ਸਪੈਸ਼ਲ ਓਲੰਪਿਕ ਵਰਲਡ ਗੇਮਜ਼ 'ਚ ਗੋਲਡ ਮੈਡਲ ਜਿੱਤਣ ਵਾਲੇ ਹਰਜੀਤ ਸਿੰਘ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨ 

ਫ਼ਰੀਦਕੋਟ, 30 ਜੂਨ : ਫਰੀਦਕੋਟ ਦਾ ਮਾਨ ਬਣੇ ਹਰਜੀਤ ਸਿੰਘ ਫੁੱਟਬਾਲ ਖਿਡਾਰੀ ਜੋ ਕਿ ਬਰਲਿਨ ਜਰਮਨੀ ਵਿਖੇ ਹੋਈਆਂ ਸਪੈਸ਼ਲ ਓਲੰਪਿਕ ਵਰਲਡ ਗੇਮਜ਼ 'ਚ ਭਾਗ ਲੈ ਕੇ ਉਥੋਂ ਗੋਲਡ ਮੈਡਲ ਜਿੱਤ ਕਿ ਵਾਪਸ ਪਰਤਿਆ ਹੈ ਦਾ ਅੱਜ ਫ਼ਰੀਦਕੋਟ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਹਰਜੀਤ ਸਿੰਘ, ਉਸ ਦੇ ਕੋਚ ਤੇ ਸਭ ਨੂੰ  ਸਹਿਯੋਗੀਆਂ ਨੂੰ ਵਧਾਈ ਦਿੱਤੀ, ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ-ਕਮ-ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਪਰਮਿੰਦਰ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਹਰਜੀਤ ਸਿੰਘ ਦੇ ਕੋਚ ਮਨਦੀਪ ਸਿੰਘ ਸਿਲਾਚੀ, ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਦੇ ਆਗੂ ਰਸ਼ਪਾਲ ਸਿੰਘ ਸਰਾਂ, ਸ਼੍ਰੀਮਤੀ ਮੋਨਿਕਾ ਡੀ.ਈ.ਓ.ਦਫ਼ਤਰ, ਕੁਸ਼ਤੀ ਕੋਚ ਇੰਦਰਜੀਤ ਸਿੰਘ, ਹਰਜੀਤ ਸਿੰਘ ਦੇ ਅਧਿਆਪਕ ਇਕਬਾਲ ਸਿੰਘ ਸਰਾਂ ਹਾਜ਼ਰ ਸਨ।