ਕੌਂਸਲਰ ਪਟਵਾਰੀ ਨੇ ਸੈਕਟਰ 70 ਦੇ ਕਰੋੜ ਦੀਆਂ ਸੜਕਾਂ ਦੇ ਕੰਮਾਂ ਦੀ ਕੀਤੀ ਸ਼ੁਰੂਆਤ

ਮੋਹਾਲੀ, 6 ਮਈ : ਨਗਰ ਨਿਗਮ ਮੋਹਾਲੀ ਵੱਲੋਂ ਵਾਰਡ ਨੰਬਰ 34 ਸੈਕਟਰ 70 ਦੇ ਐਲ ਆਈ ਜੀ ਬਲਾਕ ਦੀਆਂ ਸੜਕਾਂ ਦਾ ਕੰਮ ਸ਼ੁਰੂ ਕੀਤਾ ਗਿਆ। ਵਾਰਡ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਇਸ ਵਾਰਡ ਦੀਆਂ ਸਾਰੀਆਂ ਅੰਦਰੂਨੀ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਭਗ 50 ਲੱਖ ਰੁਪਏ ਨਾਲ ਅੰਦਰੂਨੀ ਸੜਕਾਂ ਅਤੇ 50 ਲੱਖ ਨਾਲ ਬੀ ਟਾਈਪ ਸੜਕਾਂ ‘ਤੇ ਪ੍ਰੀਮਿਕਸ ਪਾਇਆ ਜਾਵੇਗੀ। ਉਹਨਾਂ ਕਿਹਾ ਕਿ ਮੁੰਡੀ ਕੰਪਲੈਕਸ ਦੇ ਵਾਲ ਬਣੀ ਮਾਰਕੀਟ ਵਿੱਚ ਵੀ ਪ੍ਰੀਮਿਕਸ ਪਾਇਆ ਜਾਵੇਗਾ। ਇਸ ਮੌਕੇ ਐਲ ਆਈ ਜੀ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਸੰਤੋਖ ਸਿੰਘ. ਸੀਵੀਅਰ ਮੀਤ ਪ੍ਰਧਾਨ ਸ ਦਲੀਪ ਸਿੰਘ, ਮਨਜੀਤ ਸਿੰਘ ਡਾ ਸੋਨੂ ਕੋਛੜ ,ਅਸ਼ੋਕ ਕੁਮਾਰ ਨਗਰ ਨਿਗਮ ਦੇ ਜੇ ਈ ਤੇ ਬੀਬੀ ਅੰਮ੍ਰਿਤ ਕੌਰ ਸੰਮਤ ਹਰ ਸੱਜਣ ਵੀ ਸ਼ਾਮਲ ਸਨ। ਬੀਬੀ ਅੰਮ੍ਰਿਤ ਕੌਰ ਨੇ ਲੱਡੂ ਵੰਡ ਕੇ ਕੰਮ ਦੀ ਸ਼ੁਰੂਆਤ ਕਰਵਾਈ।