ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਇਲੈਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ ਸਲਾਹਕਾਰ ਏਜੰਸੀ ਨੂੰ ਲਾਇਸੰਸ ਜਾਰੀ

ਮਾਲੇਰਕੋਟਲਾ 09 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਡਾ. ਪੱਲਵੀ ਵੱਲੋਂ ਸ੍ਰੀ ਅਰਸ਼ਦੀਪ ਸਿੰਘ ਪੁੱਤਰ ਸ੍ਰੀ ਸੁਰਿੰਦਰ ਸਿੰਘ ,ਵਾਸੀ ਬਾਦਸ਼ਾਹਪੁਰ (ਮੰਡਿਆਲਾ)ਤਹਿ.ਅਤੇ ਜ਼ਿਲ੍ਹਾ ਮਾਲੇਰਕੋਟਲਾ  ਨੂੰ ਪ੍ਰੋਫੈਸ਼ਨ ਆਫ਼ ਆਈਲੈਟਸ ਅਤੇ ਇਮੀਗ੍ਰੇਸ਼ਨ   ਕੰਸਲਟੈਂਸੀ, ਆਇਕੋਨਿਕ ਆਇਲੈਟਸ ਅਤੇ ਇਮੀਗ੍ਰੇਸ਼ਨ ਸਰਵਿਸ ਨੇੜੇ ਪ੍ਰੇਮ ਲਤਾ ਹਸਪਤਾਲ ਕਲੱਬ ਚੌਂਕ ਸਟਰੀਟ ਕਾਲਜ ਰੋਡ ਮਾਲੇਰਕੋਟਲਾ  ਲਈ ਕੰਸਲਟੈਂਸੀ ਲਾਇਸੰਸ  ਜਾਰੀ ਕੀਤਾ  ਗਿਆ ਹੈ । ਇਹ ਲਾਇਸੰਸ  31 ਅਗਸਤ 2028 ਤੱਕ ਵੈਧ ਹੋਵੇਗਾ। ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ  2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤੇ ਤਹਿਤ ਜਾਰੀ  ਕੀਤਾ ਗਿਆ ਹੈ। ਲਾਇਸੰਸ ਧਾਰਕ ਨੂੰ ਲਿਖਿਆ ਜਾਂਦਾ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫ਼ੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੇਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ । ਲਾਇਸੰਸ ਧਾਰਕ ਰਾਹੀਂ ਨਿਰਧਾਰਿਤ ਸ਼ਰਤਾਂ ਦੀ  ਇੰਨ ਬਿਨ ਪਾਲਣਾ  ਨਾ ਕਰਨ ਦੀ ਸੂਰਤ ਵਿੱਚ ਸਬੰਧਤ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ।