ਜ਼ਿਲ੍ਹਾ ਪ੍ਰਸ਼ਾਸ਼ਨ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਲਈ ਸਥਾਨ ਤੈਅ ਕੀਤੇ

  • ਜ਼ਿਲ੍ਹਾ ਮੈਜਿਸਟਰੇਟ ਦੀ ਬਿਨਾਂ ਪੂਰਵ ਪ੍ਰਵਾਨਗੀ ਤੇ ਲਾਇਸੈਂਸ ਤੋਂ ਪਟਾਕੇ ਵੇਚਣ ਤੇ ਸਟੋਰ ਕਰਨ 'ਤੇ ਹੋਵੇਗੀ ਪਾਬੰਦੀ

ਫਤਹਿਗੜ੍ਹ ਸਾਹਿਬ , 03 ਨਵੰਬਰ : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ ਵਿਭਾਗ  ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਦੀਵਾਲੀ, ਗੁਰਪੂਰਬ,ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਖਿਆ ਨੂੰ ਵੇਚਣ, ਸਟੋਰ ਪਟਾਖੇ ਚਲਾਉਣ ਦੇ ਸਮੇਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੂਰਵ-ਪ੍ਰਵਾਨਗੀ/ਲਾਇਸੰਸ ਲਏ ਤੋਂ ਬਿਨ੍ਹਾਂ ਪਟਾਖਿਆ ਨੂੰ ਵੇਚਣ, ਸਟੋਰ ਕਰਨ ਤੇ ਪੂਰਨ ਪਾਬੰਦੀ ਹੋਵੇਗੀ।  ਉਨ੍ਹਾਂ ਦੱਸਿਆ ਕਿ  ਪ੍ਰਸ਼ਾਸ਼ਨ ਵੱਲੋਂ ਸਬ ਡਵੀਜ਼ਨਾਂ ਮੁਤਾਬਿਕ ਨਿਰਧਾਰਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਜਗ੍ਹਾਂ ਤੇ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ । ਸਬ ਡਵੀਜਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਟਾਖਿਆਂ ਦੀ ਵਿਕਰੀ ਲਈ  ਦੁਸ਼ਹਿਰਾ ਗਰਾਊਂਡ,ਸਰਹਿੰਦ ਸ਼ਹਿਰ ਵਿਖੇ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਇਸੇ ਤਰ੍ਹਾਂ  ਸਬ ਡਵੀਜ਼ਨ ਅਮਲੋਹ ਵਿਖੇ  ਆਊਟ ਡੋਰ ਸਟੇਡੀਅਮ(ਦੁਸਹਿਰਾ ਗਰਾਊਂਡ) ਮੰਡੀ ਗੋਬਿੰਦਗੜ੍ਹ, ਮਾਘੀ ਕਾਲਜ, ਅਮਲੋਹ ਦੇ ਸਾਹਮਣੇ ਵਾਲੀ ਖਾਲੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ।  ਸਬ ਡਵੀਜ਼ਨ,ਬਸੀ ਪਠਾਣਾ ਵਿਖੇ   ਨਾਮਦੇਵ ਮੰਦਿਰ ਦੁਸਹਿਰਾ ਗਰਾਊਂਡ, ਬਸੀ ਪਠਾਣਾਂ, ਵਿਖੇ ਪਟਾਖਿਆ ਦੀ ਵਿਕਰੀ ਕੀਤੀ ਜਾ ਸਕੇਗੀ।   ਉਨ੍ਹਾਂ ਹੋਰ ਦੱਸਿਆ ਕਿ  ਸਬ ਡਵੀਜਨ ਖਮਾਣੋਂ ਵਿਖੇ  ਦੁਸਹਿਰਾ ਗਰਾਊਂਡ ਗਊਸ਼ਾਲਾ ਰੋਡ ਸੰਘੋਲ, ਦੁਸਹਿਰਾ ਗਰਾਊਂਡ ਨੇੜੇ ਕੋਰਟ ਕੰਪਲੈਕਸ ਖਮਾਣੋਂ, ਖੇਡ ਗਰਾਉਂਡ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਖੇੜੀ ਨੌਧ ਸਿੰਘ, ਖੇਡ ਗਰਾਉਂਡ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਭੜੀ ਵਿਖੇ ਪਟਾਖਿਆਂ ਦੀ ਵਿਕਰੀ ਕੀਤੀ ਜਾ ਸਕੇਗੀ।  ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਿਤੀ 12 ਨਵੰਬਰ, ਦੀਵਾਲੀ  ਵਾਲੇ ਦਿਨ ਰਾਤ 08.00 ਵਜੇ ਤੋਂ ਰਾਤ 10.00 ਵਜੇ ਤੱਕ ਹੋਵੇਗਾ, ਮਿਤੀ 27 ਨਵੰਬਰ ਗੁਰਪੂਰਬ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04.00 ਵਜੇ ਤੋਂ ਸਵੇਰੇ 05.00 ਵਜੇ ਤੱਕ(ਇੱਕ ਘੰਟਾ) ਅਤੇ ਰਾਤ 09.00 ਵਜੇ ਤੋਂ ਰਾਤ 10.00 ਵਜੇ ਤੱਕ (ਇੱਕ ਘੰਟਾ) ਹੋਵੇਗਾ। ਕ੍ਰਿਸਮਿਸ ਦਿਵਸ ਮਿਤੀ 25 ਅਤੇ 26 ਦਸੰਬਰ ਨੂੰ ਰਾਤ 11.55 ਤੋਂ 12.30 ਵਜੇ ਤੱਕ ਅਤੇ ਨਵੇਂ ਸਾਲ 2024 ਨੂੰ 31 ਦਸੰਬਰ 2023 ਅਤੇ 01 ਜਨਵਰੀ 2024 ਨੂੰ ਰਾਤ 11.55 ਤੋਂ ਲੈ ਕੇ 12.30 ਤੱਕ ਹੀ ਪਟਾਖੇ ਚਲਾਏ ਜਾ ਸਕਣਗੇ।  ਦਿਵਾਲੀ  ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਕੇਵਲ ਗਰੀਨ ਕਰੈਕਰਜ਼ ਚਲਾਉਣ ਦੀ ਹੀ ਇਜਾਜਤ ਹੋਵੋਗੀ।