ਜੀ-20 ਦੇ ਸਿੱਖਿਆ ਪ੍ਰੋਗਰਾਮ ਦਾ ਪ੍ਰਚਾਰ ਅਤੇ ਪ੍ਰਸਾਰ ਕਰੇਗਾ ਸਿੱਖਿਆਂ ਵਿਭਾਗ - ਬੀ.ਪੀ.ਈ.ਓ. ਸੁਨੀਲ ਕੁਮਾਰ

  • ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰ 3 ਵਿਖੇ ਮੀਟਿੰਗ ਕਰਕੇ ਪ੍ਰਚਾਰ ਪ੍ਰਸਾਰ ਪ੍ਰੋਗਰਾਮ ਦੀ ਕੀਤੀ ਸਮੀਖਿਆਂ

ਫਾਜ਼ਿਲਕਾ, 12 ਜੂਨ : ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਬਲਾਕ ਫਾਜ਼ਿਲਕਾ-1 ਅਤੇ ਫਾਜ਼ਿਲਕਾ -2 ਦੇ ਸਮੂਹ ਸੀ.ਐੱਚ.ਟੀ. ,ਬੀ. ਐਮ. ਟੀ. ,ਅਵਾਰਡੀ ਅਧਿਆਪਕਾਂ ਅਤੇ ਵਿਭਾਗ ਦੇ ਸਹਿਯੋਗੀ ਸੱਜਣਾਂ ਦੀ ਇੱਕ ਅਹਿਮ ਮੀਟਿੰਗ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰ 3 ਵਿਖੇ ਆਯੋਜਿਤ ਕੀਤੀ ਗਈ। ਹਾਜਰੀਨ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਜੀ- 20 ਮੈਂਬਰ ਦੇਸ਼ਾਂ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜੀ-20 ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਖਾਸ ਤੌਰ ਤੇ ਸਿੱਖਿਆ ਪ੍ਰੋਗਰਾਮਾਂ ਦਾ ਪ੍ਰਚਾਰ ਅਤੇ ਪ੍ਰਸਾਰ ਦੀ ਜੁੰਮੇਵਾਰੀ ਸਾਡੇ ਸਿੱਖਿਆ ਵਿਭਾਗ ਨੇ ਨਿਭਾਉਣੀ ਹੈ। ਉਹਨਾਂ ਕਿਹਾ ਕਿ ਇਸ ਲਈ ਜਨ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਜੀ -20 ਦੇ ਮੈਂਬਰ ਦੇਸ ਸਿੱਖਿਆ ਦੇ ਪ੍ਰਸਾਰ ਲਈ ਮਿਲ ਕੇ ਯਤਨ ਕਰ ਰਹੇ ਹਨ। ਸਿੱਖਿਆ ਇਹਨਾਂ ਦੇਸ਼ਾਂ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਢਲੀ ਸਾਖਰਤਾ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਨੇ ਕਿਹਾ ਕਿ ਇਸ ਤੋਂ ਬਾਅਦ ਬਲਾਕ,ਕਲੱਸਟਰ ਅਤੇ ਪਿੰਡ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣ ਜਿਸ ਵਿੱਚ ਸਮੂਹ ਸੀ. ਐਚ. ਟੀ, ਅਧਿਆਪਕਾਂ, ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਵਿਦਿਆਰਥੀਆਂ ਦੇ ਮਾਪੇ, ਸਮਾਜ ਸੇਵੀ ਅਤੇ ਪਤਵੰਤਿਆਂ ਦਾ ਹਿੱਸਾ ਲੈਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਇਸ ਪ੍ਰੋਗਰਾਮ ਨੂੰ ਜਨ-ਜਨ ਤੱਕ ਪਹੁੰਚਾਇਆ ਜਾ ਸਕੇ। ਇਸ ਮੀਟਿੰਗ ਨੂੰ ਬਲਾਕ ਮਾਸਟਰ ਟ੍ਰੇਨਰ ਪੜ੍ਹੋ ਪੰਜਾਬ ਪੜ੍ਹਾਓ ਵਰਿੰਦਰ ਕੁਮਾਰ ਨੇ ਵੀ ਸੰਬੋਧਨ ਕਰਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਦੋਵੇਂ ਬਲਾਕਾਂ ਦੇ ਸਮੂਹ ਸੀ.ਐਚ.ਟੀ. ਸਾਹਿਬਾਨ ਕੁਲਬੀਰ ਸਿੰਘ , ਸੁਭਾਸ਼ ਕਟਾਰੀਆ, ਸੋਨਮ ਠਕਰਾਲ , ਪੂਰਨ ਸਿੰਘ, ਨੀਲਮ ਰਾਣੀ, ਪ੍ਰਵੀਨ ਕੌਰ, ਮਨੋਜ ਕੁਮਾਰ ਤੋ ਇਲਾਵਾ ਸਿਮਲਜੀਤ ਸਿੰਘ, ਕਲਪਨਾ ਨਾਗਪਾਲ, ਰਮਨ ਕੁਮਾਰ, ਨੀਰਜ਼ ਕੁਮਾਰ, ਰੇਣੂ ਬਾਲਾ, ਮਨੋਜ ਕੁਮਾਰ, ਰਾਜ ਕੁਮਾਰ ਸ਼ਰਮਾ, ਗੁਰਵਿੰਦਰ ਸਿੰਘ, ਪੂਜਾ ਰਾਣੀ, ਰਮੇਸ਼ ਕੁਮਾਰ, ਅਰੁਣ ਕਾਠਪਾਲ ਅਤੇ ਵਿਭਾਗ ਦੇ ਸਹਿਯੋਗੀ  ਰਜਿੰਦਰ ਕੁਮਾਰ ਬਾਘਲਾ, ਰਿੰਕੂ ਧਮੀਜਾ, ਰਾਜੇਸ਼ ਵਾਟਸ, ਸੋਨਮ ਕਾਠਪਾਲ, ਆਂਚਲ ਧਮੀਜਾ, ਕਮਲੇਸ਼ ਅਤੇ ਸਮਾਜ ਸੇਵੀ ਸੱਜਣ ਮੌਜੂਦ ਸਨ।