ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ ਸਲਾਹਕਾਰ ਏਜੰਸੀ ਨੂੰ ਲਾਇਸੰਸ ਜਾਰੀ

  • ਲਾਇਸੰਸ ਧਾਰਕ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖਣ :ਵਧੀਕ ਡਿਪਟੀ ਕਮਿਸ਼ਨਰ
  • ਜ਼ਿਲ੍ਹੇ  ਵਿੱਚ ਨਵਾਂ ਆਈਲੈਟਸ, ਵੀਜਾ ਸਲਾਹਕਾਰ  ਅਤੇ ਇਮੀਗ੍ਰੇਸ਼ਨ ਆਦਿ ਦਾ ਨਵਾਂ ਕਾਰੋਬਾਰ ਸੁਰੂ ਕਰਨ ਤੋਂ ਪਹਿਲਾ ਲੋੜੀਂਦੀ ਉਪਚਾਰੀਕਤਾਵਾਂ ਮੁਕੰਮਲ ਕਰਨ,ਚਾਹਵਾਨ : ਸੁਰਿੰਦਰ ਸਿੰਘ

ਮਾਲੇਰਕੋਟਲਾ 26 ਜੁਲਾਈ : ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵੱਲੋਂ ਮੁਹੰਮਦ ਸ਼ਮਸ਼ਾਦ ਪੁੱਤਰ ਮੁਹੰਮਦ ਰਫੀਕ ਵਾਸੀ ਹੈਦਰ ਨਗਰ ਰੋਡ ਅਬਾਸਪੁਰਾ , ਤਹਿਸੀਲ ਅਤੇ ਜਿ਼ਲ੍ਹਾ ਮਾਲੇਰਕੋਟਲਾ ਪ੍ਰੋਫੈਸ਼ਨ ਆਫ਼ ਆਈਲੈਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ, ਈ. ਵੇਵਜ ਐਜੂਕੇਸ਼ਨਲ ਐਂਡ ਇਮੀਗ੍ਰੇਸ਼ਨ ਸਰਵਿਸਜ ਸਾਹਮਣੇ ਸਰਕਾਰੀ ਕਾਲਜ ਫਸਟ ਫਲੋਰ ਨੇੜੇ ਇੰਡੇਨ ਗੈਸ ਲਈ ਕੰਸਲਟੈਂਸੀ ਲਾਇਸੰਸ  ਜਾਰੀ ਕੀਤਾ  ਗਿਆ  ਹੈ। ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ  ਗਏ  2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤੇ ਤਹਿਤ  ਜਾਰੀ  ਕੀਤਾ ਗਿਆ ਹੈ । ਇਹ ਲਾਇਸੰਸ 23 ਜੁਲਾਈ 2028 ਤੱਕ ਵੈਧ ਹੋਵੇਗਾ। ਲਾਇਸੈਸ ਜਾਰੀ ਕਰਦਿਆ ਵਧੀਕ ਡਿਪਟੀ ਕਮਿਸ਼ਨਰ  ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਲਾਇਸੰਸ ਧਾਰਕ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫ਼ੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੇਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ । ਲਾਇਸੰਸ ਧਾਰਕ ਰਾਹੀਂ ਨਿਰਧਾਰਿਤ ਸ਼ਰਤਾਂ ਦੀ  ਇੰਨ ਬਿਨ ਪਾਲਣਾ  ਨਾ ਕਰਨ ਦੀ ਸੂਰਤ ਵਿੱਚ ਸਬੰਧਤ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਹੋਰ ਐਕਟਾਂ ਤਹਿਤ ਜਿਸ ਕਿਸੇ ਵੀ ਫ਼ਰਮ ਨੂੰ ਜ਼ਿਲ੍ਹੇ  ਵਿੱਚ ਉਪਰੋਕਤ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਉਹਨਾਂ ਵੱਲੋਂ ਆਪਣਾ ਲਾਇਸੰਸ ਨੰਬਰ ਕੰਮ ਵਾਲੇ ਸਥਾਨ (ਹੈੱਡ ਆਫ਼ਿਸ/ਸ਼ਾਖਾਵਾਂ) 'ਤੇ ਲੱਗੇ ਬੋਰਡਾਂ ਜਾਂ ਇਸ਼ਤਿਹਾਰ ਬੋਰਡ ਜਾਂ ਸੋਸ਼ਲ ਮੀਡੀਆ ਤੋਂ ਕੀਤੇ ਜਾਂਦੇ ਪ੍ਰਚਾਰ ਸਮੇਂ ਦਰਸਾਇਆ ਨਹੀਂ ਜਾਂਦਾ, ਜਿਸ ਕਾਰਨ ਇਹ ਸਪਸ਼ਟ ਨਹੀਂ ਹੁੰਦਾ ਕਿ ਉਹ ਅਧਿਕਾਰਤ ਤੌਰ 'ਤੇ ਲਾਇਸੰਸ ਧਾਰਕ ਹੈ ਜਾ ਨਹੀਂ । ਉਨ੍ਹਾਂ ਹਦਾਇਤ ਲਾਇਸੰਸ ਧਾਰਕ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਲਾਇਸੰਸ ਨੰਬਰ ਹਰ ਜਗ੍ਹਾਂ ਤੇ ਇੰਦਰਾਜ ਕਰਨ । ਉਨ੍ਹਾਂ  ਜ਼ਿਲ੍ਹੇ  ਵਿੱਚ ਨਵਾਂ ਆਈਲੈਟਸ, ਵੀਜਾ ਸਲਾਹਕਾਰ ਅਤੇ ਇਮੀਗ੍ਰੇਸ਼ਨ ਆਦਿ ਦਾ ਨਵਾਂ ਕਾਰੋਬਾਰ ਸੁਰੂ ਕਰਨ ਵਾਲੇ ਚਾਹਵਾਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਲੋੜੀਂਦੀ ਉਪਚਾਰੀਕਤਾਵਾਂ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ।  ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਲਾਇਸੰਸ ਧਾਰਕਾਂ /ਅਧਿਕਾਰਤ ਵਿਅਕਤੀਆਂ ਤੋਂ ਹੀ ਇਸ  ਸਬੰਧੀ ਸਰਵਿਸਿਜ਼ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾ ਧੜੀ ਤੋਂ ਬੱਚਿਆ ਜਾ ਸਕੇ ।