ਕਮੇਟੀ ਵਲੋਂ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ-ਵਧੀਕ ਡਿਪਟੀ ਕਮਿਸ਼ਨਰ (ਜ)

ਫਰੀਦਕੋਟ 12 ਸਤੰਬਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ)ਡਾ. ਨਿਰਮਲ ਓਸੇਪਚਨ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸੀ.ਆਰ.ਐਮ. ਸਕੀਮ ਸਾਲ 2023-24 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ.ਐਮ.ਬੀ ਪਲਾਓ, ਜੀਰੋ ਟਿਲ ਡਰਿਲ, ਪੈਡੀ ਸਟਰਾਅ ਚੌਪਰ, ਸਰਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ ਦੀਆਂ 18 ਅਗਸਤ ਅਤੇ ਸਰਫੇਸ ਸੀਡਰ ਦੀਆਂ 10 ਸਤੰਬਰ ਤੱਕ ਪ੍ਰਾਪਤ ਹੋਇਆ ਦਰਖਾਸਤਾਂ ਅਤੇ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਮੁਤਾਬਿਕ agrimachinerypb.com ਪੋਰਟਲ ਰਾਹੀ ਲਾਟਰੀ ਸਿਸਟਮ ਰਾਹੀ ਡਰਾਅ ਕੱਢਿਆ ਗਿਆ। ਵਧੀਕ ਡਿਪਟੀ ਕਮਿਸ਼ਰ ਨੇ ਦਸਿਆ ਕਿ ਸੀ.ਐਚ.ਸੀ ਕੈਟਾਗਰੀ (ਪੰਚਾਇਤ, ਕੋਆਪਰੇਵਿਟ ਸੁਸਾਇਟੀਜ਼, ਰਜਿਸਟਰਡ ਕਿਸਾਨ ਗਰੁੱਪ, ਐਫ.ਪੀ.ਓਜ਼) ਵਿੱਚ ਕੁਲ 618 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਅਤੇ ਸਕੀਮ ਦੀਆਂ ਹਦਾਇਤਾਂ ਮੁਤਾਬਿਕ 118 ਸੀ.ਐਚ.ਸੀ ਦੀਆਂ ਮਸ਼ੀਨਾਂ ਨੂੰ ਕਮੇਟੀ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਲ੍ਹਾ ਫਰੀਦਕੋਟ ਨੂੰ ਮੁੱਖ ਦਫਤਰ ਵਲੋਂ ਅਲਾਟ ਹੋਏ ਟੀਚਿਆਂ ਅਨੁਸਾਰ ਨਿੱਜੀ ਕਿਸਾਨਾਂ ਦੀਆਂ ਪ੍ਰਾਪਤ ਹੋਇਆਂ 2037 ਦਰਖਾਸਤਾਂ ਵਿੱਚੋਂ ਕੁਲ 780 ਮਸ਼ੀਨਾਂ ਨੂੰ ਪ੍ਰਵਾਨਗੀ ਦਿੱਤੀ ਗਈ। ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਦੱਸਿਆ ਕਿ ਲਾਭਪਾਤਰੀ ਮਸ਼ੀਨਾਂ ਦੀ ਖਰੀਦ ਜਲਦ ਤੋਂ ਜਲਦ ਕਰਨ ਅਤੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੇ ਨਾੜ ਨੂੰ ਨਾ ਸਾੜਿਆ ਜਾਵੇ। ਕਿਸਾਨ ਦੀਆਂ ਦਰਖਾਸਤਾਂ ਨੂੰ ਸੈਕਸ਼ਨ ਲੈਟਰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਪੋਰਟਲ ਵਲੋਂ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਤੇ ਸੰਦੇਸ਼ ਵੀ ਆ ਜਾਵੇਗਾ।