ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਕਲਰਕ ਅਤੇ ਕੰਪਿਊਟਰ ਲੈਕਚਰਾਰ ਲਈ ਅਰਜ਼ੀਆਂ ਦੀ ਮੰਗ

  • ਚਾਹਵਾਨ ਉਮੀਦਵਾਰ 25 ਜਨਵਰੀ ਸ਼ਾਮ 4 ਵਜੇ ਤੱਕ ਆਪਣੇ ਬੇਨਤੀ ਪੱਤਰ ਜਮ੍ਹਾਂ ਕਰਵਾ ਸਕਦੇ ਹਨ

ਫ਼ਤਹਿਗੜ੍ਹ ਸਾਹਿਬ, 08 ਜਨਵਰੀ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਫਤਹਿਗੜ੍ਹ ਸਾਹਿਬ ਵਿਖੇ ਗਿਆਰ੍ਹਾਂ ਮਹੀਨਿਆਂ ਲਈ ਠੇਕੇ ਦੇ ਆਧਾਰ ਤੇ ਨਿਯੁਕਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਪ੍ਰਤੀ ਬੇਨਤੀਆਂ ਸਮੇਤ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈਦਫ਼ਤਰ ਨੇੜੇ ਬੱਚਤ ਭਵਨ ਵਿਖੇ 25 ਜਨਵਰੀ 2024 ਸ਼ਾਮ 04:00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਜ਼ਿਲ੍ਹਾਂ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਕੰਪਿਊਟਰ ਲੈਕਚਰਾਰ ਦੀ ਇੱਕ ਅਸਾਮੀ ਲਈ ਜਿਸ ਦੀ ਯੋਗਤਾ ਐਮ.ਸੀ.ਏ./ਐਮ.ਐਸ.ਸੀ.- ਆਈ.ਟੀ. ਇਸੇ ਤਰ੍ਹਾਂ ਕਲਰਕ ਦੀਆਂ ਦੋ ਅਸਾਮੀਆਂ ਲਈ ਸਾਬਕਾ ਸੈਨਿਕ ਕਲਰਕ (ਜੀ.ਡੀ) ਗ੍ਰੈਜੂਏਸ਼ਨ ਪੰਜਾਬੀ ਟਾਈਪਿੰਗ ਰਾਵੀ ਫੋਟ ਅਤੇ ਅੰਗਰੇਜੀ ਟਾਈਪਿੰਗ ਸਪੀਡ (30 ਸ਼ਬਦ ਪ੍ਰਤੀ ਮਿੰਟ) ਹੋਣੀ ਲਾਜ਼ਮੀ ਹੈ।