ਮੁੱਲਾਂਪੁਰ ਸ਼ਹਿਰ ਅੰਦਰ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਮੁੱਲਾਂਪੁਰ ਦਾਖਾ 25 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਕਸਬੇ ਅੰਦਰ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਮੰਡੀਂ ਮੁੱਲਾਂਪੁਰ ਦਾਖਾ ਵੱਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਂਤਕੀ ਵੀ ਧੂਮਧਾਮ ਨਾਲ ਮਨਾਇਆ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਅਗਨੀ ਦੇਣ ਲਈ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ, ਸਮਾਜ ਸੇਵੀ ਰਾਮ ਸਿੰਘ ਰਾਣਾ ਅਤੇ ਬੀਜੇਪੀ ਆਗੂ ਦਮਨਜੀਤ ਸਿੰਘ ਮੋਹੀ ਵਿਸ਼ੇਸ਼ ਤੌਰ ’ਤੇ ਪੁੱਜੇ। ਲੋਕ ਗਾਇਕ ਦੀਪ ਢਿੱਲੋ ਅਤੇ ਜੈਸਮੀਨ ਜੱਸੀ ਦਾ ਅਖਾੜਾ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਸ ਸਮੇਂ ਸ਼ਿਵ ਮੰਦਿਰ ਤੋਂ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰਕ੍ਰਿਮਾ ਕਰਦੀ ਹੋਈ ਦੁਸਹਿਰੇ ਪੰਡਾਲ ਵਿੱਚ ਪੁੱਜੀ। ਇਸ ਮੌਕੇ ਡਾ. ਕੰਗ ਨੇ ਲੋਕਾਂ ਨੂੰ ਸੰਬੋਧਿਤ ਹੁਦਿਆ ਕਿਹਾ ਕਿ ਦੁਸਹਿਰੇ ਵਰਗੇ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਦਾ ਸੰਦੇਸ਼ ਦਿੰਦੇ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਔਰਤ ਦਾ ਹਮੇਸਾਂ ਸਤਿਕਾਰ ਕਰੋਂ ਚਾਹੇ ਉਹ ਪਤਨੀ ਜਾਂ ਬੇਟੀ ਦੇ ਰੂਪ ਵਿੱਚ ਹੈ। ਔਰਤ ਬਿਨ੍ਹਾਂ ਘਰ ਤੇ ਜੀਵਨ ਨਹੀਂ ਚੱਲਦਾ। ਔਰਤ ਨੂੰ ਸਾਡੇ ਗੁਰੂ ਸਹਿਬਾਨਾਂ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਮਾਣ ਸਤਿਕਾਰ ਦਿੱਤਾ ਹੈ। ਰਾਮ ਸਿੰਘ ਰਾਣਾ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਰਲ ਮਿਲਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਰਾਵਣ ਨੂੰ ਜਲਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਅੰਦਰੋਂ ਹਰ ਬੁਰਾਈ ਨੂੰ ਜਲਾਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਾਕੇਸ ਗਰਗ ਕਾਲਾ ਨੇ ਜੀਆਇਆ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਬੀਜੇਪੀ ਆਗੂ ਦਮਨਜੀਤ ਸਿੰਘ ਮੋਹੀ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਡਾਇਰੈਕਰਟਰ ਗੁਰਦੀਪ ਸਿੰਘ ਬੜੈਚ, ਆਪ ਆਗੂ ਸੁਭਾਸ ਵਰਮਾ, ਪ੍ਰਧਾਨ ਮੋਹਣ ਸਿੰਘ ਮਾਜਰੀ, ਅਮਨ ਮੁੱਲਾਂਪੁਰ, ਸਮਾਜ ਸੇਵੀ ਕੁਲਦੀਪ ਸਿੰਘ ਰਾਜੂ ਈਸੇਵਾਲ, ਤਰੁਣ ਕੁਮਾਰ ਪਿੰਕੂ ਜਿੰਦਲ, ਜਗਪਾਲ ਪਾਲਾ, ਮੰਨੂੰ ਸ਼ਰਮਾ, ਸੰਜੀਵ ਵਰਮਾ, ਸਾਬਕਾ ਚੇਅਰਮੈਨ ਸਾਮ ਲਾਲ ਜਿੰਦਲ, ਸੰਜੂ ਅਗਰਵਾਲ, ਵਿਜੇ ਬੈਕਟਰ, ਕਮਲ ਦਾਖਾ, ਲੱਛਮੀ ਦੇਵੀ ਲੱਛੀ, ਮਾ. ਸੁਖਦੇਵ ਸਿੰਘ, ਜੋਗਿੰਦਰ ਸਿੰਘ ਮੰਡਿਆਣੀ, ਚਮਕੌਰ ਸਿੰਘ ਜੌਹਲ, ਦੀਪਕ ਰਿਹਾਨ, ਵਿਜੇ ਚੌਧਰੀ, ਸੰਮੀ, ਬੇਅੰਤ ਸਿੰਘ ਬੱਲ, ਸਰਪੰਚ ਪ੍ਰਮਿੰਦਰ ਸਿੰਘ ਮਾਜਰੀ, ਮੁਕੇਸ਼ ਕੁਮਾਲ ਜੈਨ, ਰਾਜੂ ਕਾਂਸਲ, ਸੰਜੀਵ ਢੰਡ, ਭੁਪਿੰਦਰ ਸਿੰਘ ਆਦਿ ਹਾਜਰ ਸਨ।