ਨੰਗਲ ਫਲਾਈ ਓਵਰ ਮੁਕੰਮਲ ਕਰਕੇ ਜਲਦੀ ਲੋਕ ਅਰਪਣ ਕਰਾਂਗੇ, ਟ੍ਰੈਫਿਕ ਜਾਮ ਤੋ ਮਿਲੇਗੀ ਰਾਹਤ: ਹਰਜੋਤ ਬੈਂਸ

ਨੰਗਲ 26 ਜੂਨ : ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ  ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਦੇ ਫਲਾਈ ਓਵਰ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ ਅਤੇ ਅਗਲੇ ਕੁਝ ਦਿਨਾਂ ਵਿੱਚ ਇਹ ਫਲਾਈ ਓਵਰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ। ਇਸ ਲਈ ਹੁਣ ਇਸ ਇਲਾਕੇ ਦੇ ਲੋਕਾਂ ਨੂੰ ਸਾਲਾ, ਮਹੀਨਿਆ ਜਾਂ ਹਫਤਿਆਂ ਦਾ ਇੰਤਜਾਰ ਨਹੀ ਕਰਨਾ ਪਵੇਗਾ। ਫਲਾਈ ਓਵਰ ਦੇ ਚੱਲ ਰਹੇ ਨਿਰਮਾਣ ਦੇ ਕੰਮ ਦੀ ਸਾਰੇ ਵਿਭਾਗਾਂ ਨਾਲ ਸਾਝੀ ਮੀਟਿੰਗ ਕਰਕੇ ਹਫਤਾਵਾਰੀ ਸਮੀਖਿਆ ਕੀਤੀ ਜਾ ਰਹੀ ਹੈ, ਜਿਸ ਨਾਲ ਕੰਮ ਦੀ ਰਫਤਾਰ ਵਿੱਚ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਕਿ ਫਲਾਈ ਓਵਰ ਜੁਲਾਈ 2020 ਵਿੱਚ ਮੁਕੰਮਲ ਹੋਣਾ ਸੀ ਜੋ ਕਿ ਸਮੇਂ ਦੀਆਂ ਸਰਕਾਰਾਂ ਤੇ ਸਥਾਨਕ ਨੁਮਾਇੰਦੀਆਂ ਦੀ ਲਾਪਰਵਾਹੀ ਕਾਰਨ ਹੁਣ ਤੱਕ ਲਟਕ ਰਿਹਾ ਹੈ, ਪ੍ਰੰਤੂ ਅਸੀ ਇਹ ਫਲਾਈ ਓਵਰ ਅਗਲੇ ਕੁਝ ਦਿਨਾਂ ਵਿੱਚ ਲੋਕ ਅਰਪਣ ਕਰ ਦਵਾਂਗੇ। ਉਨ੍ਹਾਂ ਨੇ ਕੁਸ਼ਟ ਆਸ਼ਰਮ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ ਜ਼ਿਨ੍ਹਾਂ ਨੂੰ ਇਸ ਫਲਾਈ ਓਵਰ ਕਾਰਨ ਵੱਡੀਆ ਔਕੜਾ ਝੱਲਣੀਆਂ ਪਈਆਂ ਪ੍ਰੰਤੂ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ। ਬੀਤੀ ਸ਼ਾਮ ਨੰਗਲ ਵਿੱਚ ਸਾਝੀ ਸੱਥ ਵਿਚ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ 75 ਸਾਲ ਦੌਰਾਨ ਰਵਾਇਤੀ ਸਿਆਸੀ ਪਾਰਟੀਆਂ ਨੇ ਇਸ ਹਲਕੇ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ ਹੈ, ਇਸ ਇਲਾਕੇ ਦੇ ਲੋਕਾਂ ਨੇ ਹਮੇਸ਼ਾ ਵੱਡੇ ਵੱਡੇ ਸਿਆਸੀ ਕਦਾਵਰ ਨੇਤਾਵਾਂ ਨੂੰ ਚੁਣ ਕੇ ਭੇਜਿਆ ਪ੍ਰੰਤੂ ਉਨ੍ਹਾਂ ਨੇ ਇਲਾਕੇ ਦੇ ਹਿੱਤ ਲਈ ਕੋਈ ਉਪਰਾਲਾ ਨਹੀ ਕੀਤਾ। ਇਸ ਵਾਰ ਹਲਕੇ ਦੇ 58 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਪੁੱਤਰ/ਭਰਾ ਦੇ ਸਿਰ ਤੇ ਹੱਥ ਰੱਖਿਆ ਅਤੇ ਵਿਧਾਨ ਸਭਾ ਭੇਜਿਆਂ। ਹਲਕੇ ਦੇ ਲੋਕਾਂ ਦੇ ਫਤਵੇ ਨੂੰ ਭਗਵੰਤ ਮਾਨ ਸਰਕਾਰ ਨੇ ਮਾਣ ਦਿੱਤਾ ਤੇ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੋਂਪ ਦਿੱਤੀ ਹੈ। ਪਿਛਲੇ ਇੱਕ ਸਾਲ ਵਿੱਚ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਜਿਕਰਯੋਗ ਸੁਧਾਰ ਹੋਏ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਨੰਗਲ ਵਿੱਚ ਸਰਕਾਰੀ ਸੀਨੀ.ਸੈਕੰ.ਸਕੂਲਾਂ ਲੜਕੇ ਅਤੇ ਲੜਕੀਆਂ ਦੀ ਨੁਹਾਰ ਬਦਲਣ ਲਈ 5-5 ਕਰੋੜ ਰੁਪਏ, ਦੋਨੋ ਆਈ.ਟੀ.ਆਈਜ਼ ਲੜਕੇ ਅਤੇ ਲੜਕੀਆਂ ਨੂੰ ਢਾਈ ਕਰੋੜ ਰੁਪਏ ਅਤੇ ਸ਼ਿਵਾਲਿਕ ਕਾਲਜ ਨੰਗਲ ਨੂੰ 2 ਕਰੋੜ ਰੁਪਏ ਦੇ ਕੇ ਨੁਹਾਰ ਬਦਲੀ ਜਾ ਰਹੀ ਹੈ। ਸਰਕਾਰੀ ਸਕੂਲ ਦਾ ਨਾਮ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਰੱਖਿਆ ਹੈ। ਹਰਜੋਤ ਬੈਂਸ ਨੇ ਕਿਹਾ ਕਿ ਮਾਤਾ ਜਲਫਾ ਦੇਵੀ ਮੰਦਿਰ ਨੂੰ ਜਾਣ ਵਾਲੀ ਸੜਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸੈਰ ਸਪਾਟਾ ਲਈ ਕਈ ਵੱਡੇ ਪ੍ਰੋਜੈਕਟ ਲਿਆ ਰਹੇ ਹਾਂ। ਨੰਗਲ ਸ਼ਹਿਰ ਦੇ ਭਵਿੱਖ ਨੂੰ ਹੋਰ ਉਜਵਲ ਕਰਾਂਗੇ, ਕਾਰੋਬਾਰ ਦੀਆਂ ਹੋਰ ਸੰਭਾਵਨਾਵਾਂ ਪੈਦਾ ਕਰਾਂਗੇ, 9 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਡਾ ਰੋਜਗਾਰ ਮੇਲਾ ਲਗਾਇਆ ਜਾਵੇਗਾ। ਜਿਸ ਵਿੱਚ ਵੱਡੀ ਤਾਦਾਦ ਵਿੱਚ ਨੋਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਬੱਸ ਅੱਡੇ ਦੀ ਸਮੱਸਿਆ ਹੱਲ ਕਰਾਂਗੇ, ਸ਼ਹਿਰ ਵਿੱਚ ਸਟਰੀਟ ਲਾਈਟਾ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ, ਜਲ ਸਪਲਾਈ ਸ਼ਹਿਰ ਦੇ ਕੋਨੇ ਕੋਨੇ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਨੰਗਲ ਵਾਸੀਆਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜੋ ਆਪਣੀਆਂ ਸਮੱਸਿਆਵਾ/ਮੁਸ਼ਕਿਲਾਂ ਬਾਰੇ ਉਨ੍ਹਾਂ ਤੱਕ ਜਾਣਕਾਰੀ ਪਹੁੰਚਾ ਕੇ ਸਮੇ ਸਿਰ ਹੱਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਇਹ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ ਵਿਚ ਦੀ 86ਵੀ. ਕੜੀ ਹੈ, ਤੇ ਇਹ ਪ੍ਰੋਗਰਾਮ ਲੋਕਾਂ ਦੀਆਂ ਬਰੂਹਾਂ ਤੇ ਜਾ ਕੇ ਮਿਲ ਬੈਠ ਕੇ ਮਸਲੇ ਹੱਲ ਕਰਨ ਦਾ ਉਪਰਾਲਾ ਹੈ, ਜਿਸ ਵਿੱਚ ਸਭ ਦਾ ਸਹਿਯੋਗ ਮਿਲ ਰਿਹਾ ਹੈ। ਇਸ ਮੋਕੇ  ਨਰਿੰਦਰਜੀਤ ਸਿੰਘ, ਨਿੰਦੀ  ਪਰਮਜੀਤ ਸਿੰਘ, ਸੁਖਵਿੰਦਰ ਸਿੰਘ,ਸੰਨੀ ਖੈਰਾਰਿਯਾ , ਨਵੀਨ ਕੁਮਾਰ, ਸੁਰਿੰਦਰ ਕੁਮਾਰ,ਅਮਰੀਕ ਸਿੰਘ, ਹਰਮਿੰਦਰ ਕੁਮਾਰ ਬੰਟੀ, ਸੁਰੇਸ਼ ਕੁਮਾਰ ਮਨਮੋਹਨ ਸਿੰਘ ਪਟਵਾਰੀ, ਰਛਪਾਲ ਰਾਣਾ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ।  ਇਸ ਮੌਕੇ ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਰਾਮ ਕੁਮਾਰ ਮੁਕਾਰੀ ਇੰਮਪਰੂਵਮੈਂਟ ਟੱਸਟ ਨੰਗਲ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਹੈਪੀ ਰੰਧਾਵਾ, ਬਚਿੱਤਰ ਸਿੰਘ ਬੈਸ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਠੇਕੇਦਾਰ ਜੱਗਾ ਬਹਿਲੂ, ਦਲਜੀਤ ਸਿੰਘ ਕਾਕਾ ਨਾਨਗਰਾਂ ਹਾਜ਼ਰ ਸਨ।