ਮੋਗਾ ‘ਚ ਨਕਲੀ ਗਹਿਣੇ ਵੇਚ ਕੇ 20 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ, ਪਤੀ-ਪਤਨੀ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਮੋਗਾ, 14 ਨਵੰਬਰ : ਮੋਗਾ ‘ਚ ਨਕਲੀ ਗਹਿਣੇ ਵੇਚ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪੁਲਿਸ ਨੇ ਪਤੀ-ਪਤਨੀ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ 20 ਲੱਖ ਰੁਪਏ ਵਿੱਚ ਸੋਨਾ ਦੇਣ ਦੀ ਗੱਲ ਕੀਤੀ। ਜਦੋਂ ਪੀੜਤ ਨੇ 10 ਲੱਖ ਰੁਪਏ ਦੇ ਦਿੱਤੇ। 10 ਲੱਖ ਰੁਪਏ ਲਈ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮ ਰਾਜਸਥਾਨ ਦੇ ਰਹਿਣ ਵਾਲੇ ਹਨ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੋਹਨ ਲਾਲ ਗੋਇਲ ਨੇ ਦੱਸਿਆ ਕਿ ਉਹ ਬਾਘਾ ਪੁਰਾਣਾ ਵਿੱਚ ਕਰਿਆਨੇ ਦਾ ਕੰਮ ਕਰਦਾ ਹੈ। ਮੇਰੇ ਕੋਲ ਸੰਜੀਵ ਕੁਮਾਰ ਉਰਫ ਸੰਜੇ ਪੁੱਤਰ ਬਾਬੂ ਲਾਲ ਅਤੇ ਉਸਦੀ ਪਤਨੀ ਪਾਰੋ ਜੋ ਕਿ ਬਾਘਾ ਪੁਰਾਣਾ, ਰਾਜਸਥਾਨ ਹਾਲ ਵਾਸੀ ਹਨ। ਮੇਰੇ ਕੋਲ ਰਾਸ਼ਨ ਲੈਣ ਆਉਂਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਸੋਨਾ-ਚਾਂਦੀ ਵੇਚਣੀ ਹੈ। ਪਹਿਲਾਂ ਉਸਨੇ ਮੈਨੂੰ 20 ਗ੍ਰਾਮ ਚਾਂਦੀ ਦਿੱਤੀ ਜੋ ਮੈਂ ਸੁਨਿਆਰੇ ਨੂੰ ਦਿਖਾਈ ਅਤੇ ਚਾਂਦੀ ਦਾ ਸਹੀ ਆਈ ਤਾਂ ਮੈਂ ਉਸਨੂੰ ਪੈਸੇ ਦੇ ਦਿੱਤੇ। ਫਿਰ ਉਹ ਮੇਰੇ ਲਈ ਸੋਨੇ ਦੇ ਗਹਿਣੇ ਲੈ ਆਇਆ। ਸਾਡਾ ਸੌਦਾ 20 ਲੱਖ ਵਿੱਚ ਹੋ ਗਿਆ ਸੀ। ਮੈਂ ਉਸਨੂੰ 10 ਲੱਖ ਰੁਪਏ ਨਕਦ ਦਿੱਤੇ ਅਤੇ 2 ਦਿਨਾਂ ਬਾਅਦ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ।