ਫੈਨਸਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੂਜੇ ਨੰਬਰ ਤੇ 

  • ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਮੁਕਾਬਲਿਆਂ ਵਿੱਚ 1000 ਖਿਡਾਰੀ ਲੈ ਰਹੇ ਭਾਗ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਰਾਜ ਪੱਧਰੀ ਫੈਨਸਿੰਗ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ ਇੱਕ ਹਜ਼ਾਰ ਖਿਡਾਰੀ ਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਸ ਰਾਜ ਪੱਧਰੀ ਖੇਡਾਂ ਦੇ ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਟੀਮ ਦੂਜੇ ਸਥਾਨ ਤੇ ਰਹੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਫੈਨਸਿੰਗ ਦੇ 14 ਸਾਲ ਉਮਰ ਵਰਗ ਦੇ ਫੋਆਇਲ ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹਾ ਪਹਿਲੇ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੂਜੇ, ਤਰਨਤਾਰਨ ਜ਼ਿਲ੍ਹਾ ਤੀਜੇ ਤੇ ਮਾਨਸਾ ਰਨਰਅੱਪ ਰਿਹਾ। ਇਸੇ ਤਰ੍ਹਾਂ ਫੈਨਸਿੰਗ ਦੇ 14 ਸਾਲ ਉਮਰ ਵਰਗ ਦੇ ਸੈਬਰ ਟੀਮ ਮੁਕਾਬਲੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਪਹਿਲੇ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੂਜੇ, ਸੰਗਰੂਰ ਤੀਜੇ ਤੇ ਤਰਨਤਾਰਨ ਜ਼ਿਲ੍ਹਾ ਤੀਜਾ ਰਨਰਅੱਪ ਰਿਹਾ। ਦੂਜੇ ਦਿਨ ਦੇ ਰਾਜ ਪੱਧਰੀ ਮੁਕਾਬਲੇ ਵਿੱਚ ਖੇਡ ਵਿਭਾਗ ਦੇ ਸਪੈਸ਼ਲ ਸੈਕਟਰੀ ਡਾਇਰੈਕਟਰ ਖੇਡ ਡਾ: ਆਨੰਦ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਫੈਨਸਿੰਗ ਦੇ ਚੀਫ ਕੋਚ ਸ਼੍ਰੀ ਮੋਹਿਤ ਅਸਵਨੀ, ਹਾਈ ਪ੍ਰਫਾਰਮੈਂਸ ਮੈਨੈਜਰ ਸ਼੍ਰੀਮਤੀ ਕਰਮਜੀਤ ਕੌਰ, ਓਵਰ ਆਲ ਇੰਚਾਰਜ, ਕਨਵੀਨਰ ਸ਼੍ਰੀਮਤੀ ਅਮਨਦੀਪ ਕੌਰ, ਕੋ ਕਨਵੀਨਰ ਕਮਲਦੀਪ ਕੌਰ, ਜ਼ਿਲ੍ਹਾ ਖੇਡ ਅਫਸਰ ਮੋਹਾਲੀ ਸ਼੍ਰੀਮਤੀ ਗੁਰਦੀਪ ਕੌਰ ਵੀ ਮੌਜੂਦ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਰੂਪਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸ਼੍ਰੀ ਰਮਨੀਕ ਅਹੂਜਾ (ਬਾਕਿਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਮਿਸ ਭੁਪਿੰਦਰ ਕੌਰ(ਅਥਲੈਟਿਕਸ ਕੋਚ), ਮਿਸ ਮਨਵੀਰ ਕੌਰ, ਸ. ਜਸਵੀਰ ਸਿੰਘ, ਡੀ.ਐੱਮ. ਸਿੱਖਿਆ ਵਿਭਾਗ ਅਤੇ ਸਮੂਹ ਫਿਜੀਕਲ ਅਧਿਆਪਕ, ਸ਼੍ਰੀ ਮਨਦੀਪ ਸਿੰਘ , ਸ਼੍ਰੀ ਰਾਮ ਬਹਾਦੁਰ ਸ਼੍ਰੀ ਰੋਹਿਤ ਅਤੇ ਸਮੂਹ ਸਟਾਫ਼ ਹਾਜ਼ਰ ਸੀ।