ਜਿ਼ਲ੍ਹਾ ਮੈਜਿਸਟਰੇਟ ਨੇ ਪਿੰਡ ਮੀਰਪੁਰ ਵਿਖੇ ਸਥਿਤ ਗੈਸ ਸਟੇਸ਼ਨ ਨੂੰ ਫੋਟੋਗ੍ਰਾਫੀ ਲਈ ਵਰਜਿਤ ਏਰੀਆ ਐਲਾਨਿਆਂ

ਫ਼ਤਹਿਗੜ੍ਹ ਸਾਹਿਬ, 26 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਗੈਸ ਸਟੇਸ਼ਨ ਪਿੰਡ ਮੀਰਪੁਰ, ਤਹਿਸੀਲ ਤੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਘੋਸਿ਼ਤ ਕੀਤਾ ਹੈ। ਸੀਨੀਅਰ ਮੈਨੇਜਰ, ਗੇਲ ਇੰਡੀਆ ਲਿਮ:, ਗੇਲ ਭਵਨ, 16 ਬਿਕਾਜੀ ਕਾਮਾ ਪਲੇਸ ਨਵੀਂ ਦਿੱਲੀ ਦੇ ਬਿਨੈ ਪੱਤਰ ਨੂੰ ਮੁੱਖ ਰੱਖਦੇ ਹੋਏ ਪਿੰਡ ਮੀਰਪੁਰ ਵਿਖੇ ਸਥਾਪਿਤ ਗੈਸ ਸਟੇਸ਼ਨ ਦੀ ਸੁਰੱਖਿਆ ਨੂੰ ਵੇਖਦੇ ਹੋਏ ਪਿੰਡ ਮੀਰਪੁਰ ਦੇ ਗੈਸ ਸਟੇਸ਼ਨ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਘੋਸਿ਼ਤ ਕੀਤਾ ਗਿਆ ਹੈ। ਮਨਾਹੀਂ ਦੇ ਇਹ ਹੁਕਮ 22 ਨਵੰਬਰ, 2023 ਤੱਕ ਲਾਗੂ ਰਹਿਣਗੇ।