ਐਸਪੀਰੇਸ਼ਨਲ ਬਲਾਕ ਫੈਲੋ ਦੀ ਆਸਾਮੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

ਸੰਗਰੂਰ, 17 ਨਵੰਬਰ : ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਵਿਖੇ ਐਸਪੀਰੇਸ਼ਨਲ ਬਲਾਕ ਫੈਲੋ ਦੀ ਇੱਕ ਆਸਾਮੀ ਸਬੰਧੀ ਠੇਕਾ ਆਧਾਰ 'ਤੇ (1 ਸਾਲ ਲਈ) 55,000 ਪ੍ਰਤੀ ਮਹੀਨਾ ਤਨਖਾਹ 'ਤੇ ਭਰਤੀ ਕੀਤੀ ਜਾਣੀ ਹੈ। ਇਸ ਸੰਬੰਧੀ ਸ੍ਰੀਮਤੀ ਸਿੰਪੀ ਸਿੰਗਲਾ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਗਰੂਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ ਇਸ ਦਿੱਤੇ ਗਏ ਲਿੰਕ http://sangrur.nic.in ਉੱਪਰ ਜਾ ਕੇ ਮਿਤੀ 20/11/2023 ਤੱਕ (ਰਾਤ 12:00 ਵਜੇ ਤੱਕ) ਆਨਲਾਈਨ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 7889001416 ਤੇ ਸੰਪਰਕ ਕਰ ਸਕਦੇ ਹਨ।