ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵਲੋਂ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ

ਲੁਧਿਆਣਾ, 09 ਜੂਨ : ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ (ਐਨ.ਸੀ.ਪੀ.ਸੀ.ਆਰ.) ਵਲੋਂ ਪ੍ਰਾਪਤ ਪੱਤਰ 'ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤੇ ਕਾਰਵਾਈ ਕਰਦੇ ਹੋਏ ਜਿਲ੍ਹੇ ਵਿੱਚ 1 ਜੂਨ, 2023 ਤੋਂ 30 ਜੂਨ, 2023 ਤੱਕ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਅੱਜ ਵੱਖ-ਵੱਖ ਇਲਾਕਿਆਂ ਵਿੱਚ ਬਾਲ ਮਜਦੂਰੀ ਨੂੰ ਰੋਕਣ ਲਈ ਜਾਗਰੂਕ ਕੀਤਾ ਗਿਆ ਜਿਸ ਵਿੱਚ ਟੀਮ ਨੰ: 2 ਵੱਲੋ ਦੁੱਗਰੀ, ਮਾਣਕਵਾਲ, ਧਾਂਦਰਾ ਰੋਡ ਅਤੇ ਆਸ-ਪਾਸ ਦੇ ਇਲਾਕੇ, ਟੀਮ ਨੰ: 3 ਵੱਲੋ ਡੀ.ਸੀ. ਕੰਪਲੈਕਸ ਦੀਆਂ ਦੁਕਾਨਾਂ, ਕੋਰਟ ਕੰਪਲੈਕਸ ਅਤੇ ਸੀ.ਪੀ. ਆਫਿਸ ਅਤੇ ਆਸ-ਪਾਸ ਦੇ ਇਲਾਕੇ, ਟੀਮ ਨੰ: 4 ਵੱਲੋ ਦਸ਼ਮੇਸ਼ ਨਗਰ, ਜੈਮਲ ਰੋਡ ਅਤੇ ਆਸ-ਪਾਸ ਦੇ ਇਲਾਕੇ ਅਤੇ ਟੀਮ ਨੰ: 5 ਪਾਇਲ ਦਾ ਮੇਨ ਬਾਜਾਰ, ਜਸ਼ਨ ਢਾਬਾ ਅਤੇ ਆਸ ਪਾਸ ਦੇ ਇਲਾਕੇ ਸ਼ਾਮਲ ਸਨ। ਟੀਮਾਂ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ),  ਸ਼੍ਰੀ ਦੀਪਕ ਕੁਮਾਰ (ਲੀਗਲ ਕਮ ਪ੍ਰੋਬੇਸ਼ਨ ਅਫਸਰ), ਸ਼੍ਰੀਮਤੀ ਰੀਤੂ ਸੂਦ (ਆਊਟਰੀਚ ਵਰਕਰ), ਮਿਸ ਮਨਜੋਤ ਕੌਰ (ਅਕਾਊਟਂੈਟ), ਦਫਤਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਵਿਨੋਦ ਕੁਮਾਰ (ਲੇਬਰ ਇੰਸਪੈਕਟਰ), ਕਰਨੈਲ ਸਿੰਘ (ਸਿੱਖਿਆ ਵਿਭਾਗ), ਇੰਦਰਜੀਤ ਸਿੰਘ (ਚਾਈਲਡ ਲਾਈਨ), ਸ਼੍ਰੀ ਅਰੁਣ ਕੁਮਾਰ (ਲੇਬਰ ਇੰਸਪੈਕਟਰ), ਸ਼੍ਰੀ ਨਰੇਸ਼ ਗਰਗ (ਲੇਬਰ ਵਿਭਾਗ), ਸ਼੍ਰੀ ਹਰਮਿੰਦਰ ਰੋਮੀ (ਸਿੱਖਿਆ ਵਿਭਾਗ) ,ਰਾਮ ਲਾਲ (ਲੇਬਰ ਇੰਸਪੈਕਟਰ), ਕਰਨੈਲ ਸਿੰਘ (ਸਿੱਖਿਆ ਵਿਭਾਗ) ਅਤੇ ਰਮਨਦੀਪ ਸਰਮਾ (ਲੇਬਰ ਇੰਸਪੈਕਟਰ) ਅਤੇ ਹੋਰ ਮੈਂਬਰ ਵੀ ਸ਼ਾਮਲ ਸਨ ।