ਛੱਜਾਵਾਲ ਦੀ ਬੀਬੀ ਰੁਪਿੰਦਰ ਕੌਰ ਗਿੱਲ ਦੀ ਯੂ ਕੇ ਵਿੱਚ ਹੋਈ ਨਿਯੁਕਤੀ ਤੇ ਵੱਖ ਵੱਖ ਕਾਂਗਰਸੀ ਆਗੂਆਂ ਚ ਖੁਸ਼ੀ ਦੀ ਲਹਿਰ 

  • ਮਿੰਟੂ ਰੂਮੀ ਤੇ ਸਰਪੰਚ ਕੁਲਦੀਪ ਰੂਮੀ ਨੇ ਦਿੱਤੀਆਂ ਵਧਾਈਆਂ

ਮੁੱਲਾਂਪੁਰ ਦਾਖਾ,22 ਸਤੰਬਰ (ਸਤਵਿੰਦਰ ਸਿੰਘ ਗਿੱਲ) : ਇੰਗਲੈਂਡ  ਦੇ ਪ੍ਰਧਾਨ ਸ਼੍ਰੀ ਕਮਲ ਧਾਲੀਵਾਲ ਦੀ ਅਗਵਾਈ ਹੇਠ ਇੰਡੀਅਨ ਓਵਰਸੀਜ਼ ਕਾਂਗਰਸ ਵਲੋ ਇੰਗਲੈਡ ਦੀ ਵਸਨੀਕ ਸ੍ਰੀਮਤੀ ਰੁਪਿੰਦਰ ਕੌਰ ਗਿੱਲ ਨੂੰ ਲੇਡੀਜ਼ ਵਿੰਗ ਦੀ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮਿਹਨਤੀ ਮੈਡਮ ਗਿੱਲ ਦੀ ਹੋਈ ਨਿਯੁਕਤੀ ਕਰਕੇ ਜਿਥੇ ਸਮੁੱਚੇ ਇੰਗਲੈਂਡ ਦੇ ਕਾਂਗਰਸੀ ਖੇਮਿਆਂ ਚ ਖੁਸ਼ੀ ਮਨਾਈ ਜਾ ਰਹੀ ਹੈ ਉਥੇ ਉਹਨਾ ਦੇ ਜੱਦੀ ਪਿੰਡ ਛੱਜਾਂਵਾਲ ਸਮੇਤ ਇਲਾਕੇ ਭਰ ਦੇ ਲੋਕ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।ਕਾਂਗਰਸ ਦੇ ਬਲਾਕ ਸਿੱਧਵਾਂ ਬੇਟ ਦੇ ਮੀਤ ਪ੍ਰਧਾਨ ਮਿੰਟੂ ਰੂਮੀ ਨੇ ਦੱਸਿਆ ਕਿ ਇਸ ਨਿਯੁਕਤੀ ਨਾਲ ਪਿੰਡ ਰੂਮੀ ਅਤੇ ਸਮੁੱਚੇ ਹਲਕਾ ਦਾਖਾ ਦੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਮਿੰਟੂ ਰੂਮੀ ਅਨੁਸਾਰ ਰੁਪਿੰਦਰ ਕੌਰ  ਗਿੱਲ ਕਮਿਊਨਿਟੀ ਵਿੱਚ ਬਹੁਤ ਸਰਗਰਮ ਹਨ ਅਤੇ ਲੰਬੇ ਸਮੇਂ ਤੋਂ ਯੂਕੇ ਵਿੱਚ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਗਿੱਲ ਨੇ ਪਿਛਲੀਆਂ ਚੋਣਾਂ ਦੌਰਾਨ ਵੀ ਆਪਣੇ ਪਿੰਡ ਅਤੇ ਹਲਕਾ ਦਾਖਾ ਵਿੱਚ ਸਾਡੇ ਹਲਕਾ ਦਾਖਾ ਇੰਚਾਰਜ ਮਾਨਯੋਗ ਕੈਪਟਨ ਸੰਦੀਪ ਸਿੰਘ ਸੰਧੂ ਜੀ ਦਾ ਸਾਥ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿੱਚ ਖੂਬ ਮਿਹਨਤ ਕੀਤੀ ਸੀ।ਮੈਡਮ ਗਿੱਲ ਦੀ ਇਸ ਨਿਯੁਕਤੀ ਤੇ  ਸਰਪੰਚ ਕੁਲਦੀਪ ਸਿੰਘ ਰੂੰਮੀ ਸਰਪੰਚ ਜਸਮੇਲ ਸਿੰਘ ਸੇਲੀ ਬਲਾਕ ਪ੍ਰਧਾਨ ਗੁਰਮੀਤ ਸਿੰਘ ਮਿੰਟੂ ਰੂੰਮੀ ਇੰਦਰਦੀਪ ਸਿੰਘ ਬਾਵਾ ਅਮ੍ਰਿੰਤਪਾਲ ਸਿੰਘ ਨੀਟਾ ਨੰਬੜਦਾਰ ਪਰਮਿੰਦਰ ਸਿੰਘ ਪਿੰਦਾ ਗੁਲਜ਼ਾਰ ਸਿੰਘ ਪ੍ਰਧਾਨ ਜਗਦੀਪ ਸਿੰਘ ਦੀਪਾ ਕਨੇਡਾ ਜਗਤ ਸਿੰਘ ਕਨੇਡਾ ਵਜੀਰ ਸਿੰਘ ਸਾਬਕਾ ਪੰਚ ਸਰਬਜੀਤ ਸਿੰਘ ਮੰਦੀ ਸਰਬਜੀਤ ਸਿੰਘ, ਅਮਰੀਕਾ ਵਿੱਕੀ ਅਤੇ ਸਮੂਹ ਯੰਗ ਕਲੱਬ ਰੂੰਮੀ ਦੇ ਅਹੁਦੇਦਾਰਾਂ ਨੇ ਵਧਾਈ ਦਿੱਤੀ।