ਲੰਮੇ ਅਰਸੇ ਬਾਅਦ  ਖੇਤਾਂ ਵਿੱਚ ਪਹੁੰਚਿਆ ਨਹਿਰੀ ਪਾਣੀ : ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ

  • ਸਿੰਚਾਈ ਲਈ ਨਹਿਰੀ ਪਾਣੀ ਦੇ ਬੰਦੋਬਸਤ ਸੂਬੇ ਲਈ ਵਰਦਾਨ -ਗੱਜਣਮਾਜਰਾ
  • ਰੰਗਲੇ ,ਖ਼ੁਸ਼ਹਾਲ ਪੰਜਾਬ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਅਦਾ ਕਰੇਗਾ ਨਹਿਰੀ ਪਾਣੀ- ਵਿਧਾਇਕ ਅਮਰਗੜ੍ਹ

ਮਾਲੇਰਕੋਟਲਾ 28 ਜੂਨ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਉਣ ਵਾਲੀ  ਪੰਜਾਬ ਦੇ ਇਤਿਹਾਸ  ਦੀ ਪਹਿਲੀ ਸਰਕਾਰ ਵਜੋਂ ਉੱਭਰੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਅਮਰਗੜ੍ਹ ਨੇ ਅਹਿਮਦਗੜ੍ਹ ਬਲਾਕ ਦੇ ਪਿੰਡ ਦੱਲਣਵਾਲ ਵਿਖੇ ਅਰਦਾਸ ਕਰਨ ਉਪਰੰਤ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਨਹਿਰੀ ਪਾਣੀ ਦੇ ਖਾਲ ਤੇ ਟੱਕ ਲਗਾਉਣ ਮੌਕੇ ਕੀਤਾ । ਇਸ ਮੌਕੇ ਪਿੰਡ ਨਿਵਾਸੀਆਂ ਨੇ ਖੁਸੀ ਜ਼ਾਹਰ ਕਰਦਿਆ ਫੁੱਲਾਂ ਦੀ ਬਰਖਾ ਅਤੇ ਢੋਲ ਵਜਾ ਕੇ ਵਿਧਾਇਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਬੰਦੋਬਸਤ  ਸੂਬੇ ਲਈ ਵਰਦਾਨ ਸਾਬਤ ਹੋਵੇਗਾ ਅਤੇ  ਰੰਗਲੇ ,ਖ਼ੁਸ਼ਹਾਲ ਪੰਜਾਬ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਅਦਾ ਕਰੇਗਾ । ਪੰਜਾਬ ਦੀ ਖ਼ੁਸ਼ਹਾਲੀ  ਦੂਜੇ ਰਾਜਾਂ ਦੀ ਖ਼ੁਸ਼ਹਾਲੀ ਲਈ ਮਦਦਗਾਰ ਸਾਬਤ ਹੋਵੇਗੀ । ਵਿਧਾਇਕ ਅਮਰਗੜ੍ਹ ਨੇ ਕਿਹਾ ਕਿ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਪਹਿਲੀ ਵਾਰ ਸੂਬੇ ਦੇ ਦੂਰ-ਦੁਰਾਡੇ ਪਿੰਡਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ  ਜੋ ਖੇਤੀ ਲਾਗਤ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ ਸੀਮਤ ਕੁਦਰਤੀ ਸਾਧਨਾ ਨੂੰ ਬਚਾਇਆ ਜਾ ਸਕੇ ।ਸੂਬੇ ਵਿਚ ਟੇਲਾਂ ਉੱਤੇ ਨਹਿਰੀ ਪਾਣੀ ਪਹੁੰਚਾਉਣ ਲਈ ਯਤਨ ਲਗਾਤਾਰ ਜਾਰੀ ਹਨ । ਉਨ੍ਹਾਂ ਕਿਹਾ ਕਿ ਚੋਣਾ ਦੌਰਾਨ ਕੀਤੇ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ । ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰਥਕ ਸੋਚ ,ਲੋਕ ਹਿੱਤਾਂ ਵਿੱਚ ਫ਼ੈਸਲੇ ਲੈਣ ਵਾਲੀ ਸਰਕਾਰ ਸਦਕਾ ਅੱਜ ਪੰਜਾਬ 'ਚ ਨਾ ਤਾਂ ਬਿਜਲੀ ਦੀ ਕਮੀ ਹੈ ਤੇ ਨਾ ਹੀ ਖੇਤਾਂ ਨੂੰ ਨਹਿਰੀ ਪਾਣੀ ਦੀ ਕੋਈ ਕਮੀ ਆ ਰਹੀ ਹੈ ।ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ  ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇ ਨਾਲ ਨਾਲ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਕੁਦਰਤੀ ਸਰੋਤਾ ਨੂੰ ਅਗਲੀਆਂ ਪੀੜ੍ਹੀ ਤੱਕ ਸੰਜੋ ਕੇ ਰੱਖਿਆ ਜਾ ਸਕੇ । ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨ ਨਾਲ ਧਰਤੀ ਹੇਠਲੇ ਪਾਣੀ ’ਤੇ ਬੋਝ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਆਪਣੇ ਨਹਿਰੀ ਪਾਣੀ ਦੀ ਕਰੀਬ 33 ਫ਼ੀਸਦੀ ਵਰਤੋਂ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਇਜ਼ਾਫਾ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਹਿਰੀ ਪਾਣੀ ਜੋ ਕਿ ਹਰੀ ਕ੍ਰਾਂਤੀ ਦਾ ਧੁਰਾ ਰਿਹਾ ਹੈ ਦੀ ਵਰਤੋਂ ਮੁੜ ਸ਼ੁਰੂ ਕੀਤੀ ਜਾਵੇ ਜਿਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਵੀ ਬਚੇਗਾ। ਇਸ ਮੌਕੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਤੇਜਪਾਲ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਹਿਲਾ ਜਿੱਥੇ 40 ਏਕੜ ਰਕਬੇ ਨੂੰ ਪਾਣੀ ਲੱਗਦਾ ਸੀ ਹੁਣ ਸਰਕਾਰ ਦੇ ਉਪਰਾਲਿਆਂ ਸਦਕਾ ਕਰੀਬ 264 ਸੀ.ਸੀ.ਏ ਏਰੀਏ ਨੂੰ ਪਾਣੀ ਲੱਗਣ ਦੀ ਉਮੀਦ ਹੈ।  ਇਸ ਮੌਕੇ ਸ੍ਰੀ ਧਰਮਿੰਦਰ ਸਿੰਘ, ਸ੍ਰੀ ਨਿਰਭੈ ਸਿੰਘ ਨਾਰੀਕੇ , ਸ੍ਰੀ ਹਰਜਿੰਦਰ ਸਿੰਘ ਮੰਨਵੀ, ਸ੍ਰੀ ਧਰਮਿੰਦਰ ਸਿੰਘ ਦੱਲਣਵਾਲ, ਸ੍ਰੀ ਬਲਰਾਜ ਸਿੰਘ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਸੰਦੀਪ ਸਿੰਘ, ਸ੍ਰੀ ਸ਼ਮਸ਼ੇਰ ਸਿੰਘ, ਸ੍ਰੀ ਪ੍ਰੀਤਮ ਸਿੰਘ, ਸ੍ਰੀ ਲਾਲ ਸਿੰਘ, ਸ੍ਰੀ ਨੇਤਰ ਸਿੰਘ ਸਰੌਦ, ਪੀ.ਏ ਸ੍ਰੀ ਰਾਜੀਵ ਕੁਮਾਰ, ਜੇ.ਈ ਸ੍ਰੀ ਰਾਜਵਿੰਦਰ ਸਿੰਘ, ਜੇ.ਈ ਸ੍ਰੀ ਹਰਪ੍ਰੀਤ ਕੌਰ, ਪਟਵਾਰੀ ਸ੍ਰੀ ਜਗਦੇਵ ਸਿੰਘ, ਪਟਵਾਰੀ ਸ੍ਰੀ ਗੁਰਜੰਟ ਸਿੰਘ, ਪਟਵਾਰੀ ਸ੍ਰੀ ਪੁਸ਼ਪਿੰਦਰ ਸਿੰਘ, ਪਟਵਾਰੀ ਸ੍ਰੀ ਮਨਪ੍ਰੀਤ ਸਿੰਘ, ਮੇਟ ਸ੍ਰੀ ਹਰਦੇਵ ਸਿੰਘ, ਨੰਬਰਦਾਰ ਸ੍ਰੀ ਧਰਮਿੰਦਰ ਸਿੰਘ, ਸ੍ਰੀ ਸ਼ਨਦੀਪ ਸਿੰਘ, ਸ੍ਰੀ ਨਿਸਾਰ ਚੌਧਰੀ, ਸ੍ਰੀ ਹਰਕਮਲ ਧਾਲੀਵਾਲ,ਸ੍ਰੀ ਅਵਤਾਰ ਸਿੰਘ ਸੇਹਕੇ, ਸ੍ਰੀ ਮੋਹਨ ਸਿੱਧੂ, ਸ੍ਰੀ ਕਪੂਰ ਸਿੰਘ ਮੰਡੀਆਂ, ਸ੍ਰੀ ਜਰਨੈਲ ਸਿੰਘ ਟਿਵਾਣਾ, ਹੈਪੀ ਅਮਰਗੜ੍ਹ, ਸ੍ਰੀ ਮਨਜੀਤ ਸਿੰਘ ਨਾਰੀਕੇ, ਸ੍ਰੀ ਦਰਸ਼ਨ ਸਿੰਘ, ਸ੍ਰੀ ਭੋਲਾ ਸਿੰਘ ਸੇਹਕੇ, ਸ੍ਰੀ ਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਇਲਾਕਾ ਨਿਵਾਸ਼ੀ ਮੌਜੂਦ ਸਨ ।