ਸੁਖਪਾਲ ਖਹਿਰਾ ਨੂੰ ਅਦਾਲਤ ਨੇ ਫਿਰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਫਾਜਿਲਕਾ, 10 ਅਕਤੂਬਰ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਦੇ ਵਲੋਂ ਦੋ ਦਿਨਾਂ ਦੇ ਲਈ ਪੁਲਿਸ ਰਿਮਾਂਡ ਤੇ ਮੁੜ ਭੇਜ ਦਿੱਤਾ ਹੈ। ਦੱਸ ਦਈਏ ਕਿ, ਖਹਿਰਾ 14 ਦਿਨਾਂ ਤੋਂ ਨਿਆਇਕ ਹਿਰਾਸਤ ਵਿਚ ਸਨ ਅਤੇ ਅੱਜ ਉਨ੍ਹਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਮਗਰੋਂ ਦੁਬਾਰਾ ਅਦਾਲਤ ਵਿਚ ਪੁਲਿਸ ਵਲੋਂ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਖਹਿਰਾ ਨੂੰ ਮੁੜ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ, ਸੁਰੱਖਿਆ ਦੇ ਮੱਦੇਨਜ਼ਰ ਖਹਿਰਾ ਨੂੰ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਤੋਂ ਨਾਭਾ ਵਿਚ ਟਰਾਂਸਫਰ ਕੀਤਾ ਗਿਆ ਸੀ ਅਤੇ ਅੱਜ ਨਾਭਾ ਤੋਂ ਜਲਾਲਾਬਾਦ ਪੁਲਿਸ ਖਹਿਰਾ ਨੂੰ ਕੋਰਟ ਲੈ ਕੇ ਗਈ, ਜਿਥੋਂ ਕੋਰਟ ਨੇ ਉਹਨੂੰ ਪੁਲਿਸ ਰਿਮਾਂਡ ਤੇ ਭੇਜਿਆ ਹੈ। ਦੱਸ ਦਈਏ ਕਿ, ਖਹਿਰਾ ਦੀ 28 ਸਤੰਬਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ਤੋਂ ਗ੍ਰਿਫਤਾਰੀ ਹੋਈ ਸੀ। 

  • ਸਰਕਾਰ ਕੋਲ ਪੰਜਾਬ ਦੇ ਏਜੀ ਦਫਤਰ ਵਿੱਚ 100 ਵਕੀਲਾਂ ਦੀ ਟੀਮ ਹੈ, ਸੁਖਪਾਲ ਸਿੰਘ ਖਹਿਰਾ ਖਿਲਾਫ ਦਿੱਲੀ ਤੋਂ ਵਕੀਲ ਨੂੰ ਕੀਤਾ ਹਾਇਰ : ਪ੍ਰਤਾਪ ਸਿੰਘ ਬਾਜਵਾ

ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੰਜਾਬ ਦੇ ਏਜੀ ਦਫਤਰ ਵਿੱਚ 100 ਵਕੀਲਾਂ ਦੀ ਟੀਮ ਹੈ, ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸੇਵਾਵਾਂ ਲੈਣ ਦੀ ਬਜਾਏ ਆਪ ਸਰਕਾਰ ਨੇ ਪੰਜਾਬ – ਹਰਿਆਣਾ ਹਾਈਕੋਰਟ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਿੱਲੀ ਤੋਂ ਵਕੀਲ ਨੂੰ ਹਾਇਰ ਕੀਤਾ ਹੈ, ਇੰਨ੍ਹਾਂ ਸ਼ਬਦਾਂ ਨੁੰ ਵਿਰੋਧੀ ਧਿਰ ਤੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਲਿਖ ਕੇ ਇੱਕ ਪੋਸਟ ਦੇ ਰੂਪ ਵਿੱਚ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਸਰਕਾਰ ਤੇ ਚੋਟ ਕੀਤੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਕੀ ਇਸ ਨਾਲ ਸੂਬੇ ਦੇ ਖਜਾਨੇ ਤੇ ਵਾਧੂ ਬੋਝ ਨਹੀਂ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 18 ਮਹੀਨਿਆਂ ਦੇ ਸ਼ਾਸ਼ਨ ਵਿੱਚ 2 ਏਜੀ ਬਦਲੇ ਹਨ, ਪਰ ਉਹ ਅਜੇ ਵੀ ਤੀਜੇ ਏਜੀ ਅਤੇ ਉਸਦੀ ਟੀਮ ਤੇ ਭਰੋਸਾ ਨਹੀਂ ਕਰ ਸਕਦੇ। ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬੈਰਕ ਵਿੱਚ ਸੀਸੀਟੀਵੀ ਦੀ ਨਿਗਰਾਨੀ ਹੇਠ ਰੱਖਣਾ ਬਹੁਤ ਹੀ ਨਿੰਦਣਯੋਗ ਹੈ। ਉਹ ਗੰਭੀਰ ਅਪਰਾਧੀ ਨਹੀਂ ਹੈ। ਉਹ 'ਆਪ' ਸਰਕਾਰ ਦੀ ਬਦਲਾਖ਼ੋਰੀ ਦੀ ਰਾਜਨੀਤੀ ਦਾ ਸ਼ਿਕਾਰ ਹੈ। ਖ਼ੌਫ਼ਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਦੋ ਵਾਰ-ਵਾਰ ਇੰਟਰਵਿਊ ਦਿੱਤੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਕਿਵੇਂ ਹੋਇਆ? ਖਹਿਰਾ ਇੱਕ ਵਾਰ 'ਆਪ' ਤੋਂ ਵਿਧਾਇਕ ਅਤੇ ਨੇਤਾ ਵਿਰੋਧੀ ਧਿਰ ਰਹਿ ਚੁੱਕੇ ਹਨ ਅਤੇ ਉਸ ਸਮੇਂ ਭਗਵੰਤ ਮਾਨ ਇਸ ਕੇਸ 'ਚ ਖਹਿਰਾ ਦਾ ਬਚਾਅ ਕਰਦੇ ਸਨ।