ਰਿਸ਼ਵਤਖੋਰੀ ਅਤੇ ਨਸ਼ਾ ਮੁਕਤ ਸਮਾਜ ਸਿਰਜਣਾ ਆਪ ਸਰਕਾਰ ਦਾ ਮੁੱਖ ਟੀਚਾ ਹੈ : ਪਰਮਿੰਦਰ ਸਿੰਘ ਰੱਤੋਵਾਲ

  • ਆਮ ਆਦਮੀ ਪਾਰਟੀ ਦਾ ਹਲਕਾ ਰਾਏਕੋਟ ਤੋਂ ਸਰਗਰਮ ਆਗੂ ਪਰਮਿੰਦਰ ਰੱਤੋਵਾਲ

ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਪਰਮਿੰਦਰ ਸਿੰਘ ਰੱਤੋਵਾਲ ਨੇ ਸਮਾਜ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਜੜ੍ਹੋ ਪੁੱਟਣ ਦੀ ਸੋਚ ਲੈ ਕੇ ਸਾਲ 2008 ਵਿੱਚ ਐਂਟੀ ਕਰੁੱਪਸ਼ਨ ਕ੍ਰਾਈਮ ਪ੍ਰਵੈਨਸ਼ਨ ਸੋਸਾਇਟੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਭ੍ਰਿਸਟਾਚਾਰ ਮੁਕਤ ਸਮਾਜ ਸਿਰਜਣ ਵਿੱਚ ਪਾਏ ਯੋਗਦਾਨ ਨੁੰ ਦੇਖਦਿਆਂ ਐਂਟੀ ਕਰੁੱਪਸ਼ਨ ਕ੍ਰਾਈਮ ਪ੍ਰਵੈਨਸ਼ਨ ਸੋਸਾਇਟੀ ਵੱਲੋਂ ਬਲਾਕ ਸੁਧਾਰ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਜਿਸ ਤੋਂ ਬਾਅਦ ਪਰਮਿੰਦਰ ਸਿੰਘ ਰੱਤੋਵਾਲ ਨੇ ਮੁੜ ਪਿਛਾਂਹ ਨਹੀਂ ਦੇਖਿਆ ਅਤੇ ਲੋਕਾਂ ਦੀ ਮੱਦਦ ਕਰਨ ਲਈ ਹਰ ਸਮੇਂ ਤੱਤਪਰ ਰਹਿਣ ਵਾਲੇ ਪਰਮਿੰਦਰ ਨੂੰ ਸੁਸਾਇਟੀ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਆਹੁਦੇ ਤੱਕ ਪਹੁੰਚੇ, ਇਸ ਸਫਰ ਦੌਰਾਨ ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਇਨਸਾਫ ਦਿਵਾਇਆ ਅਤੇ ਰਿਸਵਤਖੋਰ ਲੋਕਾਂ ਨੂੰ ਸਜਾ ਦਵਾਈ। ਪਰਮਿੰਦਰ ਸਿੰਘ ਰੱਤੋਵਾਲ ਸਾਲ 2012 ਵਿੱਚ ਅੰਨਾ ਹਜ਼ਾਰੇ ਵੱਲੋਂ ਕੀਤੇ ਗਏ ਅਨਸਨ ਵਿੱਚੋਂ ਪੈਦਾ ਹੋਈ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੰਗੀ ਸੋਚ ਨਾਲ ਜੁੜ ਗਏ। ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪਰਮਿੰਦਰ ਸਿੰਘ ਰੱਤੋਵਾਲ ਆਪ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਣ ਲਈ ਜੁਟ ਗਏ ਅਤੇ 2014 ‘ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਦੀ ਚੋਣ ਮੁਹਿੰਮ ਵਿੱਚ ਅੱਗੇ ਰਹਿ ਕੇ ਚੋਣ ਪ੍ਰਚਾਰ ਕੀਤਾ ਅਤੇ ਹਰਿੰਦਰ ਸਿੰਘ ਖਾਲਸਾ ਵਿਧਾਨ ਸਭਾ ਹਲਕਾ ਰਾਏਕੋਟ ਤੋਂ 32 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਅਤੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਬਣੇ। ਸਾਲ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿਸੋਵਾਲ ਦੀ ਚੋਣ ਮੁਹਿੰਮ ਵਿੱਚ ਮੂਹਰਲੀ ਕਤਾਰ ਦੇ ਆਗੂਆਂ ਵਾਲੀ ਭੂਮਿਕਾ ਨਿਭਾਈ ਤੇ ਪਿੰਡ ਪਿੰਡ-ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਇਆ, ਜਿਸ ਕਾਰਨ ਜਗਤਾਰ ਸਿੰਘ ਜੱਗਾ ਹਿੱਸੋਵਾਲ ਹਲਕਾ ਰਾਏਕੋਟ ਤੋਂ 10 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।ਪਾਰਟੀ ਪ੍ਰਤੀ ਮੇਹਨਤ ਅਤੇ ਲਗਨ ਨੂੰ ਦੇਖਦਿਆਂ ਵਿਧਾਇਕ ਜੱਗਾ ਹਿੱਸੋਵਾਲ ਨੇ ਪਰਮਿੰਦਰ ਸਿੰਘ ਰੱਤੋਵਾਲ ਆਪਣਾ ਪੀਏ ਨਿਯੁਕਤ ਕੀਤਾ। ਭਾਵੇਂ ਉਸ ਸਮੇਂ ਆਪ ਪਾਰਟੀ ਦੀ ਸਰਕਾਰ ਨਾ ਬਣ ਸਕੀ ਪਰ ਵਿਧਾਇਕ ਹਿੱਸੋਵਾਲ ਦੇ ਨਾਲ ਰਹਿੰਦਿਆਂ ਪਰਮਿੰਦਰ ਸਿੰਘ ਰੱਤੋਵਾਲ ਨੇ ਲੋਕ ਭਲਾਈ ਅਤੇ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਵੱਲੋਂ ਉਨ੍ਹਾਂ ਨੂੰ ਜਿਲ੍ਹਾ ਜੁਆਇੰਟ ਸਕੱਤਰ ਦੇ ਆਹੁਦਾ ਨਿਵਾਜਿਆ ਗਿਆ। ਸਾਲ 2021 ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਗਏ ਵੱਡੇ ਸੰਘਰਸ਼ ਵਿੱਚ ਵੀ ਪਰਮਿੰਦਰ ਸਿੰਘ ਰੱਤੋਵਾਲ ਹਾਜ਼ਰੀ ਭਰਦੇ ਰਹੇ ਅਤੇ ਸਮੇਂ ਸਮੇਂ ਸਿਰ ਲੋੜੀਂਦਾ ਸਮਾਨ ਵੀ ਲੈ ਕੇ ਜਾਂਦੇ ਰਹੇ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀਆਂ ਨੀਤੀਆਂ ਭ੍ਰਿਸਟਾਚਾਰ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਆਦਿ ਸਮੇਤ ਆਪ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੇਸਟੋ ਵਿੱਚ ਕੀਤੇ ਵਾਅਦਿਆਂ ਨੂੰ ਦਿਨ – ਰਾਤ ਇੱਕ ਕਰਕੇ ਹਲਕੇ ਦੇ ਪਿੰਡਾਂ ਅਤੇ ਘਰ ਘਰ ਤੱਕ ਪਹੁੰਚਾਇਆ ਅਤੇ ਹਾਕਮ ਸਿੰਘ ਠੇਕੇਦਾਰ ਨੂੰ 27 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਬਣੇ। ਪਰਮਿੰਦਰ ਸਿੰਘ ਰੱਤੋਵਾਲ ਜੋ ਸੋਚ ਲੈ ਕੇ ਚੱਲੇ ਸਨ, ਅੱਜ ਵੀ ਉਸੇ ਸੋਚ ਤੇ ਪਹਿਰਾ ਦਿੰਦੇ ਹੋਏੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਹਨ। ਨੌਜਵਾਨ ਆਗੂ ਪਰਮਿੰਦਰ ਸਿੰਘ ਰੱਤੋਵਾਲ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਨਵੀਆਂ ਬੁਲੰਦੀਆਂ ਛੂਹੇਗਾ। ਇਸ ਤੋਂ ਇਲਾਵਾ ਦਿੱਲੀ ‘ਚ ਹੋਈਆਂ ਚੋਣਾਂ ਸਮੇਂ ਪਰਮਿੰਦਰ ਸਿੰਘ ਰੱਤੋਵਾਲ ਨੂੰ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਨਿਭਾਉਦਿਆਂ ਮਾਡਲ ਟਾਊਨ ਤੋਂ ਵਿਧਾਇਕ ਅਖਿਲੇਸ਼ ਤ੍ਰਿਪਾਠੀ ਲਈ ਪ੍ਰਚਾਰ ਕੀਤਾ। ਜੇਕਰ ਪਰਮਿੰਦਰ ਸਿੰਘ ਰੱਤੋਵਾਲ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਮਾਤਾ ਜਸਵੀਰ ਕੌਰ ਅਤੇ ਗੁਰਮੇਲ ਸਿੰਘ ਦੇ ਗ੍ਰਹਿ ਪਿੰਡ ਰੱਤੋਵਾਲ (ਲੁਧਿਆਣਾ) ‘ਚ ਜਨਮੇ। ਪਰਮਿੰਦਰ ਸਿੰਘ ਰੱਤੋਵਾਲ ਨੇ ਆਪਣੀ ਮੁੱਢਲੀ ਪੜ੍ਹਾਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਿੱਲੀ ਤੋਂ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਤੋਂ ਹਾਸਲ ਕੀਤੀ ਹੈ।  

ਪੇਸ਼ਕਸ਼ ਜੱਗਾ ਚੋਪੜਾ