ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਦੀ ਕੀਤੀ ਸਮੀਖਿਆ

  • ਪਰਾਲੀ ਪ੍ਰਬੰਧਨ ਅਤੇ ਬੇਸਹਾਰਾ ਪਸ਼ੁਆਂ ਨੁੰ ਸਾਂਭਣ ਦੀ ਯੋਜਨਾ ਤਹਿਤ ਅਧਿਕਾਰੀਆਂ ਨੂੰ ਆਦੇਸ਼

ਫਾਜਿ਼ਲਕਾ, 31 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਦੀ ਸਮੀਖਿਆ ਕਰਦਿਆਂ ਕੈਟਲ ਪੋਂਡ ਸਲੇਮਸ਼ਾਹ ਵਿਖੇ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਦਾ ਜਾਇਜਾ ਲਿਆ। ਉਨ੍ਹਾਂ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਪਸ਼ੂਆਂ ਦੇ ਬਿਹਤਰ ਰੱਖ ਰਖਾਵ ਲਈ ਯੋਗ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਪਸ਼ੂਆਂ ਨੂੰ ਖੁਰਾਕ ਅਤੇ ਇਲਾਜ ਮੁਹੱਈਆ ਕਰਵਾਉਣ ਵਿਚ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਖੇਤੀਬਾੜੀ, ਪੇਂਡੂ ਵਿਕਾਸ, ਵੱਖ ਵੱਖ ਗਉ਼ਸਾਲਾ ਕਮੇਟੀਆਂ ਦੇ ਅਹੁਦੇਦਾਰਾਂ ਅਤੇ  ਹੋਰਨਾਂ ਅਧਿਕਾਰੀਆਂ ਨਾਲ ਗਉਸ਼ਾਲਾਵਾਂ ਵਿਖੇ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਤਹਿਤ ਬੇਸਹਾਰਾ ਪਸ਼ੂਆਂ ਨੂੰ ਸਾਂਭਣ ਦੀ ਵਿਢੀ ਗਈ ਯੋਜਨਾਦੇ ਮੱਦੇਨਜਰ ਵੀ ਵਿਚਾਰ-ਵਟਾਂਦਰਾ ਕੀਤਾ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਗਊਸਾ਼ਲਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਵਿਚ ਪਰਾਲੀ ਨੂੰ ਪਸੂ ਚਾਰੇ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਸਲੇਮਸ਼ਾਹ ਸਮਰੱਥਾ ਅਨੁਸਾਰ ਪਰਾਲੀ ਪ੍ਰਾਪਤ ਕਰੇਗੀ ਤੇ ਹੋਰਨਾਂ ਗਉਸ਼ਾਲਾਵਾਂ ਅੰਦਰ ਵੀ ਪਰਾਲੀ ਭਿਜਵਾਉਣ ਦੀ ਦੇਖ-ਰੇਖ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਗਉ਼ਸਾਲਾਵਾਂ ਦੀ ਪਰਾਲੀ ਖਰੀਦ ਕਰਨ ਵਿਚ ਮਦਦ ਕੀਤੀ ਜਾਵੇਗੀ ਅਤੇ ਇਹ ਗਉਸ਼ਾਲਾਵਾਂ ਪਰਾਲੀ ਲੈਣ ਦੇ ਨਾਲ ਨਾਲ ਹੋਰ ਬੇਸਹਾਰਾ ਜਾਨਵਾਰਾਂ ਨੂੰ ਵੀ ਗਉਸ਼ਾਲਾ ਵਿਖੇ ਰਖੇਗੀ ਜਿਸ ਨਾਲ ਬੇਸਹਾਰਾ ਪਸ਼ੁਆਂ ਨੂੰ ਆਸਰਾ ਮਿਲੇਗਾ ਤੇ ਸੜਕੀ ਹਾਦਸਿਆਂ ਤੋਂ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੁੰ ਪਸ਼ੂਆਂ ਦੇ ਹੇਠਾਂ ਵਿਛਾਉਣ ਦੇ ਕੰਮ ਵਿਚ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਦੇ ਤੌਰ *ਤੇ ਵੀ ਲਿਆ ਜਾਵੇ। ਉਨ੍ਹਾਂ ਕਿਹਾ ਕਿ ਗਉਸ਼ਾਲਾ ਵਿਖੇ ਆਉਣ ਵਾਲੇ ਗਊਵੰਸ਼ ਦੇ ਰਖ ਰਖਾਵ ਵਿਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਟੈਗਿੰਗ ਤੋਂ ਬਿਨਾਂ ਕੋਈ ਵੀ ਪਸੂ ਗਉਸਾ਼ਲਾ ਵਿਚ ਨਾ ਭੇਜਿਆ ਜਾਵੇ। ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਰਾਜੀਵ ਛਾਬੜਾ, ਕਮੇਟੀ ਮੈਂਬਰ ਦਿਨੇਸ਼ ਕੁਮਾਰ ਮੋਦੀ, ਇੰਚਾਰਜ ਸੋਨੂ ਕੁਮਾਰ, ਸੁਰਿੰਦਰ ਸਿੰਘ ਆਦਿ ਮੌਜੂਦ ਸਨ।