12 ਜੂਨ ਪੰਜਾਬ ਬੰਦ ਦੇ ਸੱਦੇ ਨੂੰ ਮੁੱਲਾਂਪੁਰ ’ਚ ਸ਼ਾਤਮਈ ਤਰੀਕੇ ਨਾਲ ਕਾਮਯਾਬ ਕਰਾਂਗੇ : ਦਲਿਤ ਆਗੂ

  • ਬੰਦ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਦਲਿਤ ਆਗੂਆਂ ਨੇ ਕੀਤੀ ਮੀਟਿੰਗ

ਮੁੱਲਾਂਪੁਰ ਦਾਖਾ 10 ਜੂਨ (ਸਤਵਿੰਦਰ ਸਿੰਘ ਗਿੱਲ) : ਰਿਜਰਵੇਸ਼ਨ ਚੋਰ ਫੜੋ੍ਹ ਪੱਕਾ ਮੋਰਚਾ ਕਮੇਟੀ ਮੋਹਾਲੀ ਵੱਲੋਂ 12 ਜੂਨ ਦਿਨ ਸੋਮਵਾਰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੁੱਲਾਂਪੁਰ ਸ਼ਹਿਰ ਅੰਦਰ ਕਾਮਯਾਬ ਕਰਨ ਲਈ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਸੱਦੇ ਦੇ ਇਲਾਕੇ ਦੇ ਦਲਿਤ ਆਗੂਆਂ ਨੇ ਅੱਜ ਇੱਕ ਮੀਟਿੰਗ ਸਥਾਨਕ ਡਾ ਬੀ.ਆਰ ਅੰਬੇਡਕਰ ਭਵਨ ਵਿਖੇ ਕੀਤੀ। ਜਿਸ ਵਿੱਚ ਬੁਲਾਰਿਆਂ ਨੇ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਆਪੋ ਆਪਣੇ ਸੁਝਾਅ ਦਿੱਤੇ ਅਤੇ ਫੈਸਲਾ ਕੀਤਾ ਗਿਆ ਕਿ ਮੁੱਲਾਂਪੁਰ ਸ਼ਹਿਰ ਅਤੇ ਇਲਾਕੇ ਦੀ ਸੰਗਤ ਵੱਲੋਂ ਸਥਾਨਕ ਕਸਬੇ ਦੇ ਮੁੱਖ ਚੌਂਕ ਪੁੱਲ ਦੇ ਥੱਲੇ ਰੋਸ ਧਰਨਾ ਦਿੱਤਾ ਜਾਵੇਗਾ। ਮੋਰਚੇ ਦੇ ਆਗੂ ਜਸਵੀਰ ਸਿੰਘ ਪਮਾਲੀ ਅਤੇ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਨੇ ਦੱਸਿਆਂ ਕਿ 12 ਜੂਨ ਨੂੰ ਇਹ ਧਰਨਾ ਸਵੇਰ 7 ਵਜੇ ਤੋ ਸੁਰੂ ਕਰਕੇ ਮੋਰਚਾ ਕਮੇਟੀ ਨੂੰ ਨਿਰਧਾਰਿਤ ਕੀਤੇ ਸਮੇ ਦੇ ਮੁਤਾਬਿਕ ਚੱਲਗੇ, ਇਸ ਧਰਨਾ ਪ੍ਰਦਰਸ਼ਨ ਦੌਰਾਨ ਮੈਡੀਕਲ ਸੇਵਾਵਾ ਨੂੰ ਬਹਾਲ ਰੱਖਿਆ ਜਾਵੇਗਾ। ਕਿਸੇ ਵੀ ਵਿਅਕਤੀ ਨੂੰ ਕੋਈ ਹੁੱਲੜਬਾਜੀ ਨਹੀ ਕਰਨ ਦਿੱਤੀ ਜਾਵੇਗੀ ਸਾਰਾ ਪ੍ਰੋਗਰਾਮ ਸ਼ਾਤਮਈ ਤਰੀਕੇ ਨਾਲ ਹੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਵੱਖ ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਸਮੇ ਰਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ। ਇਸ ਸਮੇ ਗੁਰਮੀਤ ਸਿੰਘ ਰਾਣਾ ਜੋਧਾਂ, ਸੁਖਵਿੰਦਰ ਸਿੰਘ ਗੋਲੂ ਪਮਾਲੀ, ਅਵਤਾਰ ਸਿੰਘ ਪਮਾਲੀ, ਕਰਮਜੀਤ ਸਿੰਘ ਕਲੇਰ, ਜਿਲੇਦਾਰ ਬਲਦੇਵ ਸਿੰਘ, ਡਾ ਰੁਪਿੰਦਰ ਸਿੰਘ ਸੁਧਾਰ, ਮਲਕੀਤ ਸਿੰਘ ਭੱਟੀਆਂ, ਸੁਖਰਾਜ ਸਿੰਘ ਥਰੀਕੇ, ਓਮ ਪ੍ਰਕਾਸ਼ ਮੁੱਲਾਂਪੁਰ, ਗੁਰਮੇਲ ਸਿੰਘ ਪੰਡੋਰੀ, ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਤਰਲੋਕ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਮੁੱਲਾਂਪੁਰ, ਕਰਮਜੀਤ ਸਿੰਘ ਕੈਂਥ, ਨਿਰਮਲ ਸਿੰਘ ਕੈਲਪੁਰ ਸਰਪੰਚ, ਪ੍ਰੀਤਮ ਸਿੰਘ, ਹਰਦੇਵ ਸਿੰਘ ਬੋਪਾਰਾਏ, ਬਲਵੰਤ ਸਿੰਘ ਭੱਟੀ ਜਾਂਗਪੁਰ, ਮੰਗਲਦੀਪ ਸਿੰਘ ਗੋਰਾਹੂਰ, ਸੂਬੇਦਾਰ ਮੇਜਰ ਜਸਵੰਤ ਸਿੰਘ ਭੱਟੀ, ਲਾਲ ਸਿੰਘ ਲੈਕਚਰਾਰ, ਭੁਪਿੰਦਰ ਸਿੰਘ ਮੁੱਲਾਂਪੁਰ, ਸੁਰਿੰਦਰ ਸਿੰਘ ਪ੍ਰਤਾਪ ਸਿੰਘ ਵਾਲਾ, ਗੁਰਕੰਵਲ ਸਿੰਘ ਜਾਂਗਪੁਰ, ਗੁਰਮੀਤ ਸਿੰਘ ਇਆਲੀ ਖੁਰਦ, ਪੇ੍ਰਮ ਸਿੰਘ ਜੋਧਾਂ, ਧਰਮਾਪਲ ਸਿੰਘ , ਚਮਕੌਰ ਸਿੰਘ ਦਾਦ, ਦਰਸ਼ਨ ਸਿੰਘ ਮੰਡੀ ਮੁੱਲਾਂਪੁਰ, ਭੋਲਾ ਸਿੰਘ ਮੁੱਲਾਂਪੁਰ ਅਤੇ ਕਰਮਜੀਤ ਸਿੰਘ ਲੁਧਿਆਣਾ ਆਦਿ ਹਾਜਰ ਸਨ।