ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ ਵਿਖੇ ਬਾਲ ਦਿਵਸ ਮਨਾਇਆ

ਫਰੀਦਕੋਟ 15 ਨਵੰਬਰ : ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ ਵਿੱਚ ਬੱਚਿਆਂ ਨਾਲ ਬਾਲ ਦਿਵਸ ਮਨਾਇਆ। ਇਸ ਮੌਕੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਲੜਕੇ ਤੇ ਲੜਕੀਆਂ ਦੀਆਂ 100 ਮੀਟਰ ਸ਼ਟਲ ਰਨ, ਬੋਰੀ ਰੇਸ, ਲੈਮਨ ਰੇਸ ਬਹੁਤ ਸਾਰੀਆਂ ਮਨੋਰੰਜਨ ਗੇਮਾਂ ਕਰਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਭਾਰੀ ਉਤਸ਼ਾਹ ਦੇ ਨਾਲ ਭਾਗ ਲਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ. ਅਮਨਦੀਪ ਸਿੰਘ ਬਾਬਾ ਨੇ ਬੱਚਿਆਂ ਦੇ ਨਾਲ ਬੈਠ ਕੇ ਗੱਲਾਂ ਕੀਤੀਆਂ ਅਤੇ ਬੱਚਿਆਂ ਨਾਲ  ਆਪਣੇ ਸਕੂਲ ਵੇਲੇ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਬੱਚਿਆਂ ਨਾਲ ਮਹਾਨ ਖਿਡਾਰੀਆਂ ਸਾਇੰਟਿਸਟਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਜੀਵਨ ਵਿੱਚ ਆਈਆਂ ਔਕੜਾਂ, ਸਫਲਤਾ ਆਦਿ ਵੀ ਸਾਂਝੀਆਂ ਕੀਤੀਆਂ।