ਪਿੰਡ ਪਡੋਰੀ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਜਗਾ ਤੇ ਸੱਭਿਆਚਾਰਕ ਮੇਲਾ ਕਰਵਾਇਆ 

ਮੁੱਲਾਂਪੁਰ ਦਾਖਾ 25 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ  ਪਿੰਡ ਪੰਡੋਰੀ ਵਿਖੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਜਗਾ ਦੇ ਉਪਰ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕ ਪੁੱਜੇ ਸਨ।ਮੇਲੇ ਤੇ ਪੰਜਾਬ ਦੇ ਕੋਨੇ ਕੋਨੇ ਵਿਚੋਂ ਉੱਚ ਕੋਟੀ ਦੇ ਗਾਇਕ ਪੁੱਜੇ ਸਨ ਜਿਨ੍ਹਾਂ ਨੇ ਸਟੇਜ ਤੇ ਆਪੋ ਆਪਣੀ ਹਾਜਰੀ ਲਗਵਾਈ। ਸਟੇਜ ਸੈਕਟਰੀ ਦੀ ਭੂਮਿਕਾ ਲੱਖੀ ਢੱਟ ਨੇ ਬਾਖੂਬੀ ਨਾਲ ਨਿਭਾਈ। ਇਸ ਮੇਲੇ ਤੇ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਬਲਵਿੰਦਰ ਸਿੰਘ ਬੱਸਣ ਤੇ ੳਹਨਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਪ੍ਰਧਾਨ ਜਸਪ੍ਰੀਤ ਜੱਸੀ ,ਨਵਲ ਕੁਮਾਰ ਸ਼ਰਮਾਂ,ਪ੍ਰਦੀਪ ਭੰਵਰਾ,ਬਿੱਟੂ ਨਾਗਪਾਲ,ਰਾਹੂਲ ਜੋਸ਼ੀ ,ਪੱਤਰਕਾਰ ਬਿੱਟੂ ਸਵੱਦੀ ਕਲਾਂ,ਪੱਤਰਕਾਰ ਮਲਕੀਤ ਸਿੰਘ ਭੱਟੀਆਂ ਆਦਿ ਵਿਸ਼ੇਸ ਸੱਦੇ ਤੇ ਪੁੱਜੇ ਸਨ ।ਮੇਲੇ ਦੇ ਪ੍ਰਬੰਧਕ ਕਰਮਜੀਤ ਸਿੰਘ, ਨਿਰਭੈਅ ਸਿੰਘ ਤੇ ਸਤਪਾਲ ਸ਼ਰਮਾਂ ਆਦਿ ਨੇ ਇਹਨਾ ਸਭ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੋਕੇ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬੱਸਣ ਨੇ ਬੋਲਦਿਆਂ  ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਥੇ ਉਹਨਾਂ ਨੂੰ ਯਾਦ ਕਰਨ ਲਈ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਜਾਦੇ ਹਨ ਤੇ ਬੱਸਣ  ਨੇ ਕਿਹਾ ਕਿ ਸਾਨੂੰ ਸਚਾਈ ਇਮਾਨਦਾਰੀ ਤੇ ਦਸਾਂ ਨੋਹਾਂ ਦੀ ਨੇਕ ਕਮਾਈ ਕਰਨੀ ਚਾਹੀਦੀ । ਇਸ ਮੋਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਨੇ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਤੇ ਉਹਨਾਂ ਦੀ ਹੋਸਲਾ ਵਜਾਈ ਕੀਤੀ।ਲੱਖ ਦਾਤਾ ਲਾਲਾ ਵਾਲੇ ਪੀਰ ਦੀ ਇਸ ਦਰਗਾਹ ਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ।