ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਮੈਡੀਕਲ ਨਸ਼ਾ ਸਪਲਾਈ ਦਾ ਪਰਦਾਫਾਸ਼

ਫਤਹਿਗੜ੍ਹ ਸਾਹਿਬ, 03 ਅਕਤੂਬਰ : ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆ ਦੇ ਖ਼ਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਸ੍ਰੀ ਰਾਕੇਸ਼ ਯਾਦਵ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ,ਦੀਆਂ ਹਦਾਇਤਾ ਅਨੁਸਾਰ ਸ੍ਰੀ ਗੁਰਬੰਸ ਬੈਂਸ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼੍ਰੀ ਰਾਜ ਕੁਮਾਰ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਫਤਹਿਗੜ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ.ਸਰਹਿੰਦ ਦੀ ਪੁਲਿਸ ਟੀਮ ਨੇ ਸਹਾਰਨਪੁਰ ਅਤੇ ਆਗਰਾ (ਉੱਤਰ ਪ੍ਰਦੇਸ਼) ਨਾਲ ਸਬੰਧਤ 14 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2,30,400 ਨਸ਼ੀਲੀਆਂ ਗੋਲੀਆਂ,68144 ਨਸ਼ੀਲੇ ਟੀਕੇ, 9669 ਸ਼ੀਸ਼ੀਆਂ, 5760 ਨਸ਼ੀਲੇ ਕੈਪਸੂਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਦੇ ਨਾਲ ਉਤਰ ਪ੍ਰਦੇਸ਼ ਤੋਂ ਦਿੱਲੀ ਹਰਿਆਣਾ ਅਤੇ ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ। ਡਾ.ਰਵਜੋਤ ਗਰੇਵਾਲ ਨੇ ਹੋਰ ਦੱਸਿਆ ਕਿ 12 ਅਗਸਤ 2023 ਨੂੰ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਦੌਰਾਨੇ ਨਾਕਾਬੰਦੀ ਕਥਿਤ ਦੋਸ਼ੀ ਗੌਰਵ ਸਿੰਘ ਉਰਫ ਕਾਲਾ ਪੁੱਤਰ ਕਿਤਾਬ ਸਿੰਘ ਵਾਸੀ ਪਰਸ਼ੂਰਾਮ ਕਲੋਨੀ ਅੰਬਾਲਾ (ਹਰਿਆਣਾ) ਨੂੰ 44 ਨਸ਼ੀਲੇ ਟੀਕੇ ਅਤੇ 44 ਸੀਸੀਆਂ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 60 ਮਿਤੀ 12-08-2023 ਅ/ਧ 22/ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਮੂਲੇਪੁਰ ਦਰਜ ਕਰਵਾਇਆ ਗਿਆ। ਤਫਤੀਸ਼ ਦੌਰਾਨ ਬੈਕਵਰਡ ਲਿੰਕ ਤੇ ਕੰਮ ਕਰਦੇ ਹੋਏ ਸਾਹਮਣੇ ਆਇਆ ਕਿ ਦੋਸ਼ੀ ਗੌਰਵ ਸਿੰਘ ਉਰਫ ਕਾਲਾ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ਾ ਲਿਆ ਕੇ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸਪਲਾਈ ਕਰਦਾ ਸੀ।ਜਿਹਨਾ ਵਿੱਚ ਇਕ ਦਾ ਨਾਮ ਮੁਹੰਮਦ ਅਰਬਾਜ ਸੀ।ਇਸ ਤਫਤੀਸ ਵਿੱਚ ਟੈਕਨੀਕਲ ਤਰੀਕੇ ਨਾਲ ਕੰਮ ਕਰਦੇ ਹੋਏ ਸੀ.ਆਈ.ਏ.ਦੀਆਂ ਟੀਮਾਂ ਗਠਿਤ ਕਰਕੇ ਸਹਾਰਨਪੁਰ (ਉਤਰ ਪ੍ਰਦੇਸ) ਏਰੀਆ ਵਿਚ ਮਿਤੀ 25 ਸਤੰਬਰ 2023 ਨੂੰ ਰੇਡ ਕੀਤੀ ਗਈ, ਜਿੱਥੇ ਕਥਿਤ ਦੋਸ਼ੀ ਮੁਹੰਮਦ ਅਰਬਾਜ ਨੂੰ ਕਾਬੂ ਕੀਤਾ ਗਿਆ ਜੋ ਕਿ ਸਹਾਰਨਪੁਰ ਦੇ ਖਾਤਾਖੇੜੀ ਏਰੀਆ ਵਿੱਚ ਜਨਤਾ ਮੈਡੀਕਲ ਸਟੋਰ ਦੇ ਨਾਮ ਤੇ ਮੈਡੀਕਲ ਸਟੋਰ ਚਲਾ ਰਿਹਾ ਸੀ। ਅਗਲੀ ਤਫਤੀਸ ਦੌਰਾਨ ਇਸ ਦੇ ਸਾਥੀ ਮੁਹੰਮਦ ਸਲਮਾਨ ਨੂੰ ਕਾਬੂ ਕੀਤਾ ਗਿਆ ਜੋ ਇਹਨਾ ਦੋਵਾ ਦਾ ਸਹਾਰਨਪੁਰ ਤੋਂ ਹਟ ਕੇ ਚਿਲਕਾਣਾ ਰੋਡ ਸਾਈਫਨ ਕਸਬੇ ਦੇ ਨੇੜੇ ਇਕ ਗੋਦਾਮ ਮੈਡੀਕਲ ਨਸ਼ਾ ਰੱਖਣ ਲਈ ਕਿਰਾਏ ਪਰ ਲਿਆ ਹੋਇਆ ਸੀ। ਇਸ ਗੋਦਾਮ ਵਿੱਚੋਂ ਭਾਰੀ ਮਾਤਾਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਅਤੇ ਟੀਕੇ ਸ਼ੀਸ਼ੀਆ ਬਰਾਮਦ ਕੀਤੀਆ ਗਈਆ। ਇਸ ਤੋਂ ਅੱਗੇ ਤਫਤੀਸ਼ ਚਲਾਉਂਦੇ ਹੋਏ ਇਹਨਾ ਦੋਵੇ ਕਥਿਤ ਦੋਸ਼ੀਆ ਦੇ ਤੀਜੇ ਪਾਰਟਨਰ ਮੁਹੰਮਦ ਸਾਹਬੇਜ ਵਾਸੀ ਬੀਜੋਪੁਰਾ ਥਾਣਾ ਕੋਤਵਾਲੀ ਦਿਹਾਤੀ ਸਹਾਰਨਪੁਰ, ਜੋ ਕਿ ਇਹਨਾਂ ਨੂੰ ਮੈਡੀਕਲ ਨਸ਼ੇ ਦੀ ਸਪਲਾਈ ਦਿੰਦਾ ਸੀ ਦੇ ਪਿੰਡ ਰੇਡ ਕੀਤੀ ਗਈ। ਜਿਥੇ ਨਸ਼ੇ ਦੀ ਬਰਾਮਦਗੀ ਕੀਤੀ ਗਈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਹੰਮਦ ਸਾਹਬੇਜ ਦਾ ਸਹਾਰਨਪੁਰ ਦੇ ਨੇੜੇ ਮੈਡੀਕਲ ਸਟੋਰ ਦੇ ਨਾਮ ਤੇ ਬੇਟ ਰੋਡ ਮਹੇਸ਼ਵਰੀ ਵਿਚ ਮੈਡੀਕਲ ਸਟੋਰ ਹੈ, ਜਿਸ ਦੀ ਆੜ ਵਿੱਚ ਇਹ ਮੈਡੀਕਲ ਨਸ਼ੇ ਦਾ ਗੋਰਖ ਧੰਦਾ ਕਰਦਾ ਆ ਰਿਹਾ ਸੀ। ਕਥਿਤ ਦੋਸ਼ੀ ਮੁਹੰਮਦ ਸ਼ਾਹਬੇਜ ਦੇ ਮੈਡੀਕਲ ਲਾਈਸੈਸ ਨੂੰ ਵੈਰੀਫਾਈ ਕਰਵਾਇਆ ਜਾ ਰਿਹਾ ਹੈ। ਕਥਿਤ ਦੋਸ਼ੀ ਮੁਹੰਮਦ ਸ਼ਾਹਬੇਜ ਪੁੱਛ ਗਿੱਛ ਤੋਂ ਬਾਅਦ ਅੱਗੇ ਦੀ ਤਫਤੀਸ਼ ਵਿੱਚ ਦੋਸ਼ੀ ਨੰਬਰ 5 ਰਕੇਸ਼ ਕੁਮਾਰ ਉਰਫ ਮਨੋਜ ਕੁਮਾਰ ਵਾਸੀ ਆਗਰਾ ਜੋ ਕਿ ਇਸ ਨਸ਼ੇ ਦੀ ਸਾਰੀ ਸਪਲਾਈ ਇਹਨਾਂ ਨੂੰ ਦਿੰਦਾ ਸੀ ਉਸ ਨੂੰ ਨਾਮਜਦ ਕਰਕੇ ਮਿਤੀ 29 ਸਤੰਬਰ 2023 ਨੂੰ ਆਗਰਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ਟੀਕੇ ਅਤੇ ਗੋਲੀਆਂ ਬਰਾਮਦ ਕੀਤੀਆ ਗਈਆਂ। ਸੀ.ਆਈ.ਏ. ਦੀ ਟੀਮ ਨੇ ਇਹਨਾਂ ਚਾਰਾਂ ਦੋਸ਼ੀਆਂ ਦੇ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 03 ਗੈਰ ਕਾਨੂੰਨੀ ਗੌਦਾਨ ਅਤੇ ਮੈਡੀਕਲ ਸਟੋਰਾਂ ਦਾ ਪਰਦਾਫਾਸ਼ ਕੀਤਾ ਅਤੇ ਇਹਨਾਂ ਤੋਂ 2,30,400 ਨਸ਼ੀਲੀਆਂ ਗੋਲੀਆਂ,68144 ਨਸ਼ੀਲੇ ਟੀਕੇ, 9669 ਸ਼ੀਸ਼ੀਆਂ, 5760 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ।ਇਹ ਸਾਰਾ ਡਰੱਗ ਰੈਕਟ ਸਹਾਰਨਪੁਰ (ਉੱਤਰਪ੍ਰਦੇਸ) ਵਿੱਚ ਚੱਲ ਰਿਹਾ ਸੀ। ਜਿਸਦੀ ਸਪਲਾਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੋ ਰਹੀ ਸੀ, ਚਾਰੇ ਕਥਿਤ ਦੋਸ਼ੀ ਪੁਲਿਸ ਰਿਮਾਂਡ ਤੇ ਹਨ ਅਤੇ ਮੁਕਦਮੇ ਦੀ ਤਫਤੀਸ ਜਾਰੀ ਹੈ, ਜਿਹਨਾਂ ਪਾਸ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।