ਮਾਨਸਾ ਵਿੱਚ ਇੱਕ ਬਜ਼ੁਰਗ ਵਿਅਕਤੀ ਅਤੇ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 

ਮਾਨਸਾ, 12 ਜਨਵਰੀ : ਮਾਨਸਾ ਦੇ ਪਿੰਡ ਅਹਿਮਦਪੁਰ ਵਿੱਚ ਇੱਕ ਬਜ਼ੁਰਗ ਵਿਅਕਤੀ ਅਤੇ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਦੋਵੇਂ ਬਜ਼ੁਰਗ ਰਿਸ਼ਤੇ ਵਿੱਚ ਦਿਓਰ-ਭਰਜਾਈ ਸਨ। ਦੋਵਾਂ ਦੇ ਕਤਲ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਚਾਹ ਦੇਣ ਲਈ ਗਏ ਸਨ। ਬੁਢਲਾਡਾ ਪੁਲਿਸ ਨੇ ਦੋਵੇਂ ਦੇਹਾਂ ਨੂੰ ਕਬਜ਼ੇ ਵਿਚ ਲੈਣ ਦੇ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂਦੇ ਪਿਤਾ ਜੰਗੀਰ ਸਿੰਘ ਆਪਣੇ ਪਸ਼ੂਆਂ ਦੀ ਰਖਵਾਈ ਲਈ ਬਾੜੇ ਵਿਚ ਸੌਂਰਹੇ ਸਨ। ਉਥੇ ਉਨ੍ਹਾਂ ਦੀ ਤਾਈ, ਤਾਇਆ ਦੇ ਬਾਹਰ ਜਾਣ ਕਾਰਨ ਆਪਣੇ ਪਸ਼ੂਆਂ ਦੇ ਬਾੜੇ ਦੀ ਰਖਵਾਲੀ ਲਈ ਸੌਂ ਰਹੀ ਸੀ। ਜਦੋਂ ਸਵੇਰੇ ਜਾ ਕੇ ਦੇਖਿਆਤਾਂ ਉਸ ਦੇ ਪਿਤਾ ਜੰਗੀਰ ਸਿੰਘ (62) ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ ਤੇ ਜਦੋਂ ਦੂਜੇ ਪਾਸੇ ਤਾਈ ਰਣਜੀਤ ਕੌਰ (60) ਦਾ ਬਿਸਤਰ ਖੋਲ੍ਹਿਆ ਗਿਆ ਤਾਂ ਉਨ੍ਹਾਂ ਦੇ ਸਿਰੇ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਬਾਲ ਕ੍ਰਿਸ਼ਨ ਸਿੰਗਲਾ ਤੇ ਡੀਐੱਸਪੀ ਬੁਲਾਡਾ ਮਨਜੀਤ ਸਿੰਘ ਨੇ ਪੁਲਿਸ ਫੋਰਸ ਨਾਲ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਥਾਣਾ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਤੇ ਜਲਦ ਹੀ ਕਤਲ ਦੀ ਗੁੱਥੀ ਸੁਲਝਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।