ਪੀ.ਐਮ-ਕਿਸਾਨ ਸਕੀਮ ਦਾ ਲਾਭ ਲੈਣ ਲਈ ਕਿਸਾਨ ਈ.ਕੇ.ਵਾਈ.ਸੀ ਕਰਵਾਉਣ ਡਾ ਗੁਰਬਚਨ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੂਨ : ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਨੇ ਅੱਜ ਇੱਥੇ ਖੇਤੀਬਾੜੀ ਅਫਸਰਾਂ ਦੀ ਮੀਟਿੰਗ ਦੌਰਾਨ ਦੱਸਿਆ ਕਿ ਈ-ਕੇ ਵਾਈ ਸੀ(eKYC) ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭਾਰਤ ਸਰਕਾਰ ਵੱਲੋ ਪੀ.ਐਮ. ਕਿਸਾਨ ਮੋਬਾਈਲ ਐਪ ਜਾਰੀ ਕੀਤੀ ਗਈ ਹੈ। ਇਸ ਐਪ ਰਾਹੀਂ ਕੋਈ ਵੀ ਵਿਭਾਗੀ ਅਫਸਰ 100 ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ ਕਰ ਸਕਦਾ ਹੈ ਅਤੇ ਜਿਸ ਲਈ ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਹੁਤ ਹੀ ਘੱਟ ਲਾਭਪਾਤਰੀਆਂ ਦੀ ਈ-ਕੇ ਵਾਈ ਸੀ ਹੋਈ ਹੈ ਅਤੇ ਭਾਰਤ ਸਰਕਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋ ਜੁਲਾਈ 23 ਦੌਰਾਨ ਪੀ.ਐਮ ਕਿਸਾਨ ਨਿਧੀ ਸਕੀਮ ਦੀ 14ਵੀਂ ਕਿਸ਼ਤ ਜਾਰੀ ਕੀਤੀ ਜਾਣੀ ਹੈ,ਜੋ  ਕਿ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਹੋ ਹੋਵੇਗੀ, ਜਿਨ੍ਹਾਂ ਦੀ ਈ-ਕੇ ਵਾਈ ਸੀ ਹੋਈ ਹੋਵੇਗੀ। ਜੇਕਰ ਉਸ ਸਮੇਂ ਤੱਕ ਜ਼ਿਲ੍ਹੇ ਦੇ ਲਾਭਪਾਤਰੀਆਂ ਦੀ ਈ-ਕੇ ਵਾਈ ਸੀ ਨਹੀ ਹੁੰਦੀ ਤਾਂ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਲਾਭਪਾਤਰੀ ਕਿਸਾਨ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਇਹ ਈ-ਕੇ ਵਾਈ ਸੀ ਕਰਨ ਲਈ ਬਲਾਕ ਦੇ ਸਮੂਹ ਸਟਾਫ ਨੂੰ ਇਹ ਐਪ ਡਾਉਨਲੋਡ ਕਰਵਾਕੇ ਘੱਟ ਤੋਂ ਘੱਟ 100 ਕਿਸਾਨਾਂ ਦੀ ਈ-ਕੇ ਵਾਈ ਸੀ ਕਰਨ ਦਾ ਟੀਚਾ ਮਿਥਿਆ ਜਾਵੇ। ਇਹ ਟੀਚੇ ਪੂਰੇ ਕਰਨ ਲਈ ਵਿਸ਼ੇਸ ਮੁਹਿੰਮ ਚਲਾਕੇ ਹਰ ਪਿੰਡ ਵਿੱਚ ਕੈਂਪ ਲਗਾਏ ਜਾਣ ਅਤੇ ਲਾਭਪਾਤਰੀ ਕਿਸਾਨਾਂ ਦੀ ਈ-ਕੇ ਵਾਈ ਸੀ/ਲੈਂਡ ਸੀਡਿੰਗ ਸਬੰਧੀ ਜਾਣੂੰ ਕਰਵਾਇਆ ਜਾਵੇ। ਇਸ ਮਹੱਤਵਪੂਰਣ ਕੰਮ ਲਈ ਪਿੰਡ ਦੇ ਸਰਪੰਚ/ਨੰਬਰਦਾਰ/ਫਾਰਮਰ ਫਰੈਂਡ ਦੀ ਸਹਾਇਤਾ ਨਾਲ ਪਿੰਡ ਦੇ ਗੁਰਦਵਾਰੇ ਸਾਹਿਬ ਵਿੱਚ ਇਕ ਦਿਨ ਪਹਿਲਾਂ ਅਨਾਉਸਮੈਂਟ ਕਰਵਾਈ ਜਾਵੇ। ਇਸ ਮੀਟਿੰਗ ਵਿੱਚ ਡਾ ਸੰਦੀਪ ਕੁਮਾਰ ਏ.ਓ, ਗੁਰਪ੍ਰੀਤ ਸਿੰਘ, ਗੁਰਦਿਆਲ ਕੁਮਾਰ ਏ.ਡੀ.ੳ, ਸੋਨੀਆ ਏ.ਈ.ੳ, ਸ਼ਿਖਾ ਸਿੰਗਲਾ ਡੀ.ਪੀ.ਡੀ, ਜਗਦੀਪ ਸਿੰਘ, ਪੁਨੀਤ ਗੁਪਤਾ ਬੀ.ਟੀ.ਐੱਮ ਅਤੇ ਏ.ਟੀ.ਐੱਮ ਵਗੈਰਾ ਹਾਜ਼ਰ ਸਨ।