ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੋਂ ਅਸ਼ਤੀਫਾ ਲੈ ਕੇ ਗ੍ਰਿਫਤਾਰ ਕਰਨ ਦੀ ਮੰਗ, ਪਹਿਲਵਾਨਾਂ ਦੇ ਹੱਕ ਵਿੱਚ ਅਰਥੀ ਫੂਕ ਰੋਸ ਮੁਜ਼ਾਹਰੇ ਪਿੱਛੋਂ ਮੰਗ ਪੱਤਰ ਦਿੱਤਾ

ਮਾਨਸਾ, 11 ਮਈ : ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈਆਂ ਦੇਸ਼ ਦੀਆਂ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਵਿਖੇ ਯੰਤਰ ਮੰਤਰ ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਅਸ਼ਤੀਫਾ ਲੈ ਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਲੜ ਰਹੀਆਂ ਬਹਾਦਰ ਕੁੜੀਆਂ ਦੇ ਹੱਕ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ  ਡਿਪਟੀ ਕਮਿਸ਼ਨਰ ਮਾਨਸਾ ਨੂੰ  ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦੇਣ ਤੋਂ ਬਾਅਦ  ਕੇਂਦਰ ਸਰਕਾਰ ਅਤੇ ਬ੍ਰਿਜਭੂਸ਼ਨ ਸ਼ਰਨ ਦੀ ਅਰਥੀ ਸਾੜੀ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿੰਡੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੀ ਪਾਰਲੀਮੈਂਟ ਦਾ ਬ੍ਰਿਜਭੂਸ਼ਨਸ਼ਰਨ ਮੈਂਬਰ ਹੋ ਕੇ ਕੁਸਤੀ ਫੈਡਰੇਸ਼ਨ ਦਾ ਪ੍ਰਧਾਨ ਹੋਵੇ ਤੇ ਕੁਸ਼ਤੀ ਖੇਡਣ ਵਾਲੀਆਂ ਮਹਿਲਵਾਾਂ ਦਾ ਸਰੀਰਕ ਸੋਸ਼ਣ ਕਰਦਾ ਹੋਵੇ। ਅਜਿਹਾ ਸਖਸ਼ ਸਿਰੇ ਦੀ ਗੁੰਡਾ ਗਰਦੀ ਕਰ ਰਿਹਾ ਹੈ ਅਜਿਹੇ ਵਿਅਕਤੀ ਨੂੰ ਫੜ ਕੇ ਕਾਨੂੰਨ ਅਨੁਸਾਰ ਸਜ਼ਾ ਦੇਣੀ ਬਣਦੀ ਹੈ, ਪਰ ਕੇਂਦਰ ਮੋਦੀ ਹਕੂਮਤ ਅਜਿਹੇ ਗੁੰਡਾ ਅਨਸ਼ਰ ਨੂੰ ਗਲ ਨਾਲ ਲਾ ਕੇ ਬੈਠੀ ਹੋਈ ਹੈ।