ਪਿੰਡ ਮਾਜਰੀ ਵਿਖੇ ਦਰਗਾਹ ਤੇ ਮੇਲਾ ਕਰਵਾਇਆ ਗਿਆ

  • ਮੇਲੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ—ਕੰਗ

ਮੁੱਲਾਂਪੁਰ ਦਾਖਾ,22 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਮਾਜਰੀ ਵਿੱਚ ਪੀਰ ਬਾਬਾ ਲੱਖ ਦਾਤਾ ਗਿਆਰਵੀਂ ਵਾਲੇ ਦੀ ਦਰਗਾਹ ਤੇ ਅੱਜ ਵਿਸ਼ਾਲ ਧਾਰਮਿਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਨਕਾਲ ਪਾਰਟੀਆਂ ਨੇ ਹਿੱਸਾ ਲਿਆ ਅਤੇ ਪੀਰਾਂ ਦਾ ਗੁਣਗਾਨ ਕੀਤਾ। ਇਸ ਮੌਕੇ ਪਿੰਡ ਮਾਜਰੀ ਦੇ ਸੁਖਪ੍ਰੀਤ ਸਿੰਘ ਸੁੱਖੀ ,ਜਰਨੈਲ ਸਿੰਘ ਧਾਲੀਵਾਲ,ਮੁਹੰਮਦ ਸ਼ਾਹ ਭਿੰਦੇ ਸ਼ਾਹ ਅਤੇ ਅਜੀਤ ਸਿੰਘ ਮਾਜਰੀ ਆਦਿ ਮੁੱਖ ਪਰਬੰਧਕਾਂ ਦੀ ਦੇਖ ਰੇਖ ਹੇਠ ਇਹ ਮੇਲਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੇ ਹਾਜਰੀ ਲਗਵਾਈ।ਸੰਗਤਾਂ ਵਾਸਤੇ ਅਟੁੱਟ ਲੰਗਰ ਵਰਤਾਇਆ ਗਿਆ। ਅੱਤ ਦੀ ਗਰਮੀ ਵਿੱਚ ਵੀ ਸੰਗਤਾਂ ਨੇ ਇਸ ਦਰਗਾਹ ਤੇ ਆਪਣੀ ਹਾਜਰੀ ਲਗਵਾਈ। ਮੇਲੇ ਦੇ ਮੁੱਖ ਮਹਿਮਾਨ ਕੇ ਐਨ ਐਸ ਕੰਗ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਦਾਖਾ ਪੁੱਜੇ ਸਨ ਜਿਨ੍ਹਾਂ ਦਾ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਤੂਰ ਤੇ ਆਪ ਦੇ ਸੀਨੀਅਰ ਆਗੂ ਮੋਹਨ ਸਿੰਘ ਮਾਜਰੀ ਨੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਹਾਜਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੇ ਐਨ ਐਸ ਕੰਗ ਨੇ ਕਿਹਾ ਕਿ ਸੱਭਿਆਚਰਕ ਮੇਲੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਹਨਾਂ ਨੇ ਸਮੂਹ ਪਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਏਨੀ ਗਰਮੀ ਵਿੱਚ ਵੀ ਇਹ ਦਰਗਾਹ ਤੇ ਮੇਲਾ ਕਰਵਾਇਆ। ਦਰਗਾਹ ਬਾਬਾ ਲੱਖ ਦਾਤਾ ਗਿਆਰਵੀਂ ਵਾਲੀ ਸਰਕਾਰ ਦੀ ਕਮੇਟੀ ਵਲੋ ਪੁੱਜੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਈ ਹਰ ਇਕ ਸ਼ਖਸ਼ੀਅਤ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਅਮਨ ਮੁੱਲਾਂਪੁਰ,ਕਮਲ ਦਾਖਾ ਅਤੇ ਵਿਜੇ ਚੌਧਰੀ ਆਦਿ ਹਾਜਰ ਸਨ।