ਫਤਹਿਗੜ੍ਹ ਸਾਹਿਬ ਪੁਲਿਸ ਵਲੋਂ ਚੋਰ ਗਿਰੋਹ ਕਾਬੂ

ਫਤਹਿਗੜ੍ਹ ਸਾਹਿਬ, 26 ਅਪ੍ਰੈਲ : ਅਨੂਪ ਮੈਂਗੀ ਪੁੱਤਰ ਸ੍ਰੀ ਸੁਨੀਲ ਕੁਮਾਰ ਮੈਂਗੀ ਵਾਸੀ ਮਕਾਨ ਨੰ: 3051, ਵਾਰਡ ਨੰ: 9, ਸਰਹਿੰਦ ਮੰਡੀ, ਥਾਣਾ ਦਾ ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਮੁਲਾਕੀ ਹੋ ਕੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਉਸ ਦੀ ਕ੍ਰਿਸ਼ਨਾ ਅਲਾਇਜ਼ ਫਰਮ ਸੁਭਾਸ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਹੈ, ਜਿੱਥੇ ਉਨ੍ਹਾਂ ਦਾ ਲੋਹੇ ਦਾ ਕੰਮ ਹੈ। ਅੱਜ ਵਕਤ ਕਰੀਬ 03:00 ਪੀ.ਐਮ. ਦਾ ਹੋਵੇਗਾ ਕਿ ਮੁਦੱਈ ਅਨੂਪ ਸੈਂਗੀ ਉਕਤ ਦੇ ਵਰਕਰਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਕੈਸ ਇੱਕਠਾ ਕਰਕੇ ਲਿਆਂਦਾ ਗਿਆ ਸੀ। ਜੋ ਉਨ੍ਹਾਂ ਦੇ ਦਫਤਰ ਵਿੱਚ 14 ਨਾਮਾਲੂਮ ਵਿਅਕਤੀ ਹਥਿਆਰਾਂ ਨਾਲ ਲੈੱਸ ਹੋ ਕੇ ਦਫਤਰ ਅੰਦਰ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਪੈਸਿਆ ਦੀ ਡਕੈਤੀ ਕਰਕੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਭੱਜ ਗਏ। ਜਿਸ ਤੇ ਮੁਕੱਦਮਾ ਨੰਬਰ 86 ਮਿਤੀ 22.04.2023 ਅੱਧ 392,34 ਹਿੰਦ ਅਤੇ 25/54/59 ਆਰਜਮ ਐਕਟ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕੀਤਾ ਗਿਆ। ਫਿਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਆਈ.ਪੀ.ਐੱਸ. ਜੀ ਦੀਆਂ ਹਦਾਇਤਾਂ ਤੇ ਸ੍ਰੀ ਦਿਗਵਿਜੈ ਕਪਿਲ ਐਸ.ਪੀ.ਇੰਨ: ਅਤੇ ਸ੍ਰੀ ਜੰਗਜੀਤ ਸਿੰਘ, ਉਪ ਕਪਤਾਨ ਪੁਲਿਸ, ਸਬ-ਡਵੀਜਨ ਅਮਲੋਹ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-2 ਪੁਲਿਸ ਪਾਰਟੀਆਂ ਦਾ ਗਠਨ ਕਰਕੇ ਦੋਸ਼ੀਆਨ ਨੂੰ ਟਰੇਸ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀਆਂ ਗਈਆਂ। ਮੁਢਲੀ ਤਫਤੀਸ ਅਤੇ ਸਵਾ ਮਿਸਲ ਪਰ ਆਈ ਸਹਾਦਤ ਤੇ ਮੁਕੱਦਮਾ ਵਿੱਚ ਜਸਕਰਨ ਸਿੰਘ ਉਰਫ ਯਸ਼ ਪੁੱਤਰ ਗੁਰਮੁੱਖ ਸਿੰਘ ਵਾਸੀ ਇਕੋਲਾਹੀ ਥਾਣਾ ਸਦਰ ਖੰਨਾ ਜਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।  ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਦੇ ਨਾਲ ਉਸ ਦੇ ਸਾਥੀ ਰਵਿੰਦਰ ਪਾਲ ਸਿੰਘ ਉਰਫ ਘੋੜਾ ਪੁੱਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ 06 ਵਿਹਾਰ ਕਲੋਨੀ, ਪਟਿਆਲਾ, ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਠੇ ਅਕਾਲਗੜ ਥਾਣਾ ਧਨੋਲਾ ਜਿਲਾ ਬਰਨਾਲਾ ਅਤੇ ਸੰਜੀਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਖੇੜੀ ਗੁੱਜਰਾ ਥਾਣਾ ਪਸਿਆਣਾ ਜਿਲਾ ਪਟਿਆਲਾ ਸਨ। ਜਿਨ੍ਹਾਂ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀਆਨ ਨਾਮਜਦ ਕਰਕੇ ਗ੍ਰਿਫਤਾਰ ਕਰਨ ਲਈ ਵੱਖ-2 ਟੀਮਾਂ ਤਿਆਰ ਕੀਤੀਆਂ ਗਈਆਂ ਜਿਸ ਵਿੱਚ ਸਫਲਤਾ ਹਾਸਲ ਕਰਦੇ ਹੋਏ ਮਿਤੀ 26.04.2023 ਨੂੰ ਗ੍ਰਿਫਤਾਰ ਕਰਕੇ ਇਨ੍ਹਾ ਪਾਸੋਂ ਖੋਹ ਕੀਤੀ ਰਕਮ 38,60,000/- ਰੁਪਏ, ਵਾਰਦਾਤ ਕਰਨ ਸਮੇਂ ਵਰਤਿਆ ਗਿਆ ਅਸਲਾ ਇੱਕ ਪਿਸਟਲ 9MM ਸਮੇਤ 4 ਜਿੰਦਾ ਰੌਂਦ, ਇੱਕ ਪਿਸਟਲ 30 ਬੋਰ ਸਮੇਤ 4 ਜਿੰਦਾ ਰੋਂਦ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਨੰਬਰੀ UP-16AP-4518 ਮਾਰਕਾ ਵਰਨਾ ਰੰਗ ਬਰਾਊਨ ਬ੍ਰਾਮਦ ਕੀਤੀ ਗਈ। ਜੋ ਗ੍ਰਿਫਤਾਰ ਕੀਤੇ ਗਏ ਦੋਸੀਆਨ ਦਾ ਪਿਛੋਕੜ ਕਰੀਮੀਨਲ ਹੈ, ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਵੱਖ-2 ਸ਼ਹਿਰਾਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ ਅਤੇ ਕੁਝ ਮੁਕੱਦਮਿਆਂ ਵਿੱਚ ਪੀ.ਓ. ਹਨ। ਜਿਨ੍ਹਾਂ ਨੂੰ ਮਾਨਯੋਗ ਆਦਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੇ ਹੋਰ ਸਾਥੀਆਂ ਅਤੇ ਹੋਰ ਕੀਤੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾਵੇਗਾ।
ਗ੍ਰਿਫਤਾਰ ਕੀਤੇ ਦੋਸ਼ੀਆਨ = 04
ਬ੍ਰਾਮਦਗੀ:- 38,60,000/- ਰੁਪਏ ਕੈਸ
ਕਾਰ ਨੰਬਰੀ UP-16AP-4518 ਮਾਰਕਾ ਵਰਨਾ ਰੰਗ ਬਰਾਊਨ • ਇੱਕ ਪਿਸਟਲ 9MM ਸਮੇਤ 4 ਜਿੰਦਾ ਰੌਂਦ, ਇੱਕ ਪਿਸਟਲ 30 ਬੋਰ ਸਮੇਤ 4 ਜਿੰਦਾ ਰੌਂਦ
ਦੋਸੀਆਨ ਦੇ ਖਿਲਾਫ ਪਹਿਲਾਂ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-
1.ਦੋਸੀ ਰਵਿੰਦਰ ਪਾਲ ਸਿੰਘ ਉਰਫ ਘੋੜਾ ਪੁੱਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ 06 ਵਿਹਾਰ ਕਲੋਨੀ, ਪਟਿਆਲਾ:- 1. ਮੁਕੱਦਮਾ ਨੰਬਰ 304/2012 ਅ/ਧ 399,402 ਹਿੰਦੀ ਅਤੇ 25 ਆਰਮਜ ਐਕਟ ਥਾਣਾ ਕੋਤਵਾਲੀ, ਜਿਲ੍ਹਾ ਪਟਿਆਲਾ 2. ਮੁਕੱਦਮਾ ਨੰਬਰ 305/2012 ਅਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਕੋਤਵਾਲੀ, ਜਿਲ੍ਹਾ ਪਟਿਆਲਾ
3. ਮੁਕੱਦਮਾ ਨੰਬਰ 440/2014 ਅ/ਧ 323,341 ਹਿੰ:ਦੰ: ਚੰਡੀਗੜ੍ਹ। 4. ਮੁਕੱਦਮਾ ਨੰਬਰ 177/2017 ਅ/ਧ 302,34 ਹਿੰ:ਦੰ: ਥਾਣਾ ਤਰਨਤਾਰਨ
5. ਮੁਕੱਦਮਾ ਨੰਬਰ 13/2018 ਅ/ਧ 399,402 ਹਿੰ:ਦ: ਅਤੇ 25 ਆਰਮਜ ਐਕਟ ਥਾਣਾ ਰਾਜਪੁਰਾ 6, ਮੁਕੱਦਮਾ ਨੰਬਰ 142/2018 ਅ/ਧ 42,52 ਪ੍ਰੀਜਨਲ ਐਕਟ ਥਾਣਾ ਇਸਲਾਮਾਬਾਦ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ।
2.ਦੋਸੀ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਠੇ ਅਕਾਲਗੜ ਥਾਣਾ ਧਨੋਲਾ ਜਿਲਾ ਬਰਨਾਲਾ:- 1. ਮੁਕੱਦਮਾ ਨੰਬਰ 08/2021 ਅ/ਧ 420,120ਬੀ,482,34 ਹਿੰ:ਦੰ: ਥਾਣਾ ਨੰਗਲ ਜਿਲਾ ਰੋਪੜ
2. ਮੁਕੱਦਮਾ ਨੰਬਰ 82/2021 ਅ/ਧ 21-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਰੂਪਨਗਰ ਜਿਲਾ ਰੂਪਨਗਰ
3. ਦੋਸੀ ਸੰਜੀਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਖੇੜੀ ਗੁੱਜਰਾ ਥਾਣਾ ਪਸਿਆਣਾ ਜਿਲਾ ਪਟਿਆਲਾ- 1. ਮੁਕੱਦਮਾ ਨੰਬਰ 235/2018 ਅ/ਧ 395,397,34 ਹਿੰ:ਦੰ: ਥਾਣਾ ਕੈਥਲ ਹਰਿਆਣਾ (ਪੀ.ਓ.)