10 ਤੋਂ 13 ਅਕਤੂਬਰ 2023 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਕਿਸਾਨ ਜਾਗਰੂਕਤਾ ਕੈਂਪ-ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ

ਫਾਜ਼ਿਲਕਾ 9 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਲਾ ਨੂੰ ਪਰਾਲੀ ਦੇ ਪ੍ਰਬੰਧਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਫਾਜ਼ਿਲਕਾ ਨੂੰ ਪ੍ਰਦੂਸ਼ਣ ਮੁਕਤ ਕੀਤਾ ਸਕੇ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕੱਲ੍ਹ ਮਿਤੀ 10 ਅਕਤੂਬਰ 2023 ਦਿਨ ਮੰਗਲਵਾਰ ਨੂੰ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਬਹਿਕ ਹਸਤਾ ਹਿਠਾੜ, ਬਹਿਕ ਹਸਤਾ ਉਤਾੜ, ਹੋਜ਼ ਖਾਸ, ਚੱਕ ਪੱਖੀ, ਖੁੜੰਜ, ਰੋੜਾ ਵਾਲੀ, ਚੱਕ ਮੌਜ਼ਦੀਨ ਵਾਲਾ, ਢੰਡੀ ਕਦੀਮ, ਕਰਨੀ ਖੇੜਾ, ਮੰਡੀ ਹਜ਼ੂਰ ਸਿੰਘ, ਰਾਮਕੋਟ, ਕਬੂਲਸ਼ਾਹ ਖੁਬਣ, ਰਾਮਸਰਾ, ਅਮਰਪੁਰਾ, ਢੀਗਾਵਾਲੀ ਵਿਖੇ ਅਤੇ ਮਿਤੀ 11 ਅਕਤੂਬਰ 2023 ਦਿਨ ਬੁੱਧਵਾਰ ਨੂੰ ਜੰਡਵਾਲਾ,ਚੱਕ ਜੰਡਵਾਲਾ, ਰਾਮ ਸਿੰਘ ਵਾਲਾ, ਸੰਤੋਖ ਸਿੰਘ ਵਾਲਾ, ਕਮਾਲਵਾਲਾ, ਕੰਧ ਵਾਲਾ ਹਜ਼ਾਰ ਖਾ, ਅਭੁੰਨ, ਪੱਟੀ ਪੂਰਨ, ਜੰਡਵਾਲਾ ਭੀਮੇਸ਼ਾਹ, ਖੂਈ ਖੇੜਾ, ਕਟੈਹੜਾ, ਪੰਜਾਵਾ ਮੰਡਲ, ਪੱਟੀ ਬਿੱਲਾ ਅਤੇ ਹਰੀਪੁਰਾ ਵਿਖੇ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਮਿਤੀ 12 ਅਕਤੂਬਰ 2023 ਵੀਰਵਾਰ ਨੂੰ ਨੁਕੇਰੀਆਂ, ਹਲੀਮ ਵਾਲਾ, ਚੱਕ ਮੰਨੇ ਵਾਲਾ, ਢੰਡੀ ਖੁਰਦ, ਮੁਠੀਆਂ ਵਾਲੀ, ਚਾਨੰਣ ਵਾਲੀ, ਬਹਿਕ ਖਾਸ, ਗੁਲਾਮ ਰਸੂਲ, ਜੰਡਵਾਲਾ ਮੀਰਾ ਸਾਂਗਲਾ, ਬਜੀਦਪੁਰ ਭੋਮਾ, ਹਿਮਤਪੁਰਾ, ਬੁਰਜਮੁਹਾਰ ਤੇ ਰੁਹੇੜਿਆਵਾਲੀ ਵਿਖੇ ਅਤੇ ਮਿਤੀ 13 ਅਕਤੂਬਰ 2023 ਦਿਨ ਸ਼ੁੱਕਰਵਾਰ ਨੂੰ ਪਿੰਡ ਲੱਖੇ ਕੇ ਹਿਠਾੜ, ਲੱਖੇ ਕੇ ਉਤਾੜ, ਸਿੰਘੇਵਾਲਾ, ਚੱਕ ਸਿੰਘੇ ਵਾਲਾ, ਚੱਕ ਜਾਨੀਸਰ, ਜਾਨੀਸਰ, ਪ੍ਰਭਾਤ ਸਿੰਘ ਵਾਲ ਉਤਾੜ, ਲਮੋਚੜ ਕਲਾਂ ਉਤਾੜ, ਮੋਹਕਮ ਅਰਾਈਆ, ਘੱਟਿਆਂ ਵਾਲਾ ਜੱਟਾ, ਘੱਟਿਆਂ ਵਾਲਾ ਬੋਦਲਾ, ਚੱਕ ਡੱਬਵਾਲਾ, ਚੱਕ ਬਨਵਾਲਾ,ਝੋਟੀਆਂ ਵਾਲੀ, ਲੱਖੇਵਾਲੀ ਢਾਬ, ਖਿਓਵਾਲੀ ਢਾਬ, ਮਹਿਰਾਣਾ, ਸੁਖਚੈਨ, ਵਹਾਬਵਾਲਾ, ਰਾਜਪੁਰਾ ਅਤੇ ਢਾਬਾ ਕੋਕਰੀਆ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਨ੍ਹਾਂ ਕਿਸਾਨ ਜਾਗਰੂਕਤਾ ਕੈਂਪਾਂ ਦਾ ਵੱਧ ਤੋੱ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਡਾ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿੱਚ ਹੀ ਨਿਪਟਾਰੇ ਲਈ ਸਬਸਿਡੀ ਤੇ ਨਵੀਨਤਮ ਤਕਨੀਕਾਂ ਵਾਲੇ ਖੇਤੀਬਾੜੀ ਸੰਦ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਖੇਤਾਂ ਵਿੱਚ ਨਿਪਟਾਰੇ ਲਈ ਕਿਰਾਏ ਤੇ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 62839-31512 ਤੇ ਕਿਸਾਨ ਸੰਪਰਕ ਕਰ ਸਕਦੇ ਹਨ ਅਤੇ ਪਰਾਲੀ ਦੇ ਰੱਖ ਰਖਾਵ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਆਪਣੀ ਜਮੀਨ ਵਿੱਚ ਵਹਾ ਕੇ ਅਗਲੀ ਫਸਲ ਦੀ ਬਿਜਾਈ ਕਰਨ। ਅਜਿਹਾ ਕਰਨ ਨਾਲ ਜਿੱਥੇ ਕਿਸਾਨ ਦੀ ਜਮੀਨ ਦੀ ਹਾਲਤ ਸੁਧਰੇਗੀ ਉੱਥੇ ਹੀ ਅਗਲੀ ਫਸਲ ਦਾ ਝਾੜ ਵੀ ਵਧੇਗਾ।