ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ

ਫਰੀਦਕੋਟ 02 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ -2023 ਸੀਜਨ-2 ਅਧੀਨ ਜਿਲ੍ਹਾ ਪੱਧਰੀ ਖੇਡਾਂ ਪਿਛਲੇ 3 ਦਿਨ ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਹਨ ਜਿਸ ਦੌਰਾਨ ਵੱਖ-ਵੱਖ ਗੇਮਾਂ ਦੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਹੋਈਆਂ ਖੇਡਾਂ ਵਿੱਚ ਕਬੱਡੀ, ਕਿੱਕਬਾਕਸਿੰਗ, ਟੇਬਲਟੈਨਿਸ, ਬੈਡਮਿੰਟਨ, ਪਾਵਰਲਿਫਟਿੰਗ, ਵਾਲੀਬਾਲ, ਹੈਂਡਬਾਲ ਆਦਿ ਖੇਡਾਂ ਦੇ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਜਾਰੀ ਰਹੇ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣਾ ਉਤਸ਼ਾਹ ਵਿਖਾਉਂਦਿਆਂ ਹੋਇਆ ਭਾਗ ਲਿਆ। ਬਾਸਕਟਬਾਲ ਦੇ ਮੈਚ ਦੌਰਾਨ ਸ੍ਰੀ ਸਤਿੰਦਰ ਸਿੰਘ ਰਿਟਾਇਰਡ ਸੀਨੀਅਰ ਬਾਸਕਟਬਾਲ ਕੋਚ, ਕੋਟਕਪੂਰਾ ਅਤੇ ਸ੍ਰੀ ਅਵਤਾਰ ਸਿੰਘ ਰਿਟਾ: ਬਾਸਕਟਬਾਲ ਕੋਚ ਨੇ ਬਾਸਕਟਬਾਲ ਗੇਮ ਵਿਚ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ  ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਗਰਾਉਂਡ ਵਿੱਚ ਜਾ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਉਨ੍ਹਾਂ ਖਿਡਾਰੀਆਂ ਨੂੰ ਦੱਸਿਆ ਕਿ ਖੇਡਾਂ ਵਿਚ ਹਿੱਸਾ ਲੈ ਕੇ ਅਤੇ ਆਪਣੇ ਜੀਵਨ ਦਾ ਇੱਕ ਜਰੂਰੀ ਹਿੱਸਾ ਖੇਡਾਂ ਨੂੰ ਬਣਾ ਕੇ ਕਿਵੇਂ ਆਪਣੇ ਜੀਵਨ ਨੂੰ ਸੁਖਮਈ ਅਤੇ ਤੰਦਰੁਸਤ ਤਰੀਕੇ ਨਾਲ ਜੀਵਿਆ ਜਾ ਸਕਦਾ ਹੈ। ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਹੋਏ ਖੇਡ ਮੁਕਾਬਲਿਆਂ ਵਿੱਚ ਬਾਸਕਟਬਾਲ ਅੰਡਰ 14 ਲੜਕਿਆਂ ਵਿਚ ਬਾਸਕਟਬਾਲ ਕੋਚਿੰਗ ਸੈਂਟਰ ਕੋਟਕਪੂਰਾ ਨੇ ਪਹਿਲਾ ਸਥਾਨ, ਵੈੱਸਟ ਪੁਆਇੰਟ ਸਕੂਲ, ਕੋਟਕਪੂਰਾ ਨੇ ਦੂਜਾ ਸਥਾਨ ਅਤੇ ਦਸਮੇਸ ਪਬਲਿਕ ਸਕੂਲ, ਫਰੀਦਕੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਕਬੱਡੀ ਗੱਤਕਾ ਖੇਡ ਵਿਚ ਅੰਡਰ -14 ਏਂ ਗਰੁੱਪ (ਫਰੀ ਸੋਟੀ) ਵਿਚ ਬਾਬਾ ਦੀਪ ਸਿੰਘ ਗੱਤਕਾ ਅਖਾੜਾ, ਕੋਟਕਪੂਰਾ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਿੰਗਲ ਸੋਟੀ ਵਿਚ ਅੰਡਰ-14 ਏਂ ਗਰੁੱਪ ਵਿਚ ਡਾਕਟਰ ਮਹਿੰਦਰ ਸਿੰਘ ਬਰਾੜ ਸਾਂਭੀ ਸ.ਸ.ਸਕੂਲ ਫਰੀਦਕੋਟ ਨੇ ਪਹਿਲਾ ਅਤੇ ਵਾਹਿਗੁਰੂ ਸਿਮਰਨ ਕੇਂਦਰ ਕੋਟਕਪੂਰਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸਨਲ ਸਟਾਇਲ ਵਿਚ ਅੰਡਰ 20 ਲੜਕੇ ਵਿਚ ਕਵਾਟਰ ਫਾਈਨਲ ਮੁਕਾਬਲੇ ਕਰਵਾਏ ਗਏ ਜਿਸ ਵਿਚ ਗੋਂਦਾਰਾ ਅਤੇ ਡੀ.ਏ.ਵੀ ਜੇਤੋ ਵਿਚਕਾਰ ਹੋਏ ਅਤੇ ਗੋਂਦਾਰਾ ਜੇਤੂ ਰਿਹਾ। ਸੈਮੀਫਾਈਨਲ ਵਿਚ ਖਾਰਾ ਤੋਂ ਪੰਜਗਰਾਂਈ ਜੇਤੂ ਰਿਹਾ ਅਤੇ ਗੋਂਦਾਰਾ ਤੋਂ ਹਰੀ ਨੌ ਨੇ ਜਿੱਤ ਹਾਸਿਲ ਕਰਕੇ ਫਾਈਨਲ ਵਿਚ ਐਂਟਰੀ ਕੀਤੀ। ਵਾਲੀਬਾਲ ਸਮੈਸਿੰਗ ਅੰਡਰ-17 ਲੜਕੀਆਂ ਵਿਚ ਪਿੰਡ ਵਾਂਦਰ ਜਟਾਣਾ ਨੇ ਪਹਿਲਾ ਸਥਾਨ, ਪਿੰਡ ਜੈਤੋ ਨੇ ਦੂਜਾ ਸਥਾਨ ਅਤੇ ਸ.ਸ.ਸ ਸਕੂਲ, ਡੋਹਕ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਸੂਟਿੰਗ ਅੰਡਰ-17 ਲੜਕੇ ਵਿਚ ਪਿੰਡ ਕੋਟ ਸੁਖੀਆ ਨੇ ਪਹਿਲਾ ਅਤੇ ਖਾਲਸਾ ਸਕੂਲ, ਫਰੀਦਕੋਟ ਨੇ ਦੂਜਾ ਸਥਾਨ ਹਾਸਿਲ ਕੀਤਾ।ਕੁਸਤੀ ਫਰੀ ਸਟਾਇਲ ਅੰਡਰ 17 ਲੜਕਿਆ ਦੇ ਮੁਕਾਬਲੇ ਵਿਚ 45 ਕਿੱਲੋ ਭਾਰ ਵਰਗ ਵਿਚ ਸਿਕੰਦਰ ਸਿੰਘ ਫਰੀਦਕੋਟ, 48 ਕਿੱਲੋ ਭਾਰ ਵਰਗ ਵਿਚ ਰਵੀ ਕੁਮਾਰ, 51 ਕਿੱਲੋ ਭਾਰ ਵਰਗ ਵਿਚ ਅਰਸਦੀਪ ਸਿੰਘ, 55 ਕਿੱਲੋ ਭਾਰ ਵਰਗ ਵਿਚ ਹਰਜਸ਼ਨ ਸਿੰਘ, 60 ਕਿਲੋ ਵਿਚ ਸੋਨੂੰ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬਾਕੀ ਖੇਡਾਂ ਦੇ ਮੁਕਾਬਲੇ ਸਟੇਡੀਅਮ ਵਿਖੇ ਜਾਰੀ ਸਨ ਇਹ ਖੇਡਾਂ ਮਿਤੀ 5 ਅਕਤੂਬਰ 2023 ਤੱਕ ਜਾਰੀ ਰਹਿਣਗੀਆ।