ਖੇਡਾਂ ਵਤਨ ਪੰਜਾਬ ਦੀਆਂ-2023” ਤਹਿਤ  ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੱਖ-ਵੱਖ ਗੇਮਾਂ ਦੇ ਕਰਵਾਏ ਸ਼ਾਨਦਾਰ ਮੁਕਾਬਲੇ

  • ਬਾਸਕਿਟਬਾਲ ਅੰਡਰ-14 ਲੜਕੇ ਇੰਡੋਰ ਕਲੱਬ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਅਕਾਲ ਅਕੈਡਮੀ ਚੁੰਨੀ ਕਲਾਂ ਦੀ ਟੀਮ ਨੂੰ 23-06 ਦੇ ਫਰਕ ਨਾਲ ਹਰਾਇਆ

ਫ਼ਤਹਿਗੜ੍ਹ ਸਾਹਿਬ, 02 ਅਕਤੂਬਰ : “ਖੇਡਾਂ ਵਤਨ ਪੰਜਾਬ ਦੀਆਂ-2023” ਤਹਿਤ  ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੱਖ-ਵੱਖ ਗੇਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਅੱਜ ਜਿਲ੍ਹਾ ਪੱਧਰੀ ਖੇਡਾਂ ਫੇਸ-3 ਦੇ  ਪਹਿਲੇ ਦਿਨ ਬਾਸਕਿਟਬਾਲ, ਫੁੱਟਬਾਲ, ਵਾਲੀਬਾਲ ਦੇ ਖੇਡ ਮੁਕਾਬਲੇ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾਂ ਖੇਡ ਅਫਸਰ ਕੁਲਦੀਪ ਚੁੱਘ  ਨੇ ਦੱਸਿਆ ਕਿ ਐਥਲੈਟਿਕਸ ਅੰਡਰ-17 ਲੜਕੇ, 100ਮੀ. ਵਿਚ ਪਹਿਲਾ ਸਥਾਨ- ਅਮਿਤ ਵਰਮਾ, ਦੂਜਾ ਸਥਾਨ-ਸਹਿਜਪ੍ਰੀਤ ਸਿੰਘ, ਤੀਜਾ ਸਥਾਨ- ਬਲਜਿੰਦਰ ਸਿੰਘ  ਨੇ ਹਾਸਲ ਕੀਤਾ। ਐਥਲੈਟਿਕਸ ਅੰਡਰ-17 ਲੜਕੇ, 400ਮੀ. ਪਹਿਲਾ ਸਥਾਨ- ਜਸ਼ਨਪ੍ਰੀਤ ਸਿੰਘ, ਦੂਜਾ ਸਥਾਨ-ਅਨੀਸ਼ ਸ਼ਰਮਾ, ਤੀਜਾ ਸਥਾਨ-ਸੁਮਨਜੀਤ ਸਿੰਘ ਨੇ ਹਾਸਲ ਕੀਤਾ। ਇਸੇ ਤਰਾਂ ਬਾਸਕਿਟਬਾਲ ਅੰਡਰ-14 ਲੜਕੇ ਇੰਡੋਰ ਕਲੱਬ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਅਕਾਲ ਅਕੈਡਮੀ ਚੁੰਨੀ ਕਲਾਂ ਦੀ ਟੀਮ ਨੂੰ 23-06 ਦੇ ਫਰਕ ਨਾਲ ਹਰਾਇਆ। ਬਾਸਕਿਟਬਾਲ ਅੰਡਰ-14 ਲੜਕੇ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਦੀ ਟੀਮ ਨੇ ਗਾਰਡਨ ਵੈਲੀ ਅਮਲੋਹ ਦੀ ਟੀਮ ਨੂੰ 18-16 ਦੇ ਫਰਕ ਨਾਲ ਹਰਾਇਆ। ਬਾਸਕਿਟਬਾਲ (ਅੰਡਰ-17 ਲੜਕੇ)-ਕੋਚਿੰਗ ਸੈਂਟਰ ਮੂਲੇਪੁਰ ਦੀ ਟੀਮ ਨੇ ਗਾਰਡਨ ਵੈਲੀ ਚੁੰਨੀ ਕਲਾਂ ਦੀ ਟੀਮ ਨੂੰ 22-0 ਦੇ ਫਰਕ ਨਾਲ ਹਰਾਇਆ। ਜਿਲਾ ਖੇਡ ਅਫਸਰ ਨੇ ਹੋਰ ਦੱਸਿਆ ਕਿ ਹਾਕੀ ਅੰਡਰ-14 ਲੜਕੀਆਂ ਪਹਿਲਾ ਸਥਾਨ- ਬਸੀਂ ਪਠਾਣਾਂ, ਦੂਜਾ ਸਥਾਨ-ਸ.ਸੀ.ਸੈ.ਸਕੂਲ ਨਰਾਇਣਗੜ੍ਹ, ਹਾਕੀ ਅੰਡਰ-14 ਲੜਕੇ ਬਸੀਂ ਪਠਾਣਾਂ ਦੀ ਟੀਮ ਅਤੇ ਅਮਲੋਹ ਟੀਮ ਦੇ ਫਾਈਨਲ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ। ਇਸ ਮੌਕੇ ਤੇ ਖਿਡਾਰੀਆਂ ਨੂੰ ਸ਼ੁਭ-ਕਾਮਨਾਵਾਂ ਦੇਣ ਲਈ ਅਤੇ ਖਿਡਾਰੀਆਂ ਦਾ ਹੌਂਸਲਾ ਅਫਜਾਈ ਕਰਨ ਲਈ ਸ਼੍ਰੀ ਅਸ਼ੀਸ਼ ਅੱਤਰੀ ਜਿਲ੍ਹਾ ਪ੍ਰੈਜ਼ੀਡੈਂਟ, ਟ੍ਰੇਡ ਵਿੰਗ, ਆਮ ਆਦਮੀ ਪਾਰਟੀ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਗੌਰਵ ਸ਼ਰਮਾ, ਇੰਟਰਨੈਸ਼ਨਲ ਖਿਡਾਰੀ ਗੇਮ ਸਾਈਕਲਿੰਗ, ਐਡਵੋਕੇਟ ਰਾਹੁਲ ਅਰੋੜਾ, ਨਰਿੰਦਰ ਸਿੰਘ ਬਾਜਵਾ, ਸਪੋਰਟਸ ਪ੍ਰਮੋਟਰ, ਸ਼੍ਰੀ ਜਸਵਿੰਦਰ ਸਿੰਘ, ਐੱਮ.ਸੀ.ਸਰਹੰਦ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਰਮਨੀਕ ਅਹੂਜਾ(ਬਾਕਿਟਬਾਲ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ (ਅਥਲੈਟਿਕਸ ਕੋਚ), ਮਿਸ ਮਨਵੀਰ ਕੌਰ, (ਐਥਲੈਟਿਕਸ ਕੋਚ),ਸ਼੍ਰੀ ਮਨਦੀਪ ਸਿੰਘ, ਸ਼੍ਰੀ ਰਾਮ ਬਹਾਦੁਰ, ਸ਼੍ਰੀ ਰੋਹਿਤ, ਸਿੱਖਿਆ ਵਿਭਾਗ ਦੇ ਆਫੀਸੀਅਲਜ਼ ਸਾਹਿਬਾਨ ਅਤੇ ਸਮੂਹ ਸਟਾਫ਼ ਵੀ ਇਸ ਮੌਕੇ ਤੇ ਹਾਜ਼ਰ ਸਨ।