ਜ਼ਿਲ੍ਹਾ ਪੁਲਿਸ ਜ਼ਿਲ੍ਹੇ ਨੂੰ ਅਪਰਾਧ ਮੁਕਤ ,ਨਸ਼ਾ ਮੁਕਤ, ਰੰਗਲਾ ਖੁਸਹਾਲ ਪੰਜਾਬ ਬਣਾਉਣ ਲਈ ਵਚਨਬੱਧ : ਗਰੇਵਾਲ

  • 861 ਵਿਅਕਤੀ ਗ੍ਰਿਫ਼ਤਾਰ ਅਤੇ 554 ਮੁਕਦਮੇ ਦਰਜ ਕਰਕੇ 2.280 ਕਿਲੋਗ੍ਰਾਮ ਹੈਰੋਇਨ, 16ਲੱਖ 66 ਹਜਾਰ 500 ਰੁਪਏ ਦੀ ਡਰੱਗ ਮਨੀ, 156 ਲੀਟਰ ਨਜਾਇਜ਼ ਸ਼ਰਾਬ, 35 ਕਿਲੋ ਲਾਹਣ, 557 ਕਿਲੋਗ੍ਰਾਮ ਭੁੱਕੀ, 2 ਲੱਖ 99 ਹਜਾਰ827 ਨਸ਼ੀਲੀਆਂ ਗੋਲੀਆਂ, 12 ਕਿੱਲੋਗ੍ਰਾਮ ਅਫੀਮ, 1200 ਕੈਪਸੂਲ, 8.250 ਕਿਲੋਗ੍ਰਾਮ ਸੁਲਫਾ, 50 ਗ੍ਰਾਮ ਸਮੈਕ, 417 ਨਸੀਲੀਆਂ ਸੀਸੀਆ, 30 ਕਿੱਲੋਗ੍ਰਾਮ ਹਰੇ ਪੌਦੇ  ਬਰਾਮਦ-ਐਸ.ਐਸ.ਪੀ.
  • ਨਸ਼ਾ 06 ਤਸਕਰਾਂ ਦੀ ਕਰੀਬ 01 ਕਰੋੜ 13 ਲੱਖ 69 ਹਜ਼ਾਰ 750 ਰੁਪਏ ਦੀ ਪ੍ਰਾਪਰਟੀ ਸੀਜ਼
  • ਜ਼ਿਲ੍ਹੇ ਵਿੱਚ ਜਲਦੀ ਹੀ ਸ਼ੁਰੂ ਹੋਵੇਗਾ ਨਸ਼ਾ ਛਡਾਓ ਕੇਂਦਰ : ਗਰੇਵਾਲ

ਮਾਲੇਰਕੋਟਲਾ 11 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਜ਼ਿਲ੍ਹੇ ਨੂੰ ਅਪਰਾਧ ਮੁਕਤ ,ਨਸ਼ਾ ਮੁਕਤ, ਰੰਗਲਾ ਖੁਸਹਾਲ ਪੰਜਾਬ ਬਣਾਉਣ ਲਈ ਜ਼ਿਲ੍ਹਾ ਪੁਲਿਸ ਉਪਰਾਲੇ ਕਰ ਰਹੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਉਕਤ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਰਣਨੀਤੀ ਉਲੀਕੇ ਜ਼ਿਲ੍ਹੇ ਵਿੱਚ ਵਿਸ਼ੇਸ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਸਫ਼ਲ ਨਤੀਜੇ ਸਾਹਮਣੇ ਆਏ ਹਨ । ਹੁਣ ਤੱਕ ਜ਼ਿਲ੍ਹਾ ਪੁਲਿਸ ਟੀਮਾਂ ਨੇ ਵੱਖ ਵੱਖ ਅਪਰਾਧਾਂ ਵਿੱਚ ਸ਼ਾਮਲ 20 ਭਗੌੜਿਆਂ ਸਮੇਤ 861 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਸਬੰਧ ਵਿੱਚ ਇਸ ਸਾਲ ਹੁਣ ਤੱਕ 554 ਐਫ.ਆਈ.ਆਰ. ਦਰਜ ਕੀਤੀਆਂ ਗਈਆ ਹਨ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦਿੱਤੀ । ਜ਼ਿਲ੍ਹੇ ਵਿੱਚ ਚਲਾਈ ਗਏ ਵੱਖ ਵੱਖ ਤਲਾਸੀ ਅਭਿਆਨਾ/ ਆਪਰੇਸ਼ਨ ਦੇ ਜਾਣਕਾਰੀ ਸਾਂਝੀ ਕਰਦਿਆ ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ(ਡੀ.ਜੀ.ਪੀ) ਪੰਜਾਬ ਸ੍ਰੀ ਗੋਰਵ ਯਾਦਵ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਜ਼ ਸ੍ਰੀ ਮੁਖਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਿਗਰਾਨੀ ਹੇਠ 250 ਤੋਂ ਵੱਧ ਪੁਲਿਸ ਮੁਲਾਜਮਾਂ ਨੇ ਜ਼ਿਲ੍ਹੇ ਦੇ ਅਮਨ ਦੀ ਸਾਂਤੀ ਦੀ ਵਿਵਸਥਾ, ਆਮ ਲੋਕਾਂ ਪੁਲਿਸ ਤੇ ਭਰੋਸਾ ਯਕੀਨ ਬਣਾਈ ਰੱਖਣ , ਅਪਰਾਧ ਮੁਕਤ ,ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਕਾਰਵਾਈ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 02 ਕਿਲੋ 280 ਗ੍ਰਾਮ ਹੈਰੋਇਨ, 16 ਲੱਖ 66 ਹਜਾਰ 500 ਰੁਪਏ ਦੀ ਡਰੱਗ ਮਨੀ, 156 ਲੀਟਰ ਨਜਾਇਜ਼ ਸ਼ਰਾਬ, 35 ਕਿਲੋ ਲਾਹਣ, 557 ਕਿਲੋਗ੍ਰਾਮ ਭੁੱਕੀ, 2,99,827 ਨਸ਼ੀਲੀਆਂ ਗੋਲੀਆਂ, 12 ਕਿੱਲੋਗ੍ਰਾਮ ਅਫੀਮ, 1200 ਕੈਪਸੂਲ, 8.250 ਕਿਲੋਗ੍ਰਾਮ ਸੁਲਫਾ, 50 ਗ੍ਰਾਮ ਸਮੈਕ, 417 ਨਸੀਲੀਆਂ ਸੀਸੀਆ, 30 ਕਿੱਲੋਗ੍ਰਾਮ ਹਰੇ ਪੌਦੇ ਆਦਿ ਬਰਾਮਦ ਕੀਤੀਆਂ ਹਨ । ਇਸ ਤੋਂ ਇਲਾਵਾ ਪੁਲਿਸ ਨੇ ਅਪਰਾਧਕ ਘਟਨਾਵਾ ਨੂੰ ਠੱਲ ਪਾਉਣ ਲਈ ਵੱਖ ਵੱਖ ਆਪਰੇਸ਼ਨ ਦੌਰਾਨ 07 ਪਿਸਤੌਲ, ਸਮੇਤ 13 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ 06 ਤਸਕਰਾਂ ਦੀ ਕਰੀਬ 01 ਕਰੋੜ 13 ਲੱਖ 69 ਹਜ਼ਾਰ 750 ਰੁਪਏ  ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ ਉਲੀਕੀ ਗਈ ਹੈ। ਜ਼ਿਲ੍ਹੇ ਨੂੰ ਨਸ਼ਾ ਮੁਕਤ ਸੂਬੇ ਦਾ ਹਿੱਸਾ ਬਣਾਉਣ ਦੀ ਵਚਨਬੱਧਤਾ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ- ਨੂੰ ਲਾਗੂ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਨਸ਼ਾ ਸਪਲਾਈ ਨੈਟਵਰਕ ਨੂੰ ਖਤਮ ਕਰਨ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਇੱਕ ਢੁਕਵੀਂ ਰਣਨੀਤੀ ਤਿਆਰ ਕਰਨ ਅਤੇ ਆਮ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟਿੰਗਾਂ ਕੀਤੀ ਜਾ ਰਹੀਆਂ ਹਨ । ਮੁੱਖ ਮੰਤਰੀ ਪੰਜਾਬ ਦੇ ਸੁਪਨੇ ਦਾ ਅਪਰਾਧ ਮੁਕਤ ,ਨਸ਼ਾ ਮੁਕਤ, ਰੰਗਲਾ ਖੁਸਹਾਲ ਪੰਜਾਬ ਬਣਾਉਣ ਦੀ ਟੀਚੇ ਦੀ ਪ੍ਰਾਪਤੀ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਦਯੋਗਿਕ ਇਕਾਕੀਆ ਨਾਲ ਮਿਲ ਕੇ ਜਲਦ ਹੀ ਨਸ਼ਾ ਛਡਾਓ ਕੇਂਦਰ ਦੀ ਸੁਰੂਆਤ ਕੀਤੀ ਜਾਵੇਗੀ ਤਾਂ ਜੋ ਨਸ਼ੇ ਦੇ ਆਦਿ ਨੌਜਵਾਨਾਂ ਦਾ ਪੁਨਰਵਾਸ ਕੀਤਾ ਜਾ ਸਕੇ ਤਾਂ ਜੋ ਉਹ ਸਮਾਜ ਮੁੱਖ ਧਾਰਾ ਵਿੱਚ ਵਿਚਰ ਸਕਣ । ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ । ਜ਼ਿਲ੍ਹਾਂ ਨਿਵਾਸੀਆਂ ਨੂੰ ਜੇਕਰ ਕੋਈ ਸ਼ੱਕੀ ਕਾਰਵਾਈ ਨਜ਼ਰ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ  ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ.91155-87200 ਅਤੇ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-18150 ਤੇ ਸਾਂਝੀ ਕਰ ਸਕਦੇ ਹਨ । ਸੂਚਨਾਂ ਦੇਣ ਵਾਲਿਆਂ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਂਦੀ ਹੈ।