ਰਾਜ ਪੱਧਰ ਖੇਡਾਂ ਦੌਰਾਨ ਵਾਲੀਬਾਲ ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਸ਼ੁਰੂ

ਫਰੀਦਕੋਟ 20 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਰਾਜ ਪੱਧਰ ਖੇਡਾਂ-2023 (ਵਾਲੀਬਾਲ ਸਮੈਸ਼ਿੰਗ) ਲੜਕੇ ਅਤੇ ਲੜਕੀਆਂ ਪਿਛਲੇ 04 ਦਿਨਾਂ ਤੋਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਚੱਲ ਰਹੀਆਂ ਸਨ। ਇਨ੍ਹਾਂ ਖੇਡਾਂ ਵਿੱਚ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਵਾਲੀਬਾਲ ਦੇ ਮੈਚ ਕੱਲ੍ਹ ਸਮਾਪਤ ਹੋਣ ਉਪਰੰਤ ਅੱਜ ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ ਵਿੱਚ ਖੇਡ ਮੁਕਾਬਲੇ ਸ਼ੁਰੂ ਹੋ ਗਏ। ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ (ਸਮੈਸ਼ਿੰਗ) ਦੇ ਇਹ ਖੇਡ ਮੁਕਾਬਲੇ ਅੰਡਰ 14, ਅੰਡਰ 17, ਅੰਡਰ 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਅਤੇ 65 ਤੋਂ ਉੱਪਰ ਦੇ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਅੱਜ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ 17 ਵਿੱਚ ਗੁਰਦਾਸਪੁਰ ਦੀ ਟੀਮ ਨੇ ਫਿਰੋਜ਼ਪੁਰ ਨੂੰ ਹਰਾਇਆ, ਫਾਜ਼ਿਲਕਾ ਦੀ ਟੀਮ ਨੇ ਮਾਨਸਾ ਨੂੰ ਹਰਾਇਆ, ਜਲੰਧਰ ਦੀ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ ਹਰਾਇਆ। ਅੰਡਰ 21 ਵਿੱਚ ਪਠਾਟਕੋਟ ਦੀ ਟੀਮ ਮਾਨਸਾ ਦੀ ਟੀਮ ਤੋਂ ਜਿੱਤ ਹਾਸਲ ਕੀਤੀ, ਫਿਰੋਜ਼ਪੁਰ ਦੀ ਟੀਮ ਨੇ ਫਾਜ਼ਿਲਕਾ ਦੀ ਟੀਮ ਤੋਂ ਜਿੱਤ ਹਾਸਲ ਕੀਤੀ ਅਤੇ ਰੂਪਨਗਰ ਦੀ ਟੀਮ ਸੰਗਰੂਰ ਦੀ ਟੀਮ ਤੋਂ ਜਿੱਤੀ। ਇਸੇ ਤਰ੍ਹਾ ਵੱਡੇ ਉਮਰ ਵਰਗਾਂ ਵਿੱਚ 21 ਤੋਂ 30 ਵਿੱਚ ਪਟਿਆਲਾ ਅਤੇ ਮੋਗਾ ਦੇ ਮੈਚ ਵਿਚੋਂ ਮੋਗਾ ਦੀ ਟੀਮ ਜੇਤੂ ਰਹੀ। ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੇ ਮੁਕਾਬਲੇ ਵਿੱਚੋਂ ਸੰਗਰੂਰ ਦੀ ਟੀਮ ਜੇਤੂ ਰਹੀ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਮੁਕਾਬਲੇ ਵਿੱਚੋਂ ਗੁਰਦਾਸਪੁਰ ਦੀ ਟੀਮ ਜੇਤੂ ਰਹੀ। ਨਵਾਂਸ਼ਹਿਰ ਅਤੇ ਫਾਜ਼ਿਲਕਾ ਦੇ ਮੁਕਾਬਲੇ ਵਿੱਚੋਂ ਨਵਾਂ ਸ਼ਹਿਰ ਦੀ ਟੀਮ ਜੇਤੂ ਰਹੀ। ਲੁਧਿਆਣਾ ਅਤੇ ਪਠਾਨਕੋਟ ਵਿਚੋਂ ਲੁਧਿਆਣਾ ਦੀ ਟੀਮ ਨੇ ਜਿੱਤ ਹਾਸਲ ਕੀਤੀ ਅਤੇ ਰੂਪਨਗਰ ਅਤੇ ਤਰਨਤਾਰਨ ਦੇ ਮੁਕਾਬਲੇ ਵਿਚੋਂ ਤਰਨਤਾਰਨ ਜੇਤੂ ਰਿਹਾ। ਜਿਲ੍ਹਾ ਖੇਡ ਅਫਸਰ, ਫਰੀਦਕੋਟ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੇਮਾਂ 22 ਅਕਤੂਬਰ ਤੱਕ ਚੱਲਦੀਆਂ ਰਹਿਣਗੀਆਂ।