ਹਰਨਾਮ ਨਗਰ ਵੈਲਫੇਅਰ ਸੁਸਾਇਟੀ 'ਚ ਧੀਆਂ ਦੇ 11 ਜਨਵਰੀ ਨੂੰ ਲੋਹੜੀ ਮੇਲੇ ਦਾ ਸੱਦਾ ਦੇਣ ਪਹੁੰਚੇ ਦਾਖਾ, ਬਾਵਾ, ਲਾਪਰਾਂ

  • ਟਿੱਕਾ ਦੇ ਗ੍ਰਹਿ ਵਿਖੇ ਜਸਵਿੰਦਰ ਕੌਰ ਐਡਵੋਕੇਟ ਅਤੇ ਪ੍ਰਿੰ. ਓਮਾ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਾਵਾ ਨੇ ਲੋਹੜੀ ਦੀ ਗਾਗਰ ਭੇਂਟ ਕੀਤੀ

ਲੁਧਿਆਣਾ, 9 ਜਨਵਰੀ : ਅੱਜ ਹਰਨਾਮ ਨਗਰ ਵੈਲਫੇਅਰ ਸੋਸਾਇਟੀ ਨੇ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਮੁੱਖ ਸਰਪ੍ਰਸਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ ਨੂੰ ਉੱਘੇ ਸਮਾਜ ਸੇਵੀ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਦੇ ਗ੍ਰਹਿ ਵਿਖੇ ਮੀਟਿੰਗ ਵਿੱਚ ਹਾਜ਼ਰ ਹੋਏ। ਇਸ ਸਮੇਂ ਬੀਬੀ ਜਸਵਿੰਦਰ ਕੌਰ ਐਡਵੋਕੇਟ ਅਤੇ ਪ੍ਰਿੰ. ਓਮਾ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਵੱਲੋਂ 27 ਸਾਲ ਪਹਿਲਾਂ ਧੀਆਂ ਦੀ ਲੋਹੜੀ ਮਨਾਉਣ ਦਾ ਜੋ ਬੀੜਾ ਚੁੱਕਿਆ ਉਹ ਸਰਾਹਣਾਯੋਗ ਹੈ। ਉਹਨਾਂ ਕਿਹਾ ਕਿ ਸਮਾਜ ਅੰਦਰ ਪਾਈਆਂ ਜਾਂਦੀਆਂ ਕੁਰੀਤੀਆਂ ਸਾਡੇ ਅਮੀਰ ਵਿਰਸੇ ਨੂੰ ਕਲੰਕਤ ਕਰਦੀਆਂ ਹਨ। ਉਹਨਾਂ ਇਸ ਸਮੇਂ ਸ਼੍ਰੀ ਬਾਵਾ ਨੂੰ ਵਿਸ਼ਵਾਸ ਦਿਵਾਇਆ ਕਿ ਹਰਨਾਮ ਨਗਰ ਸੁਸਾਇਟੀ ਵੱਲੋਂ ਸਭ ਮਹਿਲਾਵਾਂ 11 ਜਨਵਰੀ ਨੂੰ 11 ਵਜੇ ਸਵੇਰੇ ਗੁਰੂ ਨਾਨਕ ਭਵਨ ਪਹੁੰਚਣਗੀਆਂ। ਇਸ ਸਮੇਂ ਮੀਟਿੰਗ ਵਿੱਚ ਸ਼੍ਰੀਮਤੀ ਜੋਤੀ, ਸ਼ਾਲੂ, ਵਨੀ ਗਾਂਧੀ, ਕੋਮਲ, ਰੀਤੂ, ਰੋਜੀ, ਰੂਬਲ, ਰੋਜੀ ਅਤੇ ਨੀਰੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਅਮਰਜੀਤ ਸਿੰਘ ਟਿੱਕਾ ਨੇ ਅਖੀਰ ਵਿੱਚ ਸਭ ਦਾ ਧੰਨਵਾਦ ਕੀਤਾ।