ਨਸ਼ਾਂ ਤਸਕਰਾਂ ਖਿਲਾਫ ਦਰਜ ਮਾਮਲੇ ਵਿਚ ਜਾਂਚ ਦੌਰਾਨ ਪੁਲਿਸ ਨੇ ਬਰਾਮਦ ਕੀਤੀ 29.50 ਲੱਖ ਰੁਪਏ ਦੀ ਡਰੱਗ ਮਨੀ

ਫਾਜ਼ਿਲਕਾ, 13 ਅਕਤੂਬਰ : ਸ੍ਰੀ ਆਰ.ਐਨ ਢੋਕੇ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਓਰਟੀ ਪੰਜਾਬ, ਸ੍ਰੀ ਅਮਿਤ ਪ੍ਰਸਾਦ, ਆਈ.ਪੀ.ਐਸ, ਏ.ਡੀ.ਜੀ.ਪੀ ਕਾਊਂਟਰ ਇੰਟੈਲੀਜੈਂਸ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਈ ਕਰਦੇ ਹੋਏ ਸ੍ਰੀ ਲਖਬੀਰ ਸਿੰਘ, ਪੀ.ਪੀ.ਐਸ. ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ-ਕਮ-ਐਸ.ਐਸ.ਓ.ਸੀ ਫਾਜਿਲਕਾ ਦੀ ਯੋਗ ਅਗਵਾਈ ਵਿੱਚ ਐਸ.ਐਸ.ਓ.ਸੀ ਫਾਜਿਲਕਾ ਦੀ ਪੁਲਿਸ ਪਾਰਟੀ ਵੱਲੋਂ 02 ਸਮੱਗਲਰ ਨੂੰ ਮੁਕੱਦਮਾ ਨੰਬਰ 31 ਮਿਤੀ 08-09-2023 ਅ/ਧ 21-ਸੀ,25,29/61/85 ਐਨ.ਡੀ.ਪੀ.ਐਸ ਐਕਟ ਥਾਣਾ ਐਸ.ਐਸ.ਓ.ਸੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਵਿੱਚ ਗ੍ਰਿਫਤਾਰ ਕਰ ਕੇ ਉਹਨਾ ਪਾਸੋਂ 29 ਲੱਖ 50 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸ੍ਰੀ ਲਖਬੀਰ ਸਿੰਘ, ਪੀ.ਪੀ.ਐਸ., ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ-ਕਮ- ਐਸ.ਐਸ.ਓ.ਸੀ. ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ *ਤੇ ਇੰਸਪੈਕਟਰ ਸਤਿੰਦਰਦੀਪ ਸਿੰਘ ਬਰਾੜ, ਮੁੱਖ ਅਫਸਰ ਥਾਣਾ ਐਸ.ਐਸ.ਓ.ਸੀ. ਫਾਜਿਲਕਾ ਵੱਲੋਂ ਸਮੇਤ ਪੁਲਿਸ ਪਾਰਟੀ ਸਪੈਸ਼ਲ ਅਪ੍ਰੇਸ਼ਨ ਦੌਰਾਨ ਪਿੰਡ ਢਾਣੀ ਖਰਾਸ ਵਾਲੀ, ਥਾਣਾ ਸਦਰ ਫਾਜਿਲਕਾ ਜਿਲ੍ਹਾ ਫਾਜਿਲਕਾ ਦੇ ਏਰੀਏ ਵਿੱਚੋਂ ਪ੍ਰੀਤਮ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਉਰਫ ਮਨਸਾ ਥਾਣਾ ਸਦਰ ਫਾਜਿਲਕਾ ਜਿਲ੍ਹਾ ਫਾਜਿਲਕਾ ਨੂੰ ਸਮੇਤ ਟਰੈਕਟਰ ਸੋਨਾਲੀਕਾ ਨੰਬਰੀ ਪੀ.ਬੀ.-11-ਵਾਈ-6879 ਰੰਗ ਨੀਲਾ ਕਾਬੂ ਕਰ ਕੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਵਿੱਚ ਲੋਡ ਕੀਤੀ ਹੋਈ, ਤੂੜੀ ਦੇ ਹੇਠੋਂ 10 ਪੈਕੇਟ (ਕੁੱਲ ਵਜਨ 15 ਕਿੱਲੋਗ੍ਰਾਮ) ਹੈਰੋਇਨ ਬ੍ਰਾਮਦ ਕੀਤੀ ਗਈ ਸੀ। ਮੌਕਾ ਤੋਂ ਉਕਤ ਪ੍ਰੀਤਮ ਦੀ ਪਤਨੀ ਕੁਸ਼ੱਲਿਆ ਬਾਈ ਅਤੇ ਇਸ ਦਾ ਜਵਾਈ ਗੁਰਮੀਤ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਜਿਸ ਦੇ ਸਬੰਧ ਵਿੱਚ ਪ੍ਰੀਤਮ ਸਿੰਘ ਅਤੇ ਇਸ ਦੇ ਸਾਥੀਆਂ ਦੇ ਖਿਲਾਫ ਮੁਕੱਦਮਾ ਨੰਬਰ 31 ਮਿਤੀ 08-09-2023 ਅ/ਧ 21-ਸੀ,25,29/61/85 ਐਨ.ਡੀ.ਪੀ.ਐਸ ਐਕਟ, ਥਾਣਾ ਐਸ.ਐਸ.ਓ.ਸੀ ਫਾਜਿਲਕਾ, ਜ਼ਿਲ੍ਹਾ ਫਾਜਿਲਕਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਮੁਕੱਦਮੇ ਦੀ ਤਫਤੀਸ਼ ਤੋਂ ਸਾਹਮਣੇ ਆਏ ਤੱਥਾਂ ਤੇ ਕਾਰਵਾਈ ਕਰਦੇ ਹੋਏ ਐਸ.ਐਸ.ਓ.ਸੀ ਫਾਜਿਲਕਾ ਦੀ ਪੁਲਿਸ ਪਾਰਟੀ ਵੱਲੋਂ ਉਕਤ ਦੋਸ਼ੀ ਪ੍ਰੀਤਮ ਸਿੰਘ ਦੇ ਲੜਕੇ ਸੰਤੋਖ ਸਿੰਘ ਨੂੰ ਰਾਜਸਥਾਨ ਤੋਂ ਕਾਬੂ ਕਰ ਕੇ ਇਸ ਦੀ ਨਿਸ਼ਾਨਦੇਹੀ ਦੇ ਆਧਾਰ ਤੇ ਇਹਨਾ ਵੱਲੋਂ ਪਿੰਡ ਖਰਾਸ ਵਾਲੀ ਢਾਣੀ, ਥਾਣਾ ਸਦਰ ਫਾਜਿਲਕਾ, ਜਿਲ੍ਹਾ ਫਾਜਿਲਕਾ ਵਿਖੇ ਨਵੇ ਬਣਾਏ ਜਾ ਰਹੇ ਘਰ ਵਿੱਚੋਂ 02 ਲੱਖ 50 ਹਜਾਰ ਰੁਪਏ ਡਰੱਗਮਨੀ ਬ੍ਰਾਮਦ ਕੀਤੀ ਗਈ ਸੀ। ਇਸ ਦੇ ਨਾਲ-ਨਾਲ ਐਸ.ਐਸ.ਓ.ਸੀ ਫਾਜ਼ਿਲਕਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਪ੍ਰੀਤਮ ਸਿੰਘ ਦੇ ਦੂਜੇ ਲੜਕੇ ਹਰਮੇਸ਼ ਸਿੰਘ ਉਰਫ ਮੇਸ਼ੀ ਨੂੰ ਗੁਰੂਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ ਏਰੀਏ ਵਿੱਚੋਂ ਕਾਬੂ ਕਰ ਕੇ ਇਸ ਦੀ ਨਿਸ਼ਾਨਦੇਹੀ ਪਰ ਇਸ ਦੇ ਜੀਜੇ ਗੁਰਮੀਤ ਸਿੰਘ ਦੇ ਘਰ ਤੋਂ 27 ਲੱਖ ਰੁਪੱਏ ਡਰੱਗਮਨੀ ਬ੍ਰਾਮਦ ਕੀਤੀ ਗਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਮੁਕੱਦਮੇ ਵਿੱਚ ਹੁਣ ਤੱਕ 15 ਕਿੱਲੋਗ੍ਰਾਮ ਹੈਰੋਇਨ, 29 ਲੱਖ 50 ਹਜਾਰ ਰੁਪੱਏ ਡਰੱਗਮਨੀ ਦੀ ਬ੍ਰਾਮਦਗੀ ਦੇ ਨਾਲ 03 ਦੋਸ਼ੀਆ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਮੁਕੱਦਮੇ ਵਿੱਚ ਦੋਸ਼ੀ ਗੁਰਮੀਤ ਸਿੰਘ ਅਤੇ ਕੁਸ਼ੱਲਿਆ ਬਾਈ ਦੀ ਗ੍ਰਿਫਤਾਰੀ ਅਜੇ ਬਾਕੀ ਹੈ ।