ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੌਦੇ ਲਾ ਕੇ ਵਾਤਾਵਰਣ ਦਿਵਸ ਮਨਾਇਆ

  • ਵਣ ਵਿਭਾਗ ਵਲੋਂ ਸ਼ਹਿਣਾ ਨਰਸਰੀ ਵਿੱਚ ਲਾਇਆ ਗਿਆ ਵਾਤਾਵਰਣ ਕੈਂਪ

ਬਰਨਾਲਾ, 5 ਜੂਨ  : ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਅਗਵਾਈ ਹੇਠ ਵਣ ਵਿਭਾਗ ਬਰਨਾਲਾ ਵਲੋਂ ਵੱਖ ਵੱਖ ਥਾਈਂ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਰੇਂਜ ਅਫਸਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸਐਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਵਲੋਂ ਅੰਬ ਦਾ ਪੌਦਾ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸਾਰੇ ਪੁਲੀਸ ਮੁਲਾਜ਼ਮਾਂ ਨੂੰ ਹਰਿਆਵਲ ਮੁਹਿੰਮ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਵਣ ਵਿਭਾਗ ਵਲੋਂ ਸ਼ਹਿਣਾ ਨਰਸਰੀ ਵਿੱਚ ਵਾਤਾਵਰਣ ਕੈਂਪ ਲਾਇਆ ਗਿਆ ਅਤੇ ਪੌਦੇ ਲਗਾਏ ਗਏ। ਇਸ ਮੌਕੇ ਬਲਾਕ ਅਫ਼ਸਰ ਬਲਜੀਤ ਸਿੰਘ, ਜਗਰਾਜ ਸਿੰਘ, ਗੁਰਤੇਜ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ ਤੇ ਵਣ ਵਿਭਾਗ ਤੇ ਪੁਲੀਸ ਸਟਾਫ਼ ਹਾਜ਼ਰ ਸੀ।

ਹਰਿਆਵਲ ਮੁਹਿੰਮ ਤਹਿਤ ਤ੍ਰਿਵੈਣੀ ਲਾਈ 
ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰਿਆਵਲ ਮੁਹਿੰਮ ਦਾ ਆਗਾਜ਼ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਲਾਜ਼ਮਾਂ ਵਲੋਂ ਤ੍ਰਿਵੈਣੀ ਲਾਈ ਗਈ, ਜਿਸ ਤਹਿਤ ਪਿੱਪਲ, ਬਰੋਟੇ ਤੇ ਨਿੰਮ ਦਾ ਪੌਦਾ ਲਾਇਆ ਗਿਆ। ਇਸ ਮੌਕੇ ਲੋਕ ਸੰਪਰਕ ਵਿਭਾਗ ਤੋਂ ਜੁਨਿੰਦਰ ਜੋਸ਼ੀ, ਤਰਿੰਦਰ ਕੁਮਾਰ, ਗੁਰਬਿੰਦਰ ਸਿੰਘ ਤੋਂ ਇਲਾਵਾ ਐਡਵੋਕੇਟ ਸੁਮੰਤ ਗੋਇਲ, ਉਪ ਅਰਥ ਤੇ ਅੰਕੜਾ ਸਲਾਹਕਾਰ ਦਫਤਰ ਤੋਂ ਕਮਲਜੀਤ ਸਿੰਘ, ਸੰਦੀਪ ਸਿੰਘ, ਸੈਨਿਕ ਭਲਾਈ ਤੋਂ ਕੈਪਟਨ ਸੁਖਪਾਲ ਸਿੰਘ, ਚੋਣ ਤਹਿਸੀਲਦਾਰ ਦਫਤਰ ਤੋਂ ਗੁਰਦੀਪ ਸਿੰਘ ਤੇ ਵਲੰਟੀਅਰ ਲਵਪ੍ਰੀਤ ਸਿੰਘ ਹਾਜ਼ਰ ਸਨ।