ਈ.ਵੀ.ਐਮ. ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਕੀਤੀ ਗਈ

ਬਰਨਾਲਾ, 30 ਅਕਤੂਬਰ : ਆਗਾਮੀ ਲੋਕ ਸਭਾ 2024 'ਚ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਅੱਜ ਚੋਣ ਦੇ ਵੇਅਰ ਹਾਊਸ ਵਿਖੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਈ. ਵੀ. ਐਮ ਵੇਅਰ ਹਾਊਸ ਵਿਚ ਕੁਲ 1412 ਬੈਲਟ ਯੂਨਿਟ 845 ਕੰਟਰੋਲ ਯੂਨਿਟ 1254 ਵੀ. ਵੀ. ਪੈਟ ਯੂਨਿਟ ਹਨ ਜਿਨ੍ਹਾਂ ਦੀ ਅੱਜ ਪਹਿਲੀ ਪੱਧਰੀ ਜਾਂਚ ਕੀਤੀ ਗਈ । ਇਨ੍ਹਾਂ ਵਿਚੋਂ ਕੁੱਲ ਵੋਟਿੰਗ ਮਸ਼ੀਨਾਂ ਵਿਚੋਂ 1 ਫ਼ੀਸਦੀ ਵੋਟਿੰਗ ਮਸ਼ੀਨ 'ਤੇ 1200 ਵੋਟਾਂ, 2 ਫ਼ੀਸਦੀ ਵੋਟਿੰਗ ਮਸ਼ੀਨਾਂ 'ਤੇ 1000 ਅਤੇ 2 ਫ਼ੀਸਦੀ ਵੋਟਿੰਗ ਮਸ਼ੀਨਾਂ 'ਤੇ ਕੁੱਲ 500 ਵੋਟਾਂ ਪਾ ਕੇ ਪੋਲ ਕੀਤੀ ਗਈ । ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਦੀ ਨਿਗਰਾਨੀ ਹੇਠ ਇਹ ਚੈਕਿੰਗ ਸਿਆਸਤੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਕੀਤੀ ਗਈ । ਇਸ ਮੌਕੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਅਤੇ ਹੋਰ ਚੋਣ ਅਮਲਾ ਵੀ ਹਾਜ਼ਰ ਸੀ ।