ਖੜ੍ਹੇ ਮੋਟਰਸਾਇਕਲ ਨਾਲ ਕਾਰ ਟਕਰਾਉਣ ਕਾਰਨ ਜੀਜੇ-ਸਾਲੇ ਦੀ ਮੌਤ

ਤਪਾ ਮੰਡੀ, 11 ਅਕਤੂਬਰ : ਬਰਨਾਲਾ-ਬਠਿੰਡਾ ਹਾਈਵੇ ਤੇ ਸਥਿਤ ਮਹਿਤਾ ਕੱਟ ਨੇੜੇ ਇੱਕ ਸਾਈਡ ਤੇ ਖੜ੍ਹੇ ਮੋਟਰਸਾਇਕਲ ‘ਚ ਕਾਰ ਟਕਰਾਉਣ ਕਾਰਨ ਜੀਜਾ-ਸਾਲੇ ਦੀ ਦਰਦਨਾਕ ਮੌਤ ਹੋਣ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੁਰਜਖਾਲੜਾ (ਲੁਧਿਆਣਾ) ਅਪਣੀ ਭਣ ਦੇ ਘਰ ਪਿੰਡ ਘੁੜੈਲੀ ਆਇਆ ਹੋਇਆ ਸੀ ਅੱਜ ਸਵੇਰੇ 10 ਵਜੇ ਦੇ ਕਰੀਬ ਜੀਜਾ-ਸਾਲਾ ਮੋਟਰਸਾਇਕਲ ਤੇ ਸਵਾਰ ਹੋਕੇ ਦਵਾਈ ਲੈਣ ਲਈ ਬਰਨਾਲਾ ਜਾ ਰਹੇ ਸੀ, ਥੋੜ੍ਹੀ ਦੂਰ ਜਾਕੇ ਮੋਟਰਸਾਇਕਲ ਖੜ੍ਹ ਗਿਆ ਤਾਂ ਇੱਕ ਸਾਈਡ ਤੇ ਖੜ੍ਹਕੇ ਚੈਕ ਕਰ ਰਹੇ ਸੀ ਤਾਂ ਪਿਛੋਂ ਆਈ ਇੱਕ ਤੇਜ ਰਫਤਾਰ ਗੱਡੀ ਨੇ ਖੜ੍ਹੇ ਮੋਟਰਸਾਇਕਲ ਸਵਾਰਾਂ ਨੂੰ ਅਪਣੀ ਲਪੇਟ ‘ਚ ਲੈਕੇ ਘਸੀਟ ਕੇ ਲੈ ਗਿਆ ਤਾਂ ਦੋਵੇ ਜਣੇ ਗੰਭੀਰ ਹਾਲਤ ‘ਚ ਜਖਮੀ ਹੋ ਗਏ ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਅਤੇ 108 ਐਬੂਲੈਸ਼ਾਂ ਰਾਹੀਂ ਸਿਵਲ ਹਸਪਤਾਲ ਤਪਾ ਲਿਜਾਇਆ ਗਿਆ,ਪਰ ਡਾਕਟਰਾਂ ਦੀ ਟੀਮ ਨੇ ਦੋਵਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਇਸ ਘਟਨਾ ‘ਚ ਦੂਸਰੇ ਦੇ ਪਹਿਚਾਣ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਘੁੜੈਲੀ ਵਜੋਂ ਹੋਈ ਹੈ, ਰਿਸਤੇਦਾਰੀ ਵਜੋਂ ਦੋਵੇ ਜੀਜਾ-ਸਾਲਾ ਸਨ। ਇਨ੍ਹਾਂ ਦੀ ਮੋਤ ਦੀ ਖਬਰ ਜਦ ਪਿੰਡ ਘੁੜੈਲੀ ‘ਚ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ। ਪੁਲਸ ਨੇ ਦੋਵਾਂ ਵਹੀਕਲਾਂ ਨੂੰ ਕਬਜੇ ‘ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਿ੍ਰਤਕਾਂ ਦੀਆਂ ਲਾਸਾਂ ਨੂੰ ਪੋਸਟ ਮਾਰਟਮ ਲਈ ਬਰਨਾਲਾ ਭੇਜ ਦਿੱਤਾ ਹੈ ਅਤੇ ਗੱਡੀ ਵਾਲਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
a