ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 25 ਤੇ 26 ਅਕਤੂਬਰ ਨੂੰ ਰੋਜ਼ਗਾਰ ਕੈਂਪ ਹੋਣਗੇ ਆਯੋਜਿਤ

  • ਐਡਵਾਈਜ਼ਰ, ਸਕਿਉਰਿਟੀ ਸੁਪਰਵਾਈਜ਼ਰ, ਡਾਟਾ ਐਂਟਰੀ ਓਪਰੇਟਰ ਆਦਿ ਆਸਾਮੀਆਂ ਉੱਪਰ ਹੋਵੇਗੀ ਉਮੀਦਵਾਰਾਂ ਦੀ ਰੋਜ਼ਗਾਰ ਲਈ ਚੋਣ
  • ਵੱਧ ਤੋਂ ਵੱਧ ਪ੍ਰਾਰਥੀ ਲੈਣ ਰੋਜ਼ਗਾਰ ਕੈਂਪਾਂ ਦਾ ਲਾਹਾ-ਡਿੰਪਲ ਥਾਪਰ

ਮੋਗਾ, 23 ਅਕਤੂਬਰ : ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵਿਖੇ 25 ਅਕਤੂਬਰ 2023 ਨੂੰ ਚੈੱਕਮੇਟ ਸਿਕਊਰਟੀ ਸਰਵਿਸਜ਼ ਲੁਧਿਆਣਾ ਦੁਆਰਾ, 26 ਅਕਤੂਬਰ ਨੂੰ ਮੈਕਸ ਮਲਟੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਮੋਗਾ ਅਤੇ ਐਲ ਐਂਡ ਟੀ ਕੰਪਨੀ ਲੁਧਿਆਣਾ ਦੁਆਰਾ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉ਼ਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ 25 ਅਕਤੂਬਰ ਦੇ ਰੋਜ਼ਗਾਰ ਕੈਂਪ ਵਿੱਚ ਚੈੱਕਮੇਟ ਸਕਿਉਰਿਟੀਜ਼ ਸਰਵਿਸਜ਼ ਲੁਧਿਆਣਾ ਵੱਲੋਂ ਸਕਿਰਉਰਿਟੀ ਗਾਰਡ ਦੀਆਂ 50 ਅਸਾਮੀਆਂ (ਸਿਰਫ ਲੜਕੇ), ਸਕਿਉਰਿਟੀ ਸੁਪਰਵਾਈਜ਼ਰ ਦੀਆਂ 10 ਆਸਾਮੀਆਂ (ਸਿਰਫ ਲੜਕੇ) ਅਤੇ ਡਾਟਾ ਐਂਟਰੀ ਓਪਰੇਟਰ (ਸਿਰਫ ਲੜਕੀ) ਦੀ 1 ਅਸਾਮੀ ਲਈ ਇੰਟਰਵਿਊ ਜਰੀਏ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ 26 ਅਕਤੂਬਰ ਨੂੰ ਮੈਕਸ ਮਲਟੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਮੋਗਾ ਵੱਲੋਂ ਐਡਵਾਈਜ਼ਰਾਂ ਦੀਆਂ 50 ਅਸਾਮੀਆਂ (ਲੜਕੇ/ਲੜਕੀਆਂ) ਅਤੇ ਐਲ. ਐਂਡ ਟੀ. ਕੰਪਨੀ ਲੁਧਿਆਣਾ ਵੱਲੋਂ ਗ੍ਰੈਜੁਏਟ ਲੜਕਿਆਂ ਦੀ ਇੰਟਰੀਵਿਊ ਜਰੀਏ  ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਸ੍ਰੀਮਤੀ ਡਿੰਪਲ ਥਾਪਰ ਨੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਉਮਰ 20 ਤੋਂ 45 ਸਾਲ, ਸਾਬਕਾ ਫੌਜ਼ੀ ਜਿਨ੍ਹਾਂ ਦੀ ਉਮਰ 60 ਸਾਲ ਤੱਕ ਹੋਵੇ, ਵਿੱਦਿਅਕ ਯੋਗਤਾ ਦਸਵੀਂ ਅਤੇ ਇਸ ਤੋਂ ਵੱਧ ਯੋਗਤਾ ਵਾਲੇ ਪ੍ਰਾਰਥੀ, ਆਪਣੇ ਲੋੜੀਂਦੇ ਦਸਤਾਵੇਜ, ਰੀਜਿਊਮ ਆਦਿ ਲੈ ਕੇ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਰੋਜ਼਼ਗਾਰ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੋਗਾ, ਚਿਨਾਬ ਜੇਹਲਮ ਬਲਾਕ, ਤੀਜੀ ਮੰਜ਼ਿਲ ਡੀ.ਸੀ.ਕੰਪਲੈਕਸ ਨੈਸਲੇ ਦੇ ਸਾਹਮਣੇ ਵਿਖੇ ਪਹੁੰਚ ਕੇ ਜਾਂ ਸਹਾਇਤਾ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।