ਫਾਜ਼ਿਲਕਾ ਵਿਖੇ 8 ਥਾਵਾਂ *ਤੇ ਸੀਐਮ ਦੀ ਯੋਗਸ਼ਾਲਾ ਸ਼ੁਰੂ, ਫਾਜ਼ਿਲਕਾ ਵਾਸੀਆਂ ਨੂੰ ਲਾਹਾ ਲੈਣ ਦੀ ਅਪੀਲ

  • ਹੋਰ ਯੋਗਸ਼ਾਲਾ ਸ਼ੁਰੂ ਕਰਵਾਉਣ ਲਈ 76694—00500 ਤੇ ਦਿੱਤੀ ਜਾਵੇ ਮਿਸਡ ਕਾਲ
  • ਤੰਦਰੁਸਤ ਰੱਖਣ ਲਈ ਸਰਕਾਰ ਦੀ ਨਵੀਂ ਪਹਿਲਕਦਮੀ

ਫਾਜ਼ਿਲਕਾ, 12 ਅਕਤੂਬਰ : ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸੂਬੇ ਅੰਦਰ ਸ਼ੁਰੂ ਕੀਤੇ ਗਏ ਸੀ.ਐਮ ਦੀ ਯੋਗਸ਼ਾਲਾ ਪ੍ਰੋਜ਼ੈਕਟ ਨੂੰ ਫਾਜ਼ਿਲਕਾ ਸ਼ਹਿਰ ਅੰਦਰ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਫਾਜਿ਼ਲਕਾ ਵਿਖੇ 8 ਥਾਵਾਂ * ਤੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੂੱਗਲ ਨੇ ਦਿੱਤੀ। ਉਨ੍ਹਾਂ ਸਰਕਾਰ ਦੀ ਇਸ ਪਹਿਲਕਦਮੀ ਦਾ ਫਾਜ਼ਿਲਕਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਤਣਾਅ ਭਰੇ ਮਾਹੌਲ ਵਿਚ ਖੁਸ਼ ਤੇ ਤੰਦਰੁਸਤ ਰੱਖਣ ਵਿਚ ਯੋਗਾ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਾਨਸਿਕ ਤੇ ਸ਼ਰੀਰਕ ਦੋਨਾ ਪੱਖੋਂ ਤੋਂ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਯੋਗਾ ਟ੍ਰੇਨਰਾਂ ਦੀ ਅਗਵਾਈ ਹੇਠ ਸਵੇਰੇ ਅਤੇ ਸ਼ਾਮ ਨੂੰ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਯੋਗਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਵਿਖੇ ਸਰਵ ਧਰਮ ਯੋਗ ਸਾਧਨਾ ਕੇਂਦਰ ਨੇੜੇ ਬ੍ਰਿਧ ਆਸ਼ਰਮ ਬਾਧਾ, ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ, ਦਿਵਯ ਜਯੋਤੀ ਪਾਰਕ, ਗਉਸ਼ਾਲਾ ਫਾਜਿ਼ਲਕਾ, ਸਰਵ ਹਿੱਤਕਾਰੀ ਸਕੂਲ, ਯੋਗਾ ਇੰਸਟੀਚਿਊਟ ਨੇੜੇ ਏਡੀਸੀ ਰਿਹਾਇਸ਼, ਸਰਕਾਰੀ ਹਾਈ ਸਕੂਲ ਲੜਕੇ ਫਾਜਿਲਕਾ ਅਤੇ ਵਿਵੇਕਾਨੰਦ ਪਾਰਕ ਵਿਖੇ ਬਿਲਕੁਲ ਮੁਫਤ ਯੋਗਾ ਸਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੇਰੇ 5 ਤੋਂ 9 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਯੋਗਾ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਿਖਣ ਦੇ ਚਾਹਵਾਨ ਹੈਲਪਲਾਈਨ ਨੰਬਰ 76694—00500 ਤੇ ਮਿਸ ਕਾਲ ਕਰ ਸਕਦੇ ਹਨ। ਉਕਤ ਸਥਾਨਾਂ ਤੋਂ ਇਲਾਵਾ ਫਾਜਿਲਕਾ ਵਿਖੇ ਹੋਰ ਸਥਾਨਾਂ *ਤੇ ਵੀ ਯੋਗਸ਼ਾਲਾ ਸ਼ੁਰੂ ਕੀਤੀ ਜਾ ਸਕੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗਸ਼ਾਲਾ ਵਿਚ ਪੁੱਜ ਕੇ ਯੋਗਾ ਜਰੂਰ ਕਰਨ ਅਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ।