ਡੀ.ਬੀ.ਈ.ਈ. ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ 

  • ਈਵਨ ਕਾਰਗੋ ਕੰਪਨੀ 'ਚ ਖਾਸ ਤੌਰ 'ਤੇ ਲੜਕੀਆਂ ਲਈ ਸੁਨਹਿਰੀ ਮੌਕਾ

ਲੁਧਿਆਣਾ, 14 ਸਤੰਬਰ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 15 ਸਤੰਬਰ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪ੍ਰਾਰਥੀਆਂ ਨੂੰ ਰੋੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਲੱਗਣ ਵਾਲੇ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਈਵਨ ਕਾਰਗੋ, ਐਚ.ਡੀ.ਐਫ.ਸੀ., ਐਸ.ਬੀ.ਆਈ. ਲਾਈਫ, ਐਲ.ਆਈ.ਸੀ., ਫਲਿੱਪਕਾਰਟ, ਟੀ.ਡੀ.ਐਸ., ਰੌਕਮੈਨ, ਬੀ.ਪੀ.ਓ. ਕਨਵਰਜ ਆਦਿ ਸ਼ਾਮਲ ਹਨ। EVEN Cargo India's First Women-Only Last Mile Logistics Company ਜਿਸ ਵਿੱਚ ਕੇਵਲ ਲੜਕੀਆਂ ਹੀ ਇੰਟਰਵਿਊ ਦੇ ਸਕਦੀਆਂ ਹਨ।ਚਾਹਵਾਨ ਲੜਕੀਆਂ ਸਕੂਟੀ ਚਲਾਉਣਾ ਜਾਣਦੀਆ ਹੋੋਣ, ਉਮਰ 18 ਤੋੋਂ 35 ਸਾਲ ਤੱਕ ਹੋਵੇ ਅਤੇ Basic ਪੜ੍ਹਨਾ ਲਿਖਣਾ ਜਾਣਦੀਆਂ ਹੋੋਣ। ਇਹ ਕੰਪਨੀ ਵੱਡੀਆਂ ਈ ਕਮਰਸ ਕੰਪਨੀਆਂ ਜਿਵੇਂ ਕਿ Amazon, Flipkart, Delhivery, Myntra ਆਦਿ ਨਾਲ ਸਬੰਧਤ ਹੈ।ਇਹ ਕੰਪਨੀ ਅਸਲ ਆਰਥਿਕ ਸੁਤੰਤਰਤਾ ਦਾ ਮੌੌਕਾ ਪ੍ਰਦਾਨ ਕਰਨ ਲਈ ਔੌਰਤਾ ਦੀ ਭਰਤੀ ਅਤੇ ਸਿਖਲਾਈ ਦਿੰਦੀ ਹੈ। EVEN Cargo Company ਵਿੱਚ 12000 ਤੋੋਂ 15000 ਪ੍ਰਤੀ ਮਹੀਨਾ ਸੈਲਰੀ ਪੈਕਜ ਦਿੱਤਾ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 12ਵੀ, ਆਈ.ਟੀ.ਆਈ., ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ), ਪੋਸਟ ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ) ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ। ਡੀ.ਬੀ.ਈ.ਈ. ਲੁਧਿਆਣਾ ਦੇ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ (EGSDTO) ਵੱਲੋਂ ਉਮੀਦਵਾਰਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਹੋੋਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ।ਪ੍ਰਾਰਥੀ ਆਪਣਾ ਬਾਇਉ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲਿਅਤ ਕਰਣ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 'ਤੇ ਵੀ ਸੰਪਰਕ ਕਰ ਸਕਦਾ ਹੈ।