ਕੈਨੇਡਾ ਵਿੱਚ ਨੱਥੋਵਾਲ ਦੇ ਨੌਜਵਾਨ ਦੀ ਅਣਪਛਾਤਿਆਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਰਾਏਕੋਟ 17 ਨਵੰਬਰ (ਲਖਵਿੰਦਰ ਮੱਲ੍ਹੀ) : ਕੈਨੇਡਾ ਵਿੱਚ ਬੀਤੀ ਰਾਤ ਵਾਪਰੀ ਇੱਕ ਦੁੱਖਦਾਈ ਘਟਨਾ ਵਿੱਚ ਰਾਏਕੋਟ ਨੇੜਲੇ ਪਿੰਡ ਨੱਥੋਵਾਲ ਦੇ ਵਸਨੀਕ ਇੱਕ ਨੌਜਵਾਨ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਜਗਰਾਜ ਸਿੰਘ ਪੁੱਤਰ ਸਵ. ਬਲਬੀਰ ਸਿੰਘ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਨਕੇ ਪਿੰਡ ਨੱਥੋਵਾਲ ਵਿਖੇ ਰਹਿ ਰਿਹਾ ਸੀ ਅਤੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਾਈ ਕਰਨ ਲਈ ਕੈਨੇਡਾ  ਤੇ ਸ਼ਹਿਰ ਮਿਸੀ ਸਾਗਾ ਗਿਆ ਸੀ, ਜਿੱਥੇ ਉਹ ਇੱਕ ਯਾਰਡ ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ । ਮ੍ਰਿਤਕ ਦੇ ਕਰੀਬੀ ਜਾਣਕਾਰ ਜਸਵੀਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਯਾਰਡ ਵਿੱਚ ਸਕਿਓਰਿਟੀ ਗਾਰਡ ਦੀ ਡਿਊਟੀ ਤੇ ਤਾਇਨਾਤ ਸੀ ਤਾਂ ਅਚਾਨਕ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਜਗਰਾਜ ਸਿੰਘ ਦੀ ਮੌਤ ਹੋ ਗਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।