ਸੈਨਿਕ ਸੰਸਥਾ ਵਿਖੇ ਕਰਵਾਏ ਜਾਂਦੇ ਹਨ ਬੀ.ਐੱਸ.ਸੀ.ਆਈ.ਟੀ., ਪੀ.ਜੀ.ਡੀ.ਸੀ.ਏ. ਅਤੇ ਕੰਪਿਊਟਰ ਕੋਰਸ : ਰੰਧਾਵਾ

Punjab Image

ਫਰੀਦਕੋਟ 28 ਅਗਸਤ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ. ਆਈ. ਟੀ. ਐਡ ਮੈਨੇਜਮੈਂਟ ਫਰੀਦਕੋਟ, ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਤੋਂ ਮਾਨਤਾ ਪ੍ਰਾਪਤ ਹੈ, ਵਿੱਚ ਸਾਬਕਾ ਸੈਨਿਕਾਂ, ਅਰਧ ਸੈਨਿਕ ਬਲਾਂ/ਐਸ.ਸੀ./ਓ.ਬੀ.ਸੀ. ਅਤੇ ਜਰਨਲ ਕੈਟਾਗਰੀ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ (ਬੀ.ਐਸ.ਸੀ.ਆਈ.ਟੀ., ਤਿੰਨ ਸਾਲ ਦਾ ਕੋਰਸ ਅਤੇ ਪੀ.ਜੀ.ਡੀ.ਸੀ.ਏ, ਇੱਕ ਸਾਲ ਦਾ ਕੋਰਸ) ਅਤੇ ਸ਼ਾਰਟ ਟਰਮ ਕੰਪਿਊਟਰ ਕੋਰਸ ਕਰਵਾਏ ਜਾਂਦੇ ਹਨ। ਇਹ ਜਾਣਕਾਰੀ ਇੰਸਟੀਚਿਊਟ ਦੇ ਪ੍ਰਿੰਸੀਪਲ ਕਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੈਫ. ਕਰਨਲ ਮਨਿੰਦਰ ਸਿੰਘ ਰੰਧਾਵਾ (ਰਿਟਾ.) ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਉਨ੍ਹਾਂ ਦੱਸਿਆ ਕਿ ਬੀ.ਐਸ.ਸੀ.ਆਈ.ਟੀ. ਕੋਰਸ ਲਈ ਵਿਦਿਅਕ ਯੋਗਤਾ ਬਾਰਵੀਂ ਪਾਸ, ਪੀ.ਜੀ.ਡੀ.ਸੀ.ਏ ਕੋਰਸ ਲਈ ਗ੍ਰੈਜੂਏਸ਼ਨ (ਕਿਸੇ ਵੀ ਵਿਸ਼ੇ ਨਾਲ) ਪਾਸ ਲੋੜੀਂਦੀ ਹੈ। ਸ਼ਾਰਟ ਟਰਮ ਕੰਪਿਊਟਰ ਕੋਰਸਾਂ ਲਈ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਰੈਗੂਲਰ ਕੋਰਸਾਂ ਦੇ ਦਾਖਲੇ ਚੱਲ ਰਹੇ ਹਨ, ਜਿਨ੍ਹਾਂ ਦੀ ਆਖਰੀ ਮਿਤੀ 15 ਸਤੰਬਰ ਹੈ। ਉਹਨਾਂ ਦੱਸਿਆ ਕਿ ਇਸ ਕਾਲਜ ਵਿੱਚ ਸਮੇਂ ਦੀ ਲੋੜ ਅਨੁਸਾਰ ਸਿਖਿਆਰਥੀਆਂ ਦੀਆਂ ਕੰਪਿਊਟਰ ਕੋਰਸ ਦੀਆਂ ਲਿਖਤੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਦੀ ਮੰਗ ਪੰਜਾਬ ਸਰਕਾਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾਦੀਆਂ ਅਸਾਮੀਆਂ ਵਿੱਚ ਵੀ ਕੀਤੀ ਜਾਂਦੀ ਹੈ। ਲੋੜਵੰਦ ਵਿਦਿਆਰਥੀ ਬਹੁਤ ਹੀ ਘੱਟ ਖਰਚੇ ਤੇ ਇਹ ਕੋਰਸ ਸੈਨਿਕ ਇੰਸਟੀਚਿਊਟ ਆਫ. ਆਈ. ਟੀ. ਐਡ ਮੈਨੇਜਮੈਂਟ, ਫਰੀਦਕੋਟ ਵਿਖੇ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਿਖਿਆਰਥੀ, ਕਾਲਜ ਦੇ ਇੰਚਾਰਜ ਸ਼੍ਰੀ ਦੀਪਕ ਸਿੰਗਲਾ (ਸਹਾਇਕ ਪ੍ਰੋਫੈਸਰ) ਨਾਲ ਕਿਸੇ ਵੀ ਕੰਮ ਵਾਲੇ ਦਿਨ ਕਾਲਜ ਵਿੱਚ ਆ ਕੇ ਜਾਂ ਮੋਬਾਇਲ ਨੰ. 95012-77005 ਤੇ ਸੰਪਰਕ ਕੀਤਾ ਜਾ ਸਕਦਾ ਹੈ।