ਡਿਪਟੀ ਕਮਿਸ਼ਨਰ ਨੇ ਸਫਾਈ ਸੇਵਕਾਂ ਨੂੰ ਸੇਫਟੀ ਕਿਟਾਂ ਦੀ ਕੀਤੀ ਵੰਡ

  • ਇੰਡੀਅਨ ਸਵੱਛਤਾ ਲੀਗ 2.0 ਅਧੀਨ ਸਵਛਤਾ ਹੀ ਸੇਵਾ ਤਹਿਤ ਨਗਰ ਕੌਂਸਲ ਵਲੋਂ ਗਤੀਵਿਧੀਆਂ ਜਾਰੀ

ਫਾਜ਼ਿਲਕਾ, 28 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਅਧੀਨ ਸਵੱਛਤਾ ਹੀ ਸੇਵਾ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਾਲੇ ਸਫਾਈ ਸੇਵਕਾਂ ਨੂੰ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸੇਫਟੀ ਕਿੱਟਾਂ ਦੀ ਵੰਡ ਕੀਤੀ| ਉਨ੍ਹਾਂ ਕਿਹਾ ਕਿ ਬਿਹਤਰ ਸਾਫ ਸਫਾਈ ਲਈ ਸਾਰੇ ਸਾਧਨ ਹੋਣੇ ਬਹੁਤ ਜਰੂਰੀ ਹਨ | ਡਿਪਟੀ ਕਮਿਸ਼ਨਰ ਨੇ ਸਫਾਈ ਸੇਵਕਾਂ ਨੂੰ ਪੀ ਪੀ ਕਿਟਾਂ ਦੀ ਵੰਡ ਕਰਦਿਆਂ ਕਿਹਾ ਕਿ ਇਸ ਚ ਜੇਕਟ, ਦਸਤਾਨੇ ਅਤੇ ਮਾਸਕ ਹਨ ਜੋ ਕਿ ਇਕ ਸਫਾਈ ਸੇਵਕ ਦੀ ਸੁਰੱਖਿਆ ਲਈ ਜਰੂਰੀ ਹਨ| ਉਨ੍ਹਾਂ ਦੱਸਿਆ ਕਿ ਜਿਥੇ ਸਾਫ ਸਫਾਈ ਦੀ ਮਹੱਤਤਾ ਹੈ ਉਥੇ ਸਫਾਈ ਸੇਵਕਾਂ ਦੀ ਸਿਹਤ ਦੀ ਸੁਰੱਖਿਆ ਵੀ ਬਹੁਤ ਜਰੂਰੀ ਹੈ, ਇਸ ਨੂੰ ਦੇਖਦਿਆਂ ਮਾਸਕ ਤੇ ਦਸਤਾਨੇ ਆਦਿ ਮੁਹੱਇਆ ਕਰਵਾਏ ਗਏ | ਉਨ੍ਹਾਂ ਦੱਸਿਆ ਕਿ 200 ਦੇ ਕਰੀਬ ਸਫਾਈ ਸੇਵਕਾਂ ਨੂੰ ਕਿੱਟਾਂ ਦੀ ਵੰਡ ਕੀਤੀ | ਉਨ੍ਹਾਂ ਕਿਹਾ ਕਿ ਆਲਾ ਦੁਆਲਾ ਸਾਫ ਸੁਥਰਾ ਬਣਾਉਣ ਵਿਚ ਸਫਾਈ ਸੇਵਕਾਂ ਦਾ ਬਹੁਤ ਅਹਿਮ ਰੋਲ ਹੈ ਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਬਣਦਾ ਹੈ,  ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਕਰਨ ਦੀ ਜਿੰਮੇਵਾਰੀ ਸਫਾਈ ਸੇਵਕਾਂ ਦੇ ਨਾਲ-ਨਾਲ ਸਾਡੀ ਵੀ ਬਣਦੀ ਹੈ| ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਚ ਸਾਨੂੰ ਸਫਾਈ ਸੇਵਕਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਕੁੜੇ ਨੂੰ ਡਸਟਬਿਨ੍ਹਾਂ ਚ ਪਾਇਆ ਜਾਵੇ, ਇਧਰ ਉਧਰ ਨਾ ਰਖਿਆ ਜਾਵੇ |ਇਸ ਤੋਂ ਇਲਾਵਾ ਗਿਲਾ ਤੇ ਸੁੱਕਾ ਕੂੜਾ ਅਲਗ ਅਲਗ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਆਸ ਪਾਸ ਸਫਾਈ ਰਖਾਂਗੇ ਤਾਂ ਹੀ ਤੰਦਰੁਸਤ ਹੋਵਾਂਗੇ | ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ, ਸੁਪਰਡੈਂਟ ਨਰੇਸ਼ ਖੇੜਾ, ਸੀ.ਐਫ. ਪਵਨ ਕੁਮਾਰ, ਮੋਟੀਵੇਟਰ ਕਨੋਜ਼, ਸਾਹਿਲ ਆਦਿ ਮੌਜੂਦ ਸਨ।