੋ ਫਿਰ ਮਿਤੀ 25 ਜੁਲਾਈ 2023 ਨੂੰ ਹੀ ਦੁਪਹਿਰ ਵਕਤ ਅਸੀਂ ਚਾਰੇ ਜਾਣੇ ਆਪਣੀ ਸਕੀਮ ਮੁਤਾਬਿਕ ਵਿੱਕੀ ਦੀ ਗੱਡੀ ਬਲੈਰੋ ਵਿਚ ਡਰਾਇਵਰ ਹਰੀਸ ਵਾਸੀ ਦਿੱਲੀ ਨੂੰ ਸਰਹਿੰਦ ਤੋਂ ਟਰੇਨ ਚੜਾਉਣ ਦੇ ਬਹਾਨੇ ਨਾਲ ਲੈ ਗਏ ਜਾਣ ਵਕਤ ਅਸੀਂ ਦੋ ਦਾਹ (ਦਾਤ) ਜੋ ਸਾਡੇ ਪਾਸ ਪਹਿਲਾ ਹੀ ਸਨ, ਲੈ ਲਏ ਪਿੰਡ ਸੌਢਾ ਕੋਲ ਭਾਖੜਾ ਨਹਿਰ ਤੇ ਪੁੱਜ ਕੇ ਜਿਥੇ ਅਸੀਂ ਹਰੀਸ ਨੂੰ ਭੰਗ ਮਲਣ ਤੇ ਬਹਾਨੇ ਨਹਿਰ ਦੀ ਪਟੜੀ ਪਟੜੀ ਕਾਫੀ ਅੱਗੇ ਲੈ ਗਏ ਜਿਥੇ ਭੰਗ ਦੇ ਵੱਡੇ ਬੂਟੇ ਝੁੰਡਾਂ ਵਗੈਰਾ ਦੀ ਆੜ ਵਿਚ ਅਸੀ ਚਾਰੇ ਜਣਿਆ ਨੇ ਰਲ ਕੇ ਹਰੀਸ ਦੀਆ ਅੱਖਾਂ ,ਮੂੰਹ ਅਤੇ ਬਾਹਾਂ ਬੰਨ ਕੇ ਉਸ ਦੇ ਸਿਰ ਵਿਚ ਦਾਹ (ਦਾਤ) ਦੇ 4/5 ਵਾਰ ਕਰਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿਤਾ ਸੀ ਤਾ ਕੇ ਸਾਡੇ ਪਰ ਕੋਈ ਸੱਕ ਨਾ ਕਰੇ ਅਤੇ ਉਸ ਦੀ ਲੁੱਟੀ ਹੋਈ ਗੱਡੀ ਨੂੰ ਟਿਕਾਣੇ ਲਗਾ ਦਿਤਾ ਸੀ। ਫਿਰ ਉਸ ਤੋਂ ਅਗਲੇ ਦਿਨ ਅਸੀ ਸਾਰਿਆ ਨੇ ਰਲ ਕੇ ਦੁਰਾਹੇ ਤੋਂ ਸਾਹਨੇਵਾਲ ਰੋਡ ਨੇੜਿਉ ਇੱਕ ਹੋਰ ਬਲੈਰੋ ਗੱਡੀ ਲੁੱਟੀ ਜਿਸ ਤੇ ਡਰਾਇਵਰ ਨੂੰ ਉਥੇ ਹੀ ਛੱਡ ਦਿਤਾ ਸੀ, ਗੱਡੀ ਵਿਚਲਾ ਮਾਲ ਲੁੱਟ ਕਰਕੇ ਅਨਾਜ ਮੰਡੀ ਅਮਲੋਹ ਗੁਦਾਮ ਵਿਚ ਰੱਖ ਕੇ ਗੱਡੀ ਨੂੰ ਨਾਭਾ ਸਾਇਡ ਲਵਾਰਿਸ ਛੱਡ ਦਿਤਾ ਸੀ” ਜੋ ਐਸ.ਆਈ ਸਾਹਿਬ ਸਿੰਘ ਵਲੋ ਦੋਸੀ ਗੁਰਦੀਪ ਸਿੰਘ ਉਰਫ ਦੀਪੂ ਦੇ ਇੰਕਸਾਫ ਮੁਤਾਬਿਕ ਗੁਘਾਈ ਨਾਲ ਤਫਤੀਸ ਕਰਦੇ ਹੋਏ ਮਿਤੀ 01.08.2023 ਨੂੰ ਮ੍ਰਿਤਕ ਵਿਅਕਤੀ ਹਰੀਸ ਦੀ ਲਾਸ ਦੀ ਤਲਾਸ ਨਹਿਰ-ਨਹਿਰ ਕਰਦੇ ਹੋਏ ਪਿੰਡ ਲੰਗ ਥਾਣਾ ਬਖਸੀਵਾਲਾ ਜਿਲਾ ਪਟਿਆਲਾ ਭਾਖੜਾ ਨਹਿਰ ਦੇ ਪੁੱਲ ਵਿਚ ਫਸੀ ਹੋਈ ਮਰਦ ਵਿਅਕਤੀ ਦੀ ਲਾਸ ਨੂੰ ਬਾਹਰ ਕਢਵਾ ਕੇ ਮ੍ਰਿਤਕ ਦੇ ਵਾਰਸਾ ਨੂੰ ਤਲਾਸ ਕਰਕੇ ਸਨਾਖਤ ਕਰਵਾਈ ਅਤੇ ਮੁਕੱਦਮਾ ਹਜਾ ਵਿਚ ਜੁਰਮ 302,364,394,201,34 ਆਈ ਪੀ ਸੀ ਦਾ ਵਾਧਾ ਕੀਤਾ। ਲਾਸ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਅਮਲੋਹ ਤੋਂ ਕਰਵਾ ਕੇ ਲਾਸ਼ ਅੰਤਿਮ ਰਸਮਾਂ ਲਈ ਵਾਰਸਾਂ ਦੇ ਹਵਾਲੇ ਕੀਤੀ।ਤਫਤੀਸ ਨੂੰ ਅੱਗੇ ਵਧਾਉਂਦੇ ਹੋਏ ਮੁਕਦਮਾ ਹਜਾ ਵਿਚ ਇੱਕ ਹੋਰ ਕਰਨਵੀਰ ਸਿੰਘ ਉਰਫ ਲਾਡੀ ਨੂੰ ਕੱਲ ਮਿਤੀ 2 ਅਗਸਤ 2023 ਨੂੰ ਕਾਬੂ ਕੀਤਾ ਗਿਆ।ਦੌਰਾਨੇ ਤਫਤੀਸ਼ ਦੋਸੀਆਨ ਪਾਸੋਂ ਲੁੱਟ ਕੀਤੀ ਮ੍ਰਿਤਕ ਹਰੀਸ ਦੀ ਗੱਡੀ ਅਤੇ ਹਰੀਸ ਨੂੰ ਮਾਰਨ ਵਾਸਤੇ ਵਰਤੇ ਆਲਾ ਜਰਬ ਬ੍ਰਾਮਦ ਕੀਤੇ ਗਏ ਹਨ। ਜੋ ਕਰਨਵੀਰ ਸਿੰਘ ਉਰਫ ਲਾਡੀ ਅਤੇ ਇਨਾ ਦੇ ਸਾਥੀਆ ਪਾਸੋ ਡੂੰਘਾਈ ਨਾਲ ਤਫਤੀਸ ਜਾਰੀ ਹੈ ਜਿਨਾ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦਾ ਅੰਦੇਸਾ ਹੈ।