5 ਨਵੰਬਰ ਨੂੰ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਲੱਗਣ ਵਾਲੇ ਸਪੈਸ਼ਲ ਸਮਰੀ ਰਿਵੀਜ਼ਨ ਕੈਂਪ ਦਾ ਬਦਲਿਆ ਸਥਾਨ

  • ਹੁਣ ਦਸ਼ਮੇਸ਼ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੱਗੇਗਾ ਕੈਂਪ, ਬਾਕੀ ਕੈਂਪਾਂ ਦਾ ਸ਼ਡਿਊਲ ਰਹੇਗਾ ਉਹੀ-ਸਾਰੰਗਪ੍ਰੀਤ ਸਿੰਘ ਔਜਲਾ

ਮੋਗਾ, 3 ਨਵੰਬਰ : ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ, 2024 ਦੇ ਆਧਾਰ ਉੱਪਰ ਸਪੈਸ਼ਲ ਸਮੀਰ ਰਿਵੀਜ਼ਨ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਹੋਇਆ ਹੈ। ਇਸ ਸ਼ਡਿਊਲ ਵਿੱਚ ਤਬਦੀਲੀ ਕਰਦਿਆਂ ਹੁਣ ਮਿਤੀ 5 ਨਵੰਬਰ, 2023 ਨੂੰ ਲੱਗਣ ਵਾਲੇ ਸਪੈਸ਼ਲ ਸੱਮਰੀ ਕੈਂਪਾਂ ਦੌਰਾਨ ਫਾਰਮ ਪ੍ਰਾਪਤ ਕਰਨ ਦਾ ਸਥਾਨ ਸੈਕਰਡ ਹਾਰਟ ਪਬਲਿਕ ਸਕੂਲ ਦੋਸਾਂਝ ਰੋਡ ਮੋਗਾ ਤੋਂ ਬਦਲ ਕੇ ਨਜ਼ਦੀਕ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੋਗਾ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮਿਤੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਵੱਲੋਂ ਨਰਸਾਂ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਸੈਂਟਰ ਸੈਕਰਡ ਹਾਰਟ ਪਬਲਿਕ ਸਕੂਲ, ਦੋਸਾਂਝ ਰੋਡ ਮੋਗਾ ਨੂੰ ਬਣਾਇਆ ਗਿਆ ਹੈ, ਜਿਸ ਕਾਰਨ ਸਕੂਲ ਅੰਦਰ ਉਮੀਦਵਾਰਾਂ ਅਤੇ ਸਟਾਫ਼ ਤੋਂ ਬਿਨ੍ਹਾਂ ਕਿਸੇ ਹੋਰ ਦੇ ਦਾਖਲੇ ਉੱਪਰ ਪਾਬੰਦੀ ਹੈ।ਇਸੇ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਕੀਤਾ ਗਿਆ ਹੈ। ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸਿਰਫ਼ 5 ਨਵੰਬਰ ਨੂੰ ਲੱਗਣ ਵਾਲੇ ਕੈਂਪ ਦੌਰਾਨ ਫਾਰਮ ਸਰਕਾਰੀ ਪਾਇਮਰੀ ਸਕੂਲ ਦਸ਼ਮੇਸ਼ ਨਗਰ ਮੋਗਾ ਵਿਖੇ ਲਏ ਜਾਣਗੇ, ਬਾਕੀ ਕੈਂਪਾਂ ਦੇ ਫਾਰਮ ਸੈਕਰਡ ਹਾਰਟ ਸਕੂਲ ਦੋਸਾਂਝ ਰੋਡ ਮੋਗਾ ਵਿੱਚ ਪਹਿਲਾਂ ਦਰਸਾਈਆਂ ਮਿਤੀਆਂ ਅਨੁਸਾਰ ਹੀ ਲਏ ਜਾਣਗੇ।