14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਵੇਗਾ ਫ਼ਤਿਹ ਮਾਰਚ- ਬਾਵਾ

  • ਅੰਮ੍ਰਿਤਪਾਲ ਸਿੰਘ ਫਾਊਂਡੇਸ਼ਨ ਲੁਧਿਆਣਾ ਦੇ ਵਾਈਸ ਪ੍ਰਧਾਨ ਨਿਯੁਕਤ
  • ਫ਼ਤਿਹ ਮਾਰਚ ਲੁਧਿਆਣਾ ਤੋਂ ਸਾਹਨੇਵਾਲ-ਦੋਰਾਹਾ-ਨੀਲੋਂ ਪੁਲ ਸਮਰਾਲਾ- ਖਮਾਣੋਂ-ਮੋਰਿੰਡਾ-ਖਰੜ ਤੋਂ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚੇਗਾ

ਲੁਧਿਆਣਾ, 10 ਮਈ : ਅੱਜ ਰਾਜਗੁਰੂ ਨਗਰ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਫਾਊਂਡੇਸ਼ਨ ਦਲਜੀਤ ਸਿੰਘ, ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ ਰਾਜ ਗਰੇਵਾਲ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਪਰਮਿੰਦਰ ਸਿੰਘ ਸੋਨੂੰ ਗਰੇਵਾਲ ਉੱਘੇ ਸਮਾਜਸੇਵੀ, ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ, ਫਾਊਂਡੇਸ਼ਨ ਪੰਜਾਬ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਫਾਊਂਡੇਸ਼ਨ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਜਗਦੇਵ, ਪ੍ਰਚਾਰ ਸਕੱਤਰ ਮਨੀ ਖੀਵਾ, ਹਰਪ੍ਰੀਤ ‌ਸਿੰਘ ਕਲਸੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਵਿਸ਼ਾਲ ਫ਼ਤਿਹ ਮਾਰਚ ਸਵੇਰੇ 8 ਵਜੇ ਰਵਾਨਾ ਹੋਵੇਗਾ ਜਿਸ ਨੂੰ ਰਵਾਨਾ ਕਰਨ ਦੀ ਰਸਮ ਐੱਸ.ਪੀ. ਸਿੰਘ ਓਬਰਾਏ ਮੁੱਖ ਸਰਪ੍ਰਸਤ, ਨਿਹੰਗ ਮੁਖੀ ਬਾਬਾ ਜੋਗਿੰਦਰ ਸਿੰਘ, ਜਥੇਦਾਰ ਬਾਬਾ  ਬਲਵੀਰ ਸਿੰਘ, ਸੰਤ ਰਾਮ ਪਾਲ ਸਿੰਘ ਝਾਂਡੇ, ਸੰਤ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਅਦਾ ਕਰਨਗੇ। ਇਸ ਸਮੇਂ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਜਗਦੇਵ ਨੇ ਅੰਮ੍ਰਿਤਪਾਲ ਸਿੰਘ ਨੂੰ ਬਾਵਾ ਦੀ ਮਨਜ਼ੂਰੀ ਨਾਲ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ। ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ, ਕਿਸਾਨੀ ਦੇ ਮੁਕਤੀਦਾਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਨ ਵਾਲੇ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜੋ ਗੌਰਵਮਈ ਇਤਿਹਾਸ ਸਰਹਿੰਦ ਫ਼ਤਿਹ ਕਰਕੇ ਰਚਿਆ ਉਸ ਨੂੰ ਯਾਦ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਉਹਨਾਂ ਦੱਸਿਆ ਕਿ ਚੱਪੜਚਿੜੀ ਵਿਖੇ ਮਹਾਨ ਵਿਦਵਾਨ 1 ਤੋਂ 3 ਵਜੇ ਤੱਕ ਵਿਚਾਰਾਂ ਕਰਨਗੇ ਅਤੇ ਢਾਡੀ ਦਰਬਾਰ ਹੋਵੇਗਾ ਅਤੇ ਸੰਗਤਾਂ ਲੰਗਰ ਛਕਣਗੀਆਂ। ਇਸ ਤੋਂ ਬਾਅਦ ਇਹ ਮਾਰਚ ਸ਼ਾਮ ਨੂੰ 4 ਵਜੇ ਸਰਹਿੰਦ ਪੁੱਜੇਗਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ 14 ਮਈ 1710 ਨੂੰ ਫ਼ਤਿਹ ਦਾ ਝੰਡਾ ਲਹਿਰਾਇਆ ਗਿਆ ਸੀ, ਉਸੇ ਇਤਿਹਾਸਿਕ ਅਸਥਾਨ 'ਤੇ ਰਾਸ਼ਟਰੀ ਪੱਧਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਇਕੱਤਰ ਹੋਣਗੀਆਂ ਅਤੇ ਝੰਡਾ ਲਹਿਰਾ ਕੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਜਾਵੇਗਾ। ਉਸ ਤੋਂ ਬਾਅਦ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਫ਼ਤਿਹ ਦੀ ਅਰਦਾਸ ਹੋਵੇਗੀ।